ਸੰਗਰੂਰ, 22 ਮਾਰਚ (ਜਗਸੀਰ ਲੌਂਗੋਵਾਲ) – ਪੰਜਾਬੀ ਗਾਇਕ ਸਾਹਿਬ ਸੱਦੋਪੁਰੀਆ ਦਾ ਨਵਾਂ ਗੀਤ `ਜ਼ਮੀਨਾਂ ਵਾਲੇ` ਇਹਨੇ ਦਿਨੀਂ ਖੂਬ ਚਰਚਾ ਵਿੱਚ ਹੈ।ਇਸ
ਗੀਤ ਨੂੰ ਮਿਊਂਜਿਕ ਦੀਆਂ ਮਾਧੁਰ ਤਰੰਗਾਂ ਵਿੱਚ ਪਰੋਇਆ ਹੈ `ਦਿ ਮੇਜਰ` ਨੇ, ਇਸ ਗੀਤ ਦਾ ਵੀਡੀਓ ‘ਲਾਸਟ ਸਟੈਪ’ ਵਾਲਿਆਂ ਕੀਤਾ ਹੈ, ਫਿਲਮਾਂਕਣ ਬਹੁਤ ਹੀ ਬਾਕਮਾਲ ਹੈ।ਇਸ ਵੀਡੀਓ ਵਿੱਚ ਬਿੱਟੂ ਧੂਰੀ, ਨਿੰਮਾ ਬੱਛੋਆਣਾ ਅਤੇ ਅਮਨ ਬਾਲੀਆ ਦਿੱਲੀ ਨੇ ਮੌਡਲਿੰਗ ਕੀਤੀ ਹੈ।ਜਿਸ ਦੀ ਹਰ ਪਾਸਿਓਂ ਸਰਾਹਨਾਂ ਹੁੰਦੀ ਹੈ।ਗਾਇਕ ਸਾਹਿਬ ਸੱਦੋਪੁਰੀਏ ਦੇ ਮਾਰਕੀਟ ਵਿੱਚ ਪਹਿਲਾਂ ਵੀ ਕਾਫੀ ਗੀਤ ਆ ਚੁੱਕੇ ਹਨ, ਜਿਹਨਾ ਵਿੱਚ ਡੀਅਰ ਹੇਟਰ, ਰਿਆਲ, ਫਾਂਸੀ ਅਤੇ ਇੱਕ ਧਾਰਮਿਕ ਗੀਤ `ਬਾਬਾ ਨਾਨਕ` ਜਿਕਰਯੋਗ ਹਨ।‘ਜ਼ਮੀਨਾਂ ਵਾਲੇ` ਗੀਤ ਖੁਦ ਸਾਹਿਬ ਸੱਦੋਪੁਰੀਏ ਦਾ ਲਿਖਿਆ ਤੇ ਕੰਪੋਜ਼ ਕੀਤਾ ਗੀਤ ਹੈ।ਕਾਫੀ ਲੰਮੇ ਸਮੇ ਤੋਂ ਸੰਘਰਸ਼ ਕਰ ਰਹੇ ਗਾਇਕ ਸਾਹਿਬ ਸੱਦੋਪੁਰੀਏ ਨੂੰ ਇਸ ਗੀਤ ਤੋਂ ਬਹੁਤ ਉਮੀਦਾਂ ਹਨ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media