ਸੰਗਰੂਰ, 1 ਫਰਵਰੀ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਪਿੰਡ ਕੋਟਦੁੱਨਾ ਦੇ ਆਈ.ਡੀ.ਬੀ.ਆਈ ਬੈਂਕ ਵਲੋਂ ਮੈਨੇਜਰ ਗੌਰਵ ਮਦਨ ਦੇ ਉਪਰਾਲੇ ਸਦਕਾ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਦੁੱਨਾ ਨੂੰ ਆਰ.ਓ ਤੇ ਵਾਟਰ ਕੂਲਰ ਭੇਟ ਕੀਤਾ ਗਿਆ।ਇਸ ਸਹੂਲਤ ਨਾਲ ਬੱਚਿਆਂ ਨੂੰ ਪੀਣ ਵਾਲੇ ਪਾਣੀ ਦੀ ਕੋਈ ਮੁਸ਼ਕਲ ਨਹੀਂ ਆਵੇਗੀ ਤੇ ਸਾਫ ਸੁਥਰੇ ਪਾਣੀ ਤੋਂ ਇਲਾਵਾ ਬੱਚੇ ਗਰਮੀਆਂ ਵਿੱਚ ਠੰਡੇ ਪਾਣੀ ਦਾ ਅਨੰਦ ਵੀ ਮਾਣ ਸਕਣਗੇ।ਇਹ ਆਰ.ਓ ਤੇ ਵਾਟਰ ਕੂਲਰ ਬੈਂਕ ਦੇ ਸਮੁੱਚੇ ਸਟਾਫ ਵਲੋਂ ਭੇਟ ਕੀਤਾ ਗਿਆ।ਇਸ ਮੌਕੇ ਸਕੂਲ ਇੰਚਾਰਜ਼ ਮੈਡਮ ਹਰਵਿੰਦਰ ਕੌਰ ਤੇ ਸਮੂਹ ਸਟਾਫ ਵੱਲੋਂ ਬੈਂਕ ਮੈਨੇਜਰ ਤੇ ਹੋਰ ਬੈਂਕ ਕਰਮਚਾਰੀਆਂ ਦਾ ਧੰਨਵਾਦ ਕੀਤਾ ਗਿਆ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media