Thursday, August 7, 2025
Breaking News

ਗਣਤੰਤਰ ਦਿਵਸ ‘ਤੇ ਮਾਲ ਰੋਡ ਸਕੂਲ ਦੀਆਂ ਦੋ ਅਧਿਆਪਕਾਵਾਂ ਸਨਮਾਨਿਤ

PPN3001201528
ਅੰਮ੍ਰਿਤਸਰ, 30੦ ਜਨਵਰੀ (ਜਗਦੀਪ ਸਿੰਘ/ ਰੋਮਿਤ ਸ਼ਰਮਾ)-  ੬੬ਵੇਂ ਗਣਤੰਤਰ ਦਿਵਸ ਸਮਾਰੋਹ ਮੌਕੇ ਗਾਂਧੀ ਗਰਾਊਂਡ ਵਿਖੇ ਸ੍ਰੀ ਅਨਿਲ ਜੋਸ਼ੀ, ਮੰਤਰੀ ਸਥਾਨਕ ਸਰਕਾਰਾਂ ਨੇ ਸਿੱਖਿਆ ਦੇ ਖੇਤਰ ਵਿੱਚ ਪਾਏ ਬਹੁਮੁੱਲੇ ਯੋਗਦਾਨ ਸਦਕਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਦੀਆਂ ਦੋ ਅਧਿਆਪਕਾਂ ਸ੍ਰੀਮਤੀ ਰਸ਼ਮੀ ਬਿੰਦਰਾ ਅਤੇ ਸ੍ਰੀਮਤੀ ਡਿੰਪਲ ਜੋਸ਼ੀ ਨੂੰ ਉਚੇਚੇ ਤੌਰ ‘ਤੇ ਯਾਦਗਾਰੀ ਚਿੰਨ੍ਹ ਤੇ ਸਨਮਾਨੁਪੱਤਰ ਨਾਲ ਸਨਮਾਨਿਤ ਕੀਤਾ। ਇਸ ਅਵਸਰ ‘ਤੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦਸਿਆ ਕਿ ਹੋਮ ਸਾਇੰਸ ਅਧਿਆਪਕਾ ਸ੍ਰੀਮਤੀ ਰਸ਼ਮੀ ਬਿੰਦਰਾ ਅਤੇ ਗਣਿਤ ਅਧਿਆਪਕਾ ਸ੍ਰੀਮਤੀ ਡਿੰਪਲ ਜੋਸ਼ੀ ਨੇ ਸਕੂਲ ਦੇ ਅਕਾਦਮਿਕ ਸਭਿਆਚਾਰਕ ਅਤੇ ਪ੍ਰਸ਼ਾਸਨਿਕ ਖੇਤਰ ਵਿੱਚ ਜਿਥੇ ਬਹੁਮੁੱਲਾ ਯੋਗਦਾਨ ਪਾਇਆ ਉਥੇ ਮੈਡਮ ਜੋਸ਼ੀ ਦੇ ਵਿਗਿਆਨ ਮਾਡਲ ਨੇ ਜ਼ਿਲ੍ਹੇ, ਸੂਬੇ ਅਤੇ ਰਾਸ਼ਟਰੀ ਪੱਧਰ ‘ਤੇ ਨਾਮਣਾ ਖਟਿਆ। ਇਨ੍ਹਾਂ ਅਧਿਅਪਕਾਂ ਦੀ ਮਿਹਨਤ, ਲਗਨ ਤੇ ਪ੍ਰਤਿਬੱਧਤਾ ਨੂੰ ਦੇਖਦਿਆਂ ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਖੁਸ਼ੀ ਪ੍ਰਗਟਾਈ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply