ਅੰਮ੍ਰਿਤਸਰ, 7 ਫਰਵਰੀ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਕਾਲਜ ਦੀ ਟੀਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੰਟਰ ਕਾਲਜ ਯੋਗਾ ਚੈਂਪੀਅਨਸ਼ਿਪ ਵਿਚ ਲਗਾਤਾਰ ਪਿਛਲੇ ਇਕ ਦਹਾਕੇ ਤੋਂ ਜੇਤੂ ਰਹੀ। ਇਸ ਸਾਲ ਵੀ ਬੀ. ਬੀ. ਕੇ. ਡੀ. ਏ. ਵੀ. ਕਾਲਜ ਦੀ ਯੋਗਾ ਟੀਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਹੋਏ ਮੁਕਾਬਲਿਆਂ ਵਿੱਚ ਜੇਤੂ ਰਹੀ। ਕਾਲਜ ਦੀ ਟੀਮ ਨੇ ਇਸ ਮੁਕਾਬਲੇ ਵਿੱਚ 336.75 ਅੰਕ ਲਏ ਜਿੱਥੇ ਕਿ ਐਚ. ਐਮ. ਵੀ. ਜਲੰਧਰ ਨੇ ਦੂਸਰਾ ਸਥਾਨ 334.91 ਅੰਕਾਂ ਨਾਲ ਅਤੇ ਆਰ-ਆਰ ਬਾਵਾ ਕਾਲਜ ਬਟਾਲਾ ਨੇ 264.76 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਵਿਅਕਤੀਗਤ ਤੌਰ ਤੇ ਮਿਸ ਸੁਮਨ ਨੇ ਦੂਸਰਾ ਸਥਾਨ, ਮਿਸ ਸਾਨੀਆ ਭੰਡਾਰੀ ਨੇ ਚੌਥਾ ਸਥਾਨ ਮਿਸ ਬਲਜੀਤ ਨੇ ਪੰਜਵਾਂ ਸਥਾਨ ਤੇ ਮਿਸ ਮਨਪ੍ਰੀਤ ਨੇ ਕ੍ਰਮਵਾਰ ਸੱਤਵਾਂ ਸਥਾਨ ਹਾਸਲ ਕੀਤਾ। ਚਾਰ ਖਿਡਾਰਣਾਂ ਸੁਮਨ, ਸਾਨੀਆ ਭੰਡਾਰੀ, ਬਲਜੀਤ ਤੇ ਮਨਪ੍ਰੀਤ ਆਲ ਇੰਡੀਆ ਇੰਟਰਵਰਸਿਟੀ ਕੈਂਪ ਲਈ ਵੀ ਚੁਣੀਆਂ ਗਈਆਂ ਜੋ ਕਿ ਫਰਵਰੀ ਮਹੀਨੇ ਵਿੱਚ ਕੁਰਕਸ਼ੇਤਰ ਯੂਨੀਵਰਸਿਟੀ ਵਿੱਚ ਹੋਣ ਜਾ ਰਿਹਾ ਹੈ। ਇਕ ਹੋਰ ਟੀਮ ਮੈਂਬਰ ਬਲਵਿੰਦਰ ਕੌਰ ਵੀ ਹੈ। ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਜੀ ਨੇ ਖਿਡਾਰਣਾਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿਤੀਆਂ।ਵਿਭਾਗ ਦੇ ਮੁੱਖੀ ਮਿਸਜ਼ ਸਵੀਟੀ ਬਾਲਾ ਅਤੇ ਅਧਿਆਪਕ ਮਿਸ. ਸਵੀਤਾ ਕੁਮਾਰੀ, ਮਿਸ ਰੁਪਿੰਦਰ ਕੌਰ ਅਤੇ ਮਿਸ ਰਜਵੰਤ ਕੌਰ ਨੇ ਜੇਤੂ ਖਿਡਾਰਣਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੀ ਇਸ ਸਫ਼ਲਤਾ ਦੀ ਸਲਾਹਣਾ ਕੀਤੀ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …