ਹੁਸ਼ਿਆਰਪੁਰ, 26 ਜਨਵਰੀ (ਸਤਵਿੰਦਰ ਸਿੰਘ) – ਦੇਸ਼ ਦੇ 66ਵੇ ਗਣਤੰਤਰ ਦਿਵਸ ਮੌਕੇ ਤੇ ਕਾਂਗਰਸ ਦੇ ਜਿਲ੍ਹਾ ਦਫ਼ਤਰ ਵਿਚ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਤੇ ਵਿਧਾਇਕ ਸ੍ਰੀ ਸ਼ਾਮ ਸੁੰਦਰ ਅਰੋੜਾ ਵਲੋ ਕੌਮੀ ਝੰਡਾ ਲਹਿਰਾਇਆ ਗਿਆ।ਝੰਡਾ ਲਹਿਰਾਉਣ ਉਪਰੰਤ ਸਮਾਰੋਹ ਨੂੰ ਸਬੋਧਨ ਕਰਦਿਆ ਵਿਧਾਇਕ ਸ਼ਾਮ ਸੁੰਦਰ ਅਰੋੜਾ ਨੇ ਕਿਹਾ ਕਿ ਸਾਡੇ ਦੇਸ਼ ਦੇ ਬੁਧੀਜੀਵੀਆ ਕਾਰਨ ਹੀ ਹਰੇਕ ਭਾਰਤ ਵਾਸੀ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਮਿਲਿਆ ਹੈ।ਸ੍ਰੀ ਅਰੋੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਦੇਸ਼ ਵਾਸੀਆ ਦੀਆ ਭਾਵਨਾਂਵਾ ਦਾ ਸਨਮਾਨ ਕੀਤਾ ਹੈ ਅਤੇ ਦੇਸ਼ ਵਿਚ ਫੈਲਿਆ ਕੁਰਿਤਿਆ ਨੂੰ ਦੂਰ ਕਰਨ ਤੇ ਦੇਸ਼ ਦੀ ਏਕਤਾ ਤੇ ਭਾਈਚਾਰਕ ਸਾਂਝ ਰਖਣ ਲਈ ਹਮੇਸ਼ਾ ਤਤਪਰ ਰਹੀ ਹੈ।ਸ੍ਰੀ ਅਰੋੜਾ ਨੇ ਗਣਤੰਤਰ ਦਿਵਸ ਤੇ ਬੱਸ ਸਟੈਡ ਤੇ ਰੇਲਵੇ ਮੰਡੀ ਚੌਕ ਵਿਚ ਵੀ ਝੰਡਾ ਲਹਿਰਾਇਆ।ਇਸ ਮੌਕੇ ਤੇ ਸਰਵਨ ਸਿੰਘ, ਮੋਹਨ ਲਾਲ ਪਹਿਲਵਾਨ, ਬ੍ਰਹਮ ਸ਼ੰਕਰ ਜਿੰਪਾ, ਕ੍ਰਿਸ਼ਣ ਸਿੰਘ ਸੈਣੀ, ਰਾਕੇਸ਼ ਮਰਵਾਹਾ, ਹਰਭਜਨ ਸਿੰਘ, ਵਿਨੋਦ ਕੁਮਾਰ, ਰਾਜ ਕੁਮਾਰ ਆਦਿਆ, ਸਤੋਖ ਸਿੰਘ, ਪਰਮਜੀਤ ਸਿੰਘ ਟਿੰਮਾ, ਮਨੋਜ ਤਨੇਜਾ, ਦੀਪਕ ਤਨੇਜਾ ਤੇ ਸੁਨਿਸ਼ ਜੈਨ ਆਦਿ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …