ਸੰਗਰੂਰ, 13 ਦਸੰਬਰ (ਜਗਸੀਰ ਲੌਂਗੋਵਾਲ) – ਬੰਦ-ਬੰਦ ਕਟਵਾ ਕੇ ਸ਼ਹੀਦੀ ਜ਼ਾਮ ਪੀਣ ਵਾਲੇ ਸਿੱਖ ਕੌਮ ਦੇ ਅਨੋਖੇ ਸ਼ਹੀਦ ਬ੍ਰਹਮ ਗਿਆਨੀ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲਾ ਅੱਜ ਅਲੌਕਿਕ ਨਗਰ ਕੀਰਤਨ ਦੇ ਨਾਲ ਆਪਣੀ ਰਵਾਇਤੀ ਸ਼ਾਨੋ-ਸਸ਼ੌਕਤ ਨਾਲ ਆਰੰਭ ਹੋਇਆ।ਗੁਰਦੁਆਰਾ ਯਾਦਗਰ ਭਾਈ ਮਨੀ ਸਿੰਘ ਪੱਤੀ ਰੰਧਾਵਾ ਵਿਖੇ ਸ਼ੁਰੂ ਹੋਏ ਇਸ ਜੋੜ ਮੇਲੇ ਦੇ ਪਹਿਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ 5 ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਏ ਗਏ।ਨਗਰ ਕੀਰਤਨ `ਚ ਵੱਡੀ ਗਿਣਤੀ `ਚ ਸੰਗਤਾਂ ਨੇ ਹਿੱਸਾ ਲਿਆ।ਨਗਰ ਕੀਰਤਨ ਦੌਰਾਨ ਫੁੱਲਾਂ ਵਾਲੀ ਪਾਲਕੀ `ਚ ਸ਼ੁੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਗਰ ਨਿਵਾਸੀਆਂ ਵੱਖ-ਵੱਖ ਪੜਾਵਾਂ ਦੌਰਾਨ ਭਰਵਾਂ ਸਵਾਗਤ ਕੀਤਾ ਗਿਆ।ਇਸ ਦੌਰਾਨ ਨਗਰ ਨਿਵਾਸੀਆਂ ਵੱਲੋਂ ਰਸਤਿਆਂ ਨੂੰ ਸਾਫ ਕਰ ਕੇ ਲੰਗਰ ਵੀ ਲਾਏ ਗਏ।ਰਾਗੀ ਭਾਈ ਮੋਹਨ ਸਿੰਘ, ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰਾ ਚੁੱਲੇ ਬਾਲਾ ਸਿੰਘ ਮੂਹਰੇ ਨਗਰ ਕੀਰਤਨ ਦਾ ਸਵਾਗਤ ਕੀਤਾ।
ਇਸ ਮੌਕੇ ਜਥੇਦਾਰ ਉਦੇ ਸਿੰਘ,ਆਪ ਦੇ ਸੀਨੀਅਰ ਆਗੂ ਕਰਮ ਸਿੰਘ ਬਰਾੜ, ਰਜਿੰਦਰ ਸਿੰਘ ਅਕਾਲੀ, ਮੇਲਾ ਸਿੰਘ ਸੂਬੇਦਾਰ, ਜੀਤ ਸਿੰਘ ਸਿੱਧੂ, ਚਗਿਆਨੀ ਅਮਰਜੀਤ ਸਿੰਘ ਗਿੱਲ, ਜਥੇਦਾਰ ਮਹਿੰਦਰ ਸਿੰਘ ਦੁੱਲਟ, ਪਰਮਜੀਤ ਸਿੰਘ ਭੋਲਾ ਨੰਬਰਦਾਰ, ਜਸਵੀਰ ਸਿੰਘ ਜੱਸੀ ਲੌਂਗੋਵਾਲ, ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ, ਆਪ ਦੇ ਸੀਨੀਅਰ ਆਗੂ ਕਮਲ ਬਰਾੜ, ਨਗਰ ਕੌਂਸਲ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਸਿੱਧੂ, ਕੌਂਸਲਰ ਗੁਰਮੀਤ ਸਿੰਘ ਲੱਲੀ, ਕੌਂਸਲਰ ਗੁਰਮੀਤ ਸਿੰਘ ਫੌਜੀ, ਆਪ ਆਗੂ ਸ਼ਿਸ਼ਨਪਾਲ ਗਰਗ, ਪ੍ਰਧਾਨ ਗੁਰਜੰਟ ਸਿੰਘ ਦੁੱਲਟ, ਕਰਨੈਲ ਸਿੰਘ ਜੱਸੇ ਕਾ, ਅੰਮ੍ਰਿਤਪਾਲ ਸਿੰਘ, ਜਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਐਡਵੋਕੇਟ ਗਰਤੇਗ ਸਿੰਘ ਲੌਂਗੋਵਾਲ, ਕਰਮਜੀਤ ਸਿੰਘ ਕਰਮੀ, ਬਾਬਾ ਕੁਲਵੰਤ ਸਿੰਘ ਕਾਂਤੀ, ਜੀਤ ਸਿੰਘ ਰੰਧਾਵਾ, ਬਲਵਿੰਦਰ ਸਿੰਘ ਢਿੱਲੋਂ, ਸਰਬਣ ਸਿੰਘ ਗਿੱਲ, ਬਲਵਿੰਦਰ ਸਿੰਘ ਢਿੱਲੋਂ, ਸੇਵਕ ਸਿੰਘ, ਮੈਨੇਜਰ ਮਨਪ੍ਰੀਤ ਸਿੰਘ, ਨਿਰਮਲ ਸਿੰਘ, ਬਚਿੱਤਰ ਸਿੰਘ ਮੱਟ, ਗੌਰੀ ਸ਼ੰਕਰ, ਚਮਕੌਰ ਸਿੰਘ ਰੰਧਾਵਾ, ਸ਼ੀਸ਼ਪਾਲ ਸਿੰਘ ਜ਼ੈਲਦਾਰ, ਸਰਪੰਚ ਸੁਖਵਿੰਦਰ ਸਿੰਘ ਚਹਿਲ, ਹੌਲਦਾਰ ਸੁਖਵਿੰਦਰ ਸਿੰਘ ਰੰਧਾਵਾ, ਜਗਦੇਵ ਸਿੰਘ ਸਿੱਧੂ, ਅਮਰਜੀਤ ਸਿੰਘ ਪੀ.ਏ, ਚੇਅਰਮੈਨ ਜਗਤਾਰ ਸਿੰਘ, ਕੁਲਦੀਪ ਸਿੰਘ ਦੂਲੋ ਸਮੇਤ ਭਾਰੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।
Check Also
ਬੀਬੀ ਕੌਲਾਂ ਜੀ ਪਬਲਿਕ ਸਕੂਲ ਬ੍ਰਾਂਚ-1 ‘ਚ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
ਹਰ ਬੱਚੇ ਅੰਦਰ ਪੜ੍ਹਾਈ ਦੇ ਨਾਲ ਗੁਰਬਾਣੀ ਦਾ ਵੀ ਗਿਆਨ ਹੋਵੇ -ਚਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, …