ਅੰਮ੍ਰਿਤਸਰ, 29 ਅਕਤੂਬਰ (ਸੁਖਬੀਰ ਸਿੰਘ) – ਜਿਲ੍ਹਾ ਪ੍ਰਸਾਸ਼ਨ ਵਲੋਂ ਪਟਾਕਿਆਂ ਦੇ ਸਟਾਲ ਲਗਾਉਣ ਲਈ ਜੋ ਡਰਾਅ ਕੱਢਿਆ ਗਿਆ ਸੀ, ਉਸ ਤਹਿਤ 15 ਸਟਾਲ ਨਿਊ ਅੰਮ੍ਰਿਤਸਰ ਵਿਖੇ ਅਲਾਟ ਕੀਤੇ ਗਏ ਸਨ।ਇਸੇ ਦੌਰਾਨ ਜਿਲ੍ਹਾ ਪ੍ਰਸਾਸ਼ਨ ਨੇ ਇੱਕ ਨਿਵੇਕਲੀ ਪਹਿਲ ਕਰਦੇ ਹੋਏ ਸੈਲਫ ਹੈਲਫ ਗਰੁੱਪ ਸਕੀਮ ਦੇ ਅਧੀਨ ਵੱਖ-ਵੱਖ ਪਿੰਡਾਂ ਦੀਆਂ ਔਰਤਾਂ ਨੂੰ ਆਤਮਨਿਰਭਰ ਬਣਾਉਣ ਲਈ ਬਣਾਏ ਗਏ ਸੈਲਫ ਹੈਲਪ ਗਰੁੱਪਾਂ ਨੂੰ ਦੋ ਸਟਾਲ ਪਟਾਕਾ ਮਾਰਕੀਟ ਵਿੱਚ ਦਿੱਤੇ ਗਏ ਹਨ।ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸੈਲਫ ਹੈਲਪ ਗਰੁੱਪਾਂ ਨੂੰ ਉਤਸ਼ਾਹਿਤ ਕਰਨ ਲਈ ਪਟਾਕਾ ਮਾਰਕੀਟ ਵਿੱਚ 15 ਸਟਾਲਾਂ ਤੋਂ ਇਲਾਵਾ ਦੋ ਸਟਾਲ ਦਿੱਤੇ ਗਏ ਹਨ, ਉਥੇ ਸੈਲਫ ਹੈਲਪ ਗਰੁੱਪ ਪਟਾਕਿਆਂ ਤੋਂ ਇਲਾਵਾ ਹੋਰ ਵਸਤਾਂ ਜਿਵੇਂ ਦਿਵਾਲੀ ਆਦਿ ਦਾ ਸਾਮਾਨ, ਦੀਵੇ ਅਤੇ ਸੂਟ ਆਦਿ ਵੇਚ ਸਕਣਗੇ।ਉਨਾਂ ਦੱਸਿਆ ਕਿ ਇਸ ਨਾਲ ਇਨਾਂ ਸੈਲਫ ਹੈਲਪ ਗਰੁੱਪਾਂ ਦੀ ਮਦਦ ਹੋ ਸਕੇਗੀ।ਜਿਕਰਯੋਗ ਹੈ ਕਿ ਸੈਲਫ ਹੈਲਪ ਗਰੁੱਪਾਂ ਤਹਿਤ ਪਿੰਡਾਂ ਦੀਆਂ ਔਰਤਾਂ ਵਲੋਂ ਆਪਸੀ ਗਰੁੱਪ ਬਣਾ ਕੇ ਸਵੈ-ਰੋਜ਼ਗਾਰ ਲਈ ਕੰਮ ਕੀਤਾ ਜਾਂਦਾ ਹੈ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …