ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਸਥਾਨਕ ਡੀ. ਏ. ਵੀ ਕਾਲਜ ਆਫ ਐਜੂਕੇਸ਼ਨ ਵਿੱਚ ਪ੍ਰਿੰਸੀਪਲ ਡਾ. ਸ਼੍ਰੀਮਤੀ ਸਰਿਤਾ ਗਿਜਵਾਨੀ ਦੀ ਪ੍ਰਧਾਨਗੀ ਵਿੱਚ ਸਵੱਛ ਭਾਰਤ ਅਭਿਆਨ ਦੇ ਅੰਤਗਰਤ ਕਾਲਜ ਵਿੱਚ ਸਫਾਈ ਅਭਿਆਨ ਚਲਾਇਆ ਗਿਆ।ਜਿਸ ਵਿੱਚ ਵਿਦਿਆਰਥੀ ਅਧਿਆਪਕਾਂ ਨੇ ਵੱਧ ਚੜ੍ਹ ਕਰ ਹਿੱਸਾ ਲਿਆ।ਮੈਡਮ ਸਿਫੂ ਚਾਵਲਾ ਅਤੇ ਕੁਮਾਰੀ ਪੁਨੀਤ ਦੀ ਵੇਖ ਰੇਖ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਸਾਰੇ ਸਦਨਾਂ ਦੇ ਵਿਦਿਆਰਥੀਆਂ ਦੁਆਰਾ ਗਮਲੇ ਪੇਂਟ ਕੀਤੇ ਅਤੇ ਕਾਲਜ ਦੀ ਸਫਾਈ ਕੀਤੀ।ਇਸ ਮੌਕੇ ਉੱਤੇ ਪ੍ਰਿੰਸੀਪਲ ਡਾ. ਸਰਿਤਾ ਗਿਜਵਾਨੀ ਨੇ ਕਾਲਜ ਵਿੱਚ ਗੰਦਗੀ ਨਾ ਫੈਲਾਣ ਅਤੇ ਪਲਾਸਟਿਕ ਦਾ ਪ੍ਰਯੋਗ ਘੱਟ ਕਰਣ ਲਈ ਕਿਹਾ।ਕਾਲਜ ਦੇ ਸਾਰੇ ਵਿਦਿਆਰਥੀਆਂ ਅਤੇ ਸਟਾਫ ਮੈਬਰਾਂ ਨੇ ਗੰਦਗੀ ਨਾ ਫੈਲਾਉਣ ਅਤੇ ਆਪਣੇ ਆਢ ਗੁਆਂਢ ਨੂੰ ਸਾਫ਼ ਰੱਖਣ ਦਾ ਪ੍ਰਣ ਲਿਆ ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …