ਅੰਮ੍ਰਿਤਸਰ, 11 ਜਨਵਰੀ ( ਰੋਮਿਤ ਸ਼ਰਮਾ) ਵਿਧਾਨ ਸਭਾ ਹਲਕਾ ਉਤਰੀ ਵਿੱਚ ਵਾਰਡ ਨੰਬਰ 11 ਦੇ ਭਾਜਪਾ ਵਰਕਰਾਂ ਦੀ ਮੀਟਿੰਗ ਕੌਂਲਸਰ ਸੁਖਵਿੰਦਰ ਸਿੰਘ ਪਿੰਟੂ ਦੀ ਪ੍ਰਧਾਨਗੀ ‘ਚ ਹੋਈ ਜਿਸ ਵਿੱਚ ਕੈਬਨਿਟ ਮੰਤਰੀ ਪੰਜਾਬ ਸ੍ਰੀ ਅਨਿਲ ਜੋਸ਼ੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਉਨਾਂ ਨੇ ਦੱਸਿਆ ਕਿ ਭਾਜਪਾ ਮੈਂਬਰਸ਼ਿਪ ਹਾਸਲ ਕਨ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਨਸ਼ੇ ਦੀ ਗੱਲ ਕਰਦਆਂ ਉਨਾਂ ਕਿਹਾ ਕਿ ਪੰਜਾਬ ਵਿੱਚ ਲੱਖਾਂ ਘਰ ਨਸ਼ੇ ਨਾਲ ਬਰਬਾਦ ਹੋ ਰਹੇ ਹਨ, ਇਸ ਲਈ ਭਾਜਪਾ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਵਲੋਂ ਨਸ਼ਿਆਂ ਖਿਲਾਫ ਅੰਮ੍ਰਿਤਸਰ ਤੋਂ ਅਰੰਭੀ ਜਾ ਹੀ ਮੁਹਿੰਮ ਵਿੱੱਚ ਲੋਕ ਵੱਧ ਤੋਂ ਵੱਧ ਸਹਿਯੋਗ ਦੇਣ।ਇਸ ਮੌਕੇ ਵਿਜੇ ਅਗਰਵਾਲ, ਮਨੀ ਭਾਟੀਆ, ਸੁਰਿੰਦਰ ਸਿੰਘ, ਸੰਦੀਪ ਮਹਾਜਨ, ਦੇਵ ਰਾਜ ਸ਼ਰਮਾ, ਰਾਜ ਕੁਮਾਰ, ਟੈਣੀ, ਵਰੁਣ ਅਤੇ ਸੁਖਵਿੰਦਰ ਪਿੰਕੀ ਆਦਿ ਹਾਜਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …