Thursday, November 21, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੈਲੇਸਟੀਅਲ ਕਾਰਨੀਵਲ ਦਾ ਆਯੋਜਨ

ਅੰਮ੍ਰਿਤਸਰ, 28 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਵੱਲੋਂ ਏਸ਼ੀਆ ਹਾਊਸ ਵਿਖੇ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਸੈਲੇਸਟੀਅਲ ਕਾਰਨੀਵਲ ਕਰਵਾਇਆ ਗਿਆ। ਇਹ ਮੌਕੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਮੌਜ਼ੂਦਾ ਸਹਾਇਕ ਕਮਿਸ਼ਨਰ ਡਾ. ਸੁਪਨੰਦਨਦੀਪ, ਪੀਸੀਐਸ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ।
ਇਸ ਸਮਾਗਮ ਸਨਸ਼ਾਈਨ ਸੋਲਰ ਸੋਲਿਊਸ਼ਨਜ਼, ਓਧਯ ਕੈਂਪਸ, ਵੂਮ ਗੇਮਿੰਗ ਜ਼ੋਨ, ਐਕਸਪਲੋਰ ਵਿਦ ਜੀ.ਐਨ.ਡੀ.ਯੂ, ਏਯੂ ਸਮਾਲ ਫਾਈਨਾਂਸ ਬੈਂਕ, ਲੇਫਰੋਏ ਐਕਸਲ, ਟੈਂਪਟੇਸ਼ਨ ਰੈਸਟੋਰੈੈਂਟ, ਐਨ.ਆਈ.ਐਸ ਹਸਪਤਾਲ, ਆਈਵਿਬਰੋਸੌਨ, ਆਈ.ਟੀ.ਪੀ ਟਾਪ, ਮਾਤੂ ਸ਼੍ਰੀ ਦਸਤਾਰ ਫਾਊਂਡੇਸ਼ਨ, ਪੰਜਾਬ, ਗਿਜ਼ੋਰਾ ਅਤੇ ਨੂਰ ਟਰੇਡਰਜ਼ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ ਅਤੇ ਉਨ੍ਹਾਂ ਦੇ ਨੁਮਾਇੰਦੇ ਮੌਜ਼ੂਦ ਸਨ।
ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ, ਡਾ. ਸਤਨਾਮ ਸਿੰਘ ਦਿਓਲ, ਮਨੋਵਿਗਿਆਨ ਵਿਭਾਗ ਦੇ ਮੁਖੀ ਰੂਪਨ ਢਿੱਲੋਂ, ਖੇਤੀਬਾੜੀ ਵਿਭਾਗ ਦੇ ਮੁਖੀ, ਡਾ. ਪ੍ਰਤਾਪ ਕੁਮਾਰ ਪਾਤੀ, ਪੰਜਾਬ ਸਕੂਲ ਆਫ਼ ਇਕਨਾਮਿਕਸ ਤੋਂ ਪ੍ਰੋ. ਕੁਲਦੀਪ ਕੌਰ ਅਤੇ ਯੂਨੀਵਰਸਿਟੀ ਬਿਜ਼ਨਸ ਸਕੂਲ ਤੋਂ ਡਾ. ਪਵਲੀਨ ਕੌਰ ਇਸ ਮੌਕੇ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ।
ਐਂਕਰ ਭੁਵਨ ਅਤੇ ਜਸਨੂਰ ਵੱਲੋਂ ਕਾਰਨੀਵਲ ਦੀ ਸ਼ੁਰੂਆਤ ਕੀਤੀ ਗਈ ਅਤੇ ਅਮਿਤੋਜ ਨੇ ਆਪਣੀ ਸੁਰੀਲੀ ਅਵਾਜ਼ ਵਿੱਚ ਵੱਖ-ਵੱਖ ਪੇਸ਼ਕਾਰੀਆਂ ਨਾਲ ਸਰੋਤਿਆਂ ਦਾ ਮਨ ਮੋਹਿਆ।ਹਰਸ਼ਦੀਪ ਅਤੇ ਆਸ਼ਰੇ ਨੇ ਆਪਣੇ ਵਿਚਾਰ-ਪ੍ਰੇਰਕ ਕਵਿਜ਼ ਪੇਸ਼ ਕੀਤੇ।ਵਿਦਿਆਰਥੀਆਂ ਵੱਲੋਂ ਇਸ ਮੌਕੇ ਕੋਰੀਓਗ੍ਰਾਫੀ ਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ।ਸਮਾਗਮ ਦੀ ਸਮਾਪਤੀ ਮੌਕੇ ਵਿਭਾਗ ਦੇ ਮੁਖੀ ਡਾ. ਅੰਜ਼ਲੀ ਮਹਿਰਾ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਨੇੇ ਪ੍ਰੋਗਰਾਮ `ਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀ ਪਸੰਸਾ ਕੀਤੀ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …