Sunday, June 29, 2025
Breaking News

ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਿਖੇ ਧੂਮ ਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਅੰਮ੍ਰਿਤਸਰ, 14 ਜਨਵਰੀ (ਜਗਦੀਪ ਸਿੰਘ) – ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਿਖੇ ਲੋਹੜੀ ਦਾ ਤਿਉਹਾਰ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ। ਆਰਟ ਗੈਲਰੀ ਦੇ ਆਨਰੇਰੀ ਜਨਰਲ ਸੈਕਟਰੀ ਡਾ. ਪੀ.ਐਸ ਗਰੋਵਰ ਨੇ ਦੱਸਿਆ ਕਿ ਲੋਹੜੀ ਸ਼ਬਦ ਦਾ ਮੂਲ ‘ਤਿਲ+ਰੋੜੀ ਹੈ।ਜੋ ਸਮਾਂ ਪਾ ਕੇ ਤਿਲੋੜੀ ਤੇ ਫੇਰ ਲੋਹੜੀ ਬਣਿਆ। ਉਨ੍ਹਾਂ ਨੇ ਦੱਸਿਆ ਕਿ ਲੋਹੜੀ ਪੰਜਾਬੀਆਂ ਦਾ ਖੁਸ਼ੀਆਂ ਭਰਿਆ ਤਿਉਹਾਰ ਹੈ।ਇਸ ਤਿਉਹਾਰ ਦੀ ਪਰੰਪਰਾ ਬਹੁਤ ਪੁਰਾਣੀ ਹੈ।ਇਸ ਨਾਲ ਕਈ ਕਥਾਵਾਂ ਜੁੜੀਆਂ ਹੋਈਆਂ ਹਨ।ਇੱਕ ਲੋਕ-ਕਥਾ ਹੈ ਕਿ ਇਸ ਦਿਨ ਡਾਕੂ ਦੁੱਲੇ ਭੱਟੀ ਨੇ ਇੱਕ ਗਰੀਬ ਬ੍ਰਾਹਮਣ ਦੀਆਂ ਧੀਆਂ ਸੁੰਦਰੀ ਅਤੇ ਮੰਦਰੀ ਦਾ ਵਿਆਹ ਆਪਣੇ ਹੱਥੀਂ ਕਰਵਾ ਕੇ ਉਹਨਾਂ ਨੂੰ ਦੁਸ਼ਟ ਹਾਕਮ ਦੇ ਕਬਜ਼ੇ ਵਿਚੋਂ ਬਚਾਇਆ ਸੀ।ਇਸ ਘਟਨਾ ਦੀ ਯਾਦ ਵਿਚ ਇਹ ਤਿਉਹਾਰ ਅੱਗ ਬਾਲ ਕੇ ਮਨਾਇਆ ਜਾਣ ਲੱਗਾ।ਅੱਜ ਵੀ ਬੱਚੇ ਲੋਹੜੀ ਮੰਗਦੇ ਹੋਏ ਇਹ ਗੀਤ ਗਾਉਂਦੇ ਹਨ “ਸੁੰਦਰ ਮੁੰਦਰੀਏ, ਤੇਰਾ ਕੌਣ ਵਿਚਾਰਾ, ਦੁੱਲਾ ਭੱਟੀ ਵਾਲਾ।ਇੱਕ ਕਥਾ ਇਹ ਵੀ ਹੈ ਕਿ ਇਸ ਦਿਨ ਲੋਹੜੀ ਦੇਵੀ ਨੇ ਅਤਿਆਚਾਰੀ ਰਾਕਸ਼ ਨੂੰ ਮਾਰਿਆ ਸੀ।
ਆਰਟ ਗੈਲਰੀ ਵਿਖੇ ਲੋਹੜੀ ਬਾਲੀ ਗਈ ਅਤੇ ਖਾਲਸਾ ਕਾਲਜ ਸਕੂਲ ਦੇ ਵਿਦਿਆਰਥੀਆਂ ਵਲੋਂ ਲੁੱਡੀ, ਬੋਲੀਆਂ, ਟੱਪੇ ਦਾ ਪ੍ਰੋਗਰਾਮ ਕੀਤਾ ਗਿਆ ਅਤੇ ਬਾਲੀਵੁੱਡ ਐਕਟਰ ਰਾਜ ਕਪੂਰ ਦਾਂ 100ਵਾਂ ਜਨਮ ਦਿਨ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ।ਆਰਟ ਗੈਲਰੀ ਦੇ ਪ੍ਰਧਾਨ ਰਾਜਿੰਦਰ ਮੋਹਨ ਸਿੰਘ ਛੀਨਾ ਅਤੇ ਚੇਅਰਮੈਨ ਸ਼ਿਵਦੇਵ ਸਿੰਘ ਵਿਸ਼ੇਸ਼ ਤੌਰ ‘ਤੇ ਮਜ਼ੌੂਦ ਰਹੇ।ਉਨ੍ਹਾਂ ਨੇ ਕਲਾਕਾਰ ਦੀ ਬਹੁਤ ਸ਼ਲਾਘਾ ਕੀਤੀ ਅਤੇ ਮੈਂਬਰਾਂ ਤੇ ਮਹਿਮਾਨਾਂ ਨੂੰ ਲੋਹੜੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਆਰਟ ਗੈਲਰੀ ਦੇ ਮੈਂਬਰ ਸ਼ੁਬਾਸ਼ ਚੰਦਰ, ਕੁਲਵੰਤ ਸਿੰਘ ਗਿੱਲ, ਨਰਿੰਦਰ ਸਿੰਘ, ਧਰਮਿੰਦਰ ਸ਼ਰਮਾ, ਕੁਲਵੰਤ ਸਿੰਘ ਗਿੱਲ, ਡਾ. ਏ.ਐਸ ਚਮਕ ਮਿਸ ਸਰਲਾ ਬੱਬਰ ਹੋਰ ਮੈਂਬਰ ਤੇ ਸ਼ਹਿਰ ਦੇ ਪਤਵੰਤੇ ਮੌਜ਼ੂਦ ਰਹੇ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …