ਸੱਭਿਆਚਾਰਕ ਖੇਤਰ ਵਿਚ ਕੀਤੀਆਂ ਮਾਣਮੱਤੀਆਂ ਪ੍ਰਾਪਤੀਆਂ
ਬਟਾਲਾ, 28 ਜਨਵਰੀ (ਨਰਿੰਦਰ ਸਿੰਘ ਬਰਨਾਲ) – ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਦੇ ਰਾਜੀਵ ਗਾਂਧੀ ਸਟੇਡੀਅਮ ਵਿਖੇ ਮੁੱਖ ਸੰਸਦੀ ਸਕੱਤਰ ਸ. ਇੰਦਰਬੀਰ ਸਿੰਘ ਬੁਲਾਰੀਆ ਤੇ ਐਸ. ਡੀ. ਐਮ ਸ. ਜਗਵਿੰਦਰਜੀਤ ਸਿੰਘ ਗਰੇਵਾਲ ਵੱਲੋਂ ਗਣਤੰਤਰ ਦਿਵਸ ਸਮਾਗਮ ਵਿਚ ਸ੍ਰੀਮਤੀ ਕਮਲਸ਼ ਕੌਰ ਪੰਜਾਬੀ ਲੈਕਚਰਾਰ ਸਰਕਾਰੀ ਸੀਨੀ: ਸੰਕੈਡਰੀ ਸਕੂਲ (ਲੜਕੀਆਂ) ਧਰਮਪੁਰਾ ਕਲੌਨੀ ਬਟਾਲਾ ਨੂੰ ਉਹਨਾ ਦੀਆਂ ਸਿਖਿਆ ਵਿਭਾਗ ਵਿਚ ਵਡਮੁੱਲੀਆਂ ਪ੍ਰਾਪਤੀਆਂ ਬਦਲੇ ਸਨਮਾਨਿਤ ਕੀਤਾ ਗਿਆ।ਜਿਕਰਯੋਗ ਹੈ ਕਿ ਕਮਲਸ਼ ਕੌਰ ਸਕੂਲ ਵਿਖੇ ਵਿਦਿਆਰਥੀਆ ਨੂੰ ਪੜਾਉਣ ਦੇ ਨਾਲ ਸਕੂਲ ਦੇ ਫੰਡਾਂ, ਖਾਸ ਬਿਲਡਿੰਗ ਆਦਿ ਦੇ ਕੰਮਾਂ ਵਿਚ ਬਹੁਤ ਹੀ ਸਹਿਯੋਗ ਕਰਦੇ ਹਨ।ਇਹਨਾ ਦੀਆਂ ਤਿਆਰ ਕੀਤੀਆਂ ਟੀਮਾਂ ਵੱਲੋ ਸਟੇਟ ਪੱਧਰੀ ਇਨਾਮ ਪ੍ਰਾਪਤ ਕਰਕੇ ਸਕੂਲ ਹੀ ਨਹੀ ਸਗੋ ਬਟਾਲੇ ਦਾ ਨਾਂ ਉਚਾ ਕੀਤਾ ਗਿਆ ਹੈ।ਬਲਾਕ, ਤਹਿਸੀਲ ਤੇ ਸਟੇਟ ਪੱਧਰੀ ਮੁਕਾਬਲਿਆਂ ਵਿਚ ਬਤੌਰ ਜੱਜ ਦੀ ਭੂਮਿਕਾ ਨਿਭਾਉਣ ਕਰਕੇ ਕਮਲੇਸ਼ ਕੌਰ ਪੰਜਾਬੀ ਲੈਕਚਰਾਰ ਨੂੰ ਕਈ ਵਾਰ ਸਨਮਾਨਿਤ ਕੀਤਾ ਗਿਆ।ਅਖਬਾਰਾਂ ਤੇ ਰਸਾਲਿਆਂ ਵਿਚ ਛਪੇ ਇਹਨਾ ਦੇ ਲੇਖ ਸਮਾਜ ਨੂੰ ਨਰੋਈ ਸੇਧ ਦਿੰਦੇ ਹਨ। ਸਕੂਲ ਵਿਖੇ ਆਯੋਜਿਤ ਨਕਲ ਵਿਰੋਧੀ ਰੈਲੀਆਂ, ਮਾਦਾ ਭਰੂਣ ਹੱਤਿਆਂ ਸਬੰਧੀ ਚੇਤਨਾ ਪੈਦਾ ਕਰਨੇ ਕਮਲੇਸ਼ ਕੋਰ ਦੇ ਨਿਤ ਕਰਮ ਹਨ।ਇਸ ਸਬੰਧ ਵਿਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕੰਨਿਆ ਬਟਾਲਾ ਦੀ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ ਵਾਲੀਆ ਨੇ ਦੱਸਿਆ ਕਿ ਕਮਲੇਸ਼ ਕੌਰ ਨੂੰ ਸਨਮਾਨਿਤ ਹੋਣ ਤੇ ਸਾਰਾ ਸਟਾਫ ਹੀ ਵਧਾਈ ਦਾ ਪਾਤਰ ਹੈ।ਗਣਤੰਤਰ ਦਿਵਸ ਤੇ ਸਨਮਾਨ ਮਿਲਣ ਸਮੇ ਸਕੂਲ ਦੇ ਅਧਿਆਪਕਾ ਵਿਚ ਰਜਨੀ ਬਾਲਾ, ਹਰਪ੍ਰੀਤ ਕੌਰ, ਅਸੋਕ ਕੁਮਾਰ ਤੋ ਇਲਾਵਾ ਬਲਵਿੰਦਰ ਸਿੰਘ ਸਾਹ, ਚੇਅਰਮੈਨ ਸੂਗਰਫੈਡ ਸੁਖਬੀਰ ਸਿੰਘ ਵਾਹਲਾ, ਗੁਰਬਚਨ ਸਿੰਘ,ਤਹਿਸੀਲਦਾਰ ਅਰਵਿੰਦਰਪਾਲ ਸਿੰਘ,ਨਾਇਬ ਤਹਿਸੀਲਦਾਰ ਦਾਸ ਲਛਮਣ ਸਿੰਘ , ਐਸ ਪੀ ਅਮਰੀਕ ਸਿੰਘ ਆਦਿ ਹਾਜਰ ਸਨ।