ਸੰਗਰੂਰ, 14 ਅਕਤੂਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਦੁਰਗਾ ਅਸ਼ਟਮੀ ਅਤੇ ਦੁਸਹਿਰੇ ਦਾ ਤਿਉਹਾਰ ਬੜੇ ਧੂਮ-ਧਾਮ ਨਾਲ ਮਨਾਇਆ ਗਿਆ।ਸਕੂਲ ਮੈਨੇਜਮੈਂਟ, ਬੱਚਿਆਂ ਅਤੇ ਸਕੂਲ ਸਟਾਫ ਵਲੋਂ ਦੁਰਗਾ ਪੂਜਾ ਕੀਤੀ ਗਈ ਅਤੇ ਕੰਜ਼ਕ ਪੂਜਨ ਕੀਤਾ ਗਿਆ।ਬੱਚਿਆਂ ਨੇ ਵੱਖ-ਵੱਖ ਝਾਕੀਆਂ ਪੇਸ਼ ਕੀਤੀਆਂ।ਜਿਸ ਵਿੱਚ ਬੱਚਿਆਂ ਨੇ ਸ੍ਰੀ ਰਾਮ, ਸ਼੍ਰੀ ਲਕਸ਼ਮਣ, ਸ਼੍ਰੀ ਹਨੂੰਮਾਨ ਜੀ ਦੇ ਰੋਲ ਕੀਤੇ।ਬੱਚਿਆਂ ਦੁਆਰਾ ਚਿੱਤਰ ਬਣਾਏ ਗਏ।ਛੇਵੀਂ ਤੋਂ ਦੱਸਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਵਲੋਂ ਰਾਮ ਲੀਲਾ ਪੇਸ਼ ਕੀਤੀ ਗਈ।ਅਧਿਆਪਕਾਂ ਨੇ ਬੱਚਿਆਂ ਨੂੰ ਬਦੀ ਤੇ ਨੇਕੀ ਦੀ ਜਿੱਤ ਬਾਰੇ ਦੱਸਿਆ।ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੁਜਾਤਾ ਠਾਕੁਰ ਨੇ ਬੱਚਿਆਂ ਨੂੰ ਚੰਗਿਆਈ ਦੇ ਮਾਰਗ ‘ਤੇ ਚੱਲਣ ਅਤੇ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਨੇ ਰਾਵਣ ਦਹਿਨ ਕੀਤਾ ਅਤੇ ਗਤਿਵਿਧੀਆਂ ਵਿੱਚ ਹਿਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਸਕੂਲ ਅਧਿਆਪਕ ਨੇਵੀ, ਸ਼ਿਖਾ, ਹਰਪ੍ਰੀਤ, ਮਨਪ੍ਰੀਤ, ਪੂਜਾ, ਸਵਰਨਜੀਤ, ਕੰਚਨ, ਰਾਜਵਿੰਦਰ, ਲਵ, ਰਾਜਿੰਦਰ, ਮਨਦੀਪ, ਜਸਪ੍ਰੀਤ, ਧਰਮਪ੍ਰੀਤ, ਨੀਰੂ, ਚਰਨਜੀਤ, ਅਨੁਕੂਲ, ਗੁਰਵਿੰਦਰ, ਜਯੋਤੀ, ਊਸ਼ਾ, ਮਮਤਾ ਆਦਿ ਹਾਜ਼ਰ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …