ਸੰਗਰੂਰ, 14 ਦਸੰਬਰ ( ਜਗਸੀਰ ਲੌਂਗੋਵਾਲ) – ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਾਂ (ਸੀਟੂ) ਦੇ ਆਲ ਇੰਡੀਆ ਸਕੱਤਰ ਕਾਮਰੇਡ ਊਸ਼ਾ ਰਾਣੀ, ਸੂਬਾਈ ਪ੍ਰਧਾਨ ਸਾਥੀ ਮਹਾਂ ਸਿੰਘ ਰੌੜੀ ਅਤੇ ਸੂਬਾਈ ਜਨਰਲ ਸਕੱਤਰ ਚੰਦਰ ਸ਼ੇਖਰ ਨੇ ਜਾਰੀ ਮੀਡੀਆ ਬਿਆਨ ਰਾਹੀਂ ਦੱਸਿਆ ਕਿ ਸੀਟੂ ਦੀਆਂ ਰਾਜ ਭਰ ਦੀਆਂ ਇਕਾਈਆਂ 20 ਅਤੇ 21 ਦਸੰਬਰ ਨੂੰ ਸੀਟੂ ਦੇ ਆਗੂ ਸਾਬਕਾ ਸੂਬਾਈ ਜਨਰਲ ਸਕੱਤਰ ਅਤੇ ਆਲ ਇੰਡੀਆ ਸੀਟੂ ਦੇ ਮੀਤ ਪ੍ਰਧਾਨ ਕਾਮਰੇਡ ਰਘੂਨਾਥ ਸਿੰਘ ਦੀ ਸਲਾਨਾ ਬਰਸੀ ਮਨਾਉਣੀ ਯਕੀਨੀ ਬਣਾਉਣ।ਉਹਨਾਂ ਨੇ ਕਿਹਾ ਕਿ ਸਾਥੀ ਰਘੂਨਾਥ ਸਿੰਘ ਦਾ ਇੱਕ ਦੁੱਖਦਾਈ ਤੇ ਸੰਖੇਪ ਬਿਮਾਰੀ ਉਪਰੰਤ ਵਿਛੋੜਾ ਸੀਟੂ ਨੂੰ ਪਏ ਵੱਡੇ ਘਾਟੇ ਦਾ ਹਮੇਸ਼ਾਂ ਅਨੁਭਵ ਹੁੰਦਾ ਰਹੇਗਾ।ਸੀਟੂ ਦੇ ਆਗੂਆਂ ਨੇ ਆਪਣੀਆਂ ਸਾਰੀਆਂ ਹੇਠਲੀਆਂ ਇਕਾਈਆਂ ਨੂੰ ਅਪੀਲ ਕੀਤੀ ਹੈ ਕਿ ਗੇਟ ਮੀਟਿੰਗਾਂ, ਕਨਵੈਨਸ਼ਨਾਂ ਅਤੇ ਸਮੂਹਿਕ ਇਕੱਤਰਤਾਵਾਂ ਕਰਕੇ ਸਾਥੀ ਰਘੂਨਾਥ ਸਿੰਘ ਨੂੰ ਬਰਸੀ ਮੌਕੇ ਸ਼ਰਧਾਂਜਲੀਆਂ ਭੇਂਟ ਕਰਨ।
Check Also
ਡੀ.ਏ.ਵੀ ਇੰਟਰਨੈਸ਼ਨਲ ਸਕੂਲ ਨੇ ਡੀ.ਏ.ਵੀ ਖੇਡਾਂ ‘ਚ ਰਾਸ਼ਟਰੀ ਪੱਧਰ ‘ਤੇ ਜਿੱਤੇ 41 ਸੋਨ, 15 ਸਿਲਵਰ ਅਤੇ 10 ਕਾਂਸੀ ਦੇ ਤਗਮੇ
ਅੰਮ੍ਰਿਤਸਰ, 17 ਦਸੰਬਰ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਡੀ.ਏ.ਵੀ ਸਪੋਰਟਸ …