ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਗਊਸ਼ਾਲਾ ਰੋਡ ਉੱਤੇ ਸਥਿਤ ਬਾਗੀ ਰਾਮ ਚੁਘ ਸਰਵਹਿਤਕਾਰੀ ਕਿਡਸ ਹੋਮ ਦੇ ਵਹਿੜੇ ਵਿੱਚ ਐਕਟੀਵਿਟੀ ਡੇਅ ਮਨਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਕਈ ਮਨੋਰੰਜਕ ਖੇਡ ਵਿੱਚ ਭਾਗ ਲਿਆ।ਬੱਚਿਆਂ ਨੇ ਮਿਊਜਿਕਲ ਚੇਅਰ ਰੇਸ ਗੇਮ, ਚਿਹਰੇ ਉੱਤੇ ਬਿੰਦੀਆਂ ਲਗਾਉਣਾ ਅਤੇ ਕਲੇਕਟ ਦਾ ਬਾਲ ਆਦਿ ਗੇਮਸ ਖੇਡੀਆਂ ਜਿਸ ਵਿੱਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਖੂਬ ਆਨੰਦ ਲਿਆ।ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸਕੂਲ ਦੀਆਂ ਅਧਿਆਪਿਕਾਵਾਂ ਮੈਡਮ ਵਿਨੀਤਾ ਛਾਬੜਾ ਅਤੇ ਪੂਜਾ ਰਾਣੀ ਨੇ ਪੂਰਨ ਸਹਿਯੋਗ ਦਿੱਤਾ।ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ ਮੈਡਮ ਜੱਸੀ ਕਾਮਰਾ ਨੇ ਕਿਹਾ ਕਿ ਬਾਗੀ ਰਾਮ ਚੁਘ ਸਰਵਹਿਤਕਾਰੀ ਕਿਡਸ ਹੋਮ ਵਿੱਚ ਸਮੇਂ-ਸਮੇਂ ਤੇ ਇਸ ਤਰ੍ਹਾਂ ਦੀਆਂ ਪ੍ਰਤਿਯੋਗਤਾਵਾਂ ਕਰਵਾਈਆਂ ਜਾਂਦੀਆਂ ਹਨ ਤਾਂਕਿ ਬੱਚੀਆਂ ਵਿੱਚ ਬਚਪਨ ਤੋਂ ਹੀ ਮੁਕਾਬਲਿਆਂ ਵਿੱਚ ਭਾਗ ਲੈਣ ਦੀ ਇੱਛਾ ਜਾਗ੍ਰਤ ਹੋ ਸਕੇ ਅਤੇ ਇਸ ਤਰ੍ਹਾਂ ਦੀਆਂ ਪ੍ਰਤਿਯੋਗਤਾਵਾਂ ਕਰਵਾਉਣ ਨਾਲ ਬੱਚਿਆਂ ਵਿੱਚ ਆਤਮ ਵਿਸ਼ਵਾਸ ਦੀ ਭਾਵਨਾ ਜਾਗ੍ਰਤ ਹੁੰਦੀ ਹੈ।ਬਾਗੀ ਰਾਮ ਚੁਘ ਸਰਵਹਿਤਕਾਰੀ ਕਿਡਸ ਹੋਮ ਬੱਚਿਆਂ ਦਾ ਸਿੱਖਿਅਕ, ਬੌਧਿਕ ਅਤੇ ਮਾਨਸਿਕ ਵਿਕਾਸ ਕਰਣ ਵਿੱਚ ਆਗੂ ਹੈ ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …