Sunday, May 25, 2025
Breaking News

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਮਹਾਤਮਾ ਆਨੰਦ ਸਵਾਮੀ ਜੀ ਦੇ ਜਨਮ ਦਿਵਸ ‘ਤੇ ਵਿਸ਼ੇਸ਼ ਹਵਨ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਸੰਘਰਸ਼ੀਲ ਸਨਿਆਸੀ ਅਤੇ ਆਰਿਆ ਨਿਰਸਵਾਰਥ ਸਮਾਜ ਸੇਵੀ ਮਹਾਤਮਾ ਆਨੰਦ ਸਵਾਮੀ ਜੀ ਦੇ ਜਨਮ ਦਿਵਸ ਸਬੰਧੀ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ।ਸਵੇਰ ਸਮੇਂ ਸਕੂਲ ਦੇ ਵਿਹੜੇ ‘ਚ ਹਵਨ ਯੱਗ ਕੀਤਾ ਗਿਆ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੈਦਿਕ ਮੰਤਰਉਚਾਰਨ ਨਾਲ ਪਵਿੱਤਰ ਅਗਨੀ ਵਿੱਚ ਆਹੂਤੀਆਂ ਅਰਪਿਤ ਕਰ ਕੇ ਪਰਮ ਪਿਤਾ ਪਰਮੇਸ਼ਵਰ ਪਾਸ ਸਮੂਹ ਜਗਤ ਦੇ ਕਲਿਆਣ ਕੀ ਕਾਮਨਾ ਕੀਤੀ।ਇਸ ਉਪਰੰਤ ਵੈਦਿਕ ਭਜਨ ਪੇਸ਼ ਕੀਤਾ ਗਿਆ।ਵਿਦਿਆਰਥੀਆਂ ਵਲੋਂ ਪ੍ਰਸ਼ਨੋਤਰੀ ਨਾਲ ਮਹਾਤਮਾ ਆਨੱਦ ਸਵਾਮੀ ਦੇ ਜੀਵਨ ‘ਤੇ ਚਾਨਣਾ ਪਾਇਆ ਗਿਆ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਹਾਜ਼ਰੀਨ ਨੂੰ ਸਵਾਮੀ ਜੀ ਦੇ ਜਨਮ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।ਉਨਾਂ ਕਿਹਾ ਕਿ ਮਹਾਤਮਾ ਆਨੰਦ ਸਵਾਮੀ ਨੇ ਸਾਨੂੰ ਸੁਖਮਈ ਜੀਵਨ ਜੀਣ ਦਾ ਜੋ ਮੂਲ ਮੰਤਰ ਦਿੱਤਾ ਹੈ, ਉਹ ‘ਸਦਾ ਮੁਸਕਰਾਉਂਦੇ ਰਹੋ ਹੈ।ਸਵਾਮੀ ਜੀ ਨੇ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੀ ਵਿਚਾਰਧਾਰਾ ਅਤੇ ਆਰਿਆ ਸਮਾਜ ਤੋਂ ਪ੍ਰਭਾਵਿਤ ਹੋ ਕੇ ਜਵਾਨੀ ਵਿੱਚ ਹੀ ਵੈਦਿਕ ਧਰਮ ਦੇ ਪ੍ਰਚਾਰ ਲਈ ਆਪਣਾ ਜੀਵਨ ਸਮਰਪਿਤ ਕਰਨ ਦਾ ਫੈਸਲਾ ਕਰ ਲਿਆ ਸੀ।ਆਪ ਨੇ ਨਿਸ਼ਾਨੇ ਦੀ ਪ੍ਰਾਪਤੀ ਲਈ ਦੇਸ਼-ਵਿਦੇਸ਼ ਵਿੱਚ ਧਰਮ ਪ੍ਰਚਾਰ ਦੁਆਰਾ ਸਾਰੀ ਜਨਤਾ ਵਿੱਚ ਪ੍ਰਭੂ ਭਗਤੀ ਦੀ ਭਾਵਨਾ ਨੂੰ ਜਗਾਇਆ।ਸਵਾਮੀ ਜੀ ਦੁਆਰਾ ਰਚਿਤ ਪੁਸਤਕਾਂ ਪ੍ਰਭੁ ਭਗਤੀ, ਏਕ ਹੀ ਰਾਸਤਾ, ਦੋ ਰਾਸਤੇ, ਮਾਨਵ ਜੀਵਨ ਗਾਥਾ, ਆਨੰਦ ਗਾਯਗ਼ੀ ਕਥਾ ਆਦਿ ਦਾ ਅਥਾਹ ਭੰਡਾਰ ਹੈ।ਇਹ ਪੁਸਤਕਾਂ ਸਪੂਰਨ ਸਮਾਜ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਦੀਆਂ ਹਨ।
ਸਕੂਲ ਚੇਅਰਮੈਨ ਡਾ. ਵੀ.ਪੀ ਲਖਨਪਾਲ ਅਤੇ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਵੀ ਸਾਰਿਆਂ ਨੁੰ ਮਹਾਤਮਾ ਆਨੰਦ ਸਵਾਮੀ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਵਿਦਿਆਰਥੀਆਂ ਨੂੰ ਉਨਾਂ ਦੀਆਂ ਸਿਖਿਆਵਾਂ ਨੂੰ ਜੀਵਨ ਧਾਰਨ ਕਰਨ ਦੀ ਪ੍ਰੇਰਣਾ ਦਿੱਤੀ।

Check Also

ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ

ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …