Sunday, July 27, 2025
Breaking News

ਖ਼ਾਲਸਾ ਕਾਲਜ ਵੂਮੈਨ ਵਿਖੇ ਮਨੋਰੋਗ ਅਤੇ ਕੈਰੀਅਰ ਚੋਣ ਵਿਸ਼ੇ ’ਤੇ ਕਰਵਾਇਆ ਲੈਕਚਰ

ਅੰਮ੍ਰਿਤਸਰ, 5 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਰੋਟਰੀ ਕਲੱਬ ਅੰਮਿ੍ਰਤਸਰ (ਦੱਖਣੀ) ਦੇ ਸਹਿਯੋਗ ਨਾਲ ਰੋਟਰੈਕਟ ਕਲੱਬ ਵੱਲੋਂ ਮਨੋਰੋਗ ਅਤੇ ਕੈਰੀਅਰ ਚੋਣ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ।ਜਿਸ ’ਚ ਨਿਸ਼ਾ ਨੰਦਾ (ਕਲੀਨਿਕਲ ਸਾਈਕੋਲੋਜਿਸਟ ਅਤੇ ਨਿਯੋਰੋ ਸਾਈਕੇਟਰਿਸਟ) ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਖ਼ਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰ੍ਰਿਦਰ ਕੌਰ ਨੇ ਰੋਟਰੈਕਟ ਕਲੱਬ ਕੋਆਡੀਨੇਟਰ ਸ੍ਰੀਮਤੀ ਰਵਿੰਦਰ ਕੌਰ ਨਾਲ ਮਿਲ ਕੇ ਆਏ ਹੋਏ ਮਹਿਮਾਨਾਂ ਨੂੰ ਪੌਦਾ ਭੇਂਟ ਕਰਕੇ ਕੀਤਾ ਗਿਆ।ਨਿਸ਼ਾ ਨੰਦਾ ਨੇ ਵਿਦਿਆਰਥੀਆਂ ਨੂੰ ਮਨੋਰੋਗਾਂ ਵਡਮੁੱਲੀ ਜਾਣਕਾਰੀ ਦਿੰਦਿਆਂ ਕੈਰੀਅਰ ਚੋਣ ਬਾਰੇ ਸੁਚੇਤ ਹੋ ਕੇ ਵਿਚਾਰ ਕਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਵਿਦਿਆਰਥੀਆਂ ਨੂੰ ਜ਼ਿੰਦਗੀ ਪ੍ਰਤੀ ਸਕਾਰਾਤਮਕ ਦ੍ਰਿਸ਼ਟੀਕੋਣ ਰੱਖਣ ਪ੍ਰਤੀ ਜਾਣਕਾਰੀ ਪ੍ਰਦਾਨ ਕੀਤੀ।
ਇਸ ਮੌਕੇ ਕਾਲਜ ਵਿਖੇ ਰੋਟਰੀ ਕਲੱਬ (ਦੱਖਣੀ) ਦੇ ਪਾਸਟ ਡਿਸਟ੍ਰਿਕਟ ਗਵਰਨਰ ਸੀ.ਏ ਦਵਿੰਦਰ ਸਿੰਘ, ਰੋਟਰੀਅਨ ਡਾ. ਜੀ.ਐਸ ਮਦਾਨ, ਡਾ. ਮਨਜੀਤਪਾਲ ਕੌਰ ਮਦਾਨ, ਰੋਟਰੀਅਨ ਗੁਰਮੀਤ ਸਿੰਘ ਹੀਰਾ, ਰੋਟਰੀ ਕਲੱਬ ਅੰਮ੍ਰਿਤਸਰ ਦੱਖਣੀ ਦੇ ਪ੍ਰਧਾਨ ਰਜਿੰਦਰ ਸਿੰਘ, ਰੋਟਰੀਅਨ ਇੰਜੀਨੀਅਰ ਆਰ.ਐਸ ਖੇੜਾ, ਰੋਟਰੈਕਟਰ ਨਵਦੀਪ ਕੌਰ, ਰੋਟਰੈਕਟ ਕਲੱਬ ਦੀ ਸਕੱਤਰ ਦਵਿੰਦਰ ਕੌਰ, ਕਾਲਜ ਸਟਾਫ਼ ਅਤੇ ਵਿਦਿਆਰਥੀ ਮੌਜ਼ੂਦ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …