Wednesday, October 22, 2025
Breaking News

ਟੂਰਿਜ਼ਮ ਤੇ ਟਰੈਵਲ ਮੈਨਜਮੈਂਟ ਦੇ ਵਿਦਿਆਰਥੀਆਂ ਨੇ ਵਿਰਾਸਤੀ ਪੈਦਲ ਯਾਤਰਾ ਵਿੱਚ ਲਿਆ ਹਿੱਸਾ

PPN1802201508

ਅੰਮ੍ਰਿਤਸਰ, 18 ਫਰਵਰੀ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਟੂਰਿਜ਼ਮ ਅਤੇ ਟਰੈਵਲ ਮੈਨਜਮੈਂਟ ਦੇ ਵਿਦਿਆਰਥੀਆਂ ਨੇ ਪੰਜਾਬ ਟੂਰਿਜ਼ਮ ਪ੍ਰਮੋਸ਼ਨ ਵਿਭਾਗ ਦੇ ਡਿਪਟੀ ਡਾਇਰੈਕਟਰ ਮਿਸਟਰ ਬਲਰਾਜ ਸਿੰਘ ਦੀ ਸਹਾਇਤਾ ਨਾਲ ਵਿਰਾਸਤੀ ਪੈਦਲ ਯਾਤਰਾ ਵਿੱਚ ਹਿੱਸਾ ਲਿਆ।ਇਹ ਹੈਰੀਟੇਜ ਟਾਊਨ ਹਾਲ ਤੋਂ ਸ਼ੁਰੂ ਹੁੰਦਿਆਂ ਹੋਇਆ ਸਾਰਾਗੜ੍ਹੀ ਸਾਹਿਬ ਆਹਲੂਵਾਲੀਆ ਕਟੜਾ, ਗੁਰੂ ਬਾਜ਼ਾਰ ਸੋਗਲਵਾਲ ਅਤੇ ਹੋਰ ਵਿਰਾਸਤੀ ਥਾਵਾਂ ਤੇ ਗਿਆ।ਇਸ ਵਿਰਾਸਤੀ ਪੈਦਲ ਯਾਤਰਾ ਤੋਂ ਬਾਅਦ 30 ਵਿਦਿਆਰਥੀ ਹੋਰ ਵਿਰਾਸਤੀ ਥਾਵਾਂ ਤੇ ਵੀ ਗਏ ਜਿਵੇਂ ਕਿ ਸੋਹਨ ਸਿੰਘ ਅਟਾਰੀ ਸਮਾਧੀ ਪੁਲਕੰਜਰੀ। ਪੰਜਾਬ ਹੈਰੀਟੇਜ਼ ਅਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਸੀਨੀਅਰ ਟੂਰਿਸਟ ਗਾਈਡ ਮਿਸ. ਡੀ. ਐਸ ਚਾਵਲਾ ਨੇ ਇਸ ਟੂਰ ਦੀ ਅਗਵਾਈ ਕੀਤੀ ਅਤੇ ਇਹਨਾ ਇਤਿਹਾਸਿਕ ਥਾਵਾਂ ਸੰਬੰਧੀ ਵਿਦਿਆਰਥੀਆਂ ਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ। ਅਸਿਸਟੈਂਟ ਪ੍ਰੋਫੈਸਰ ਮਿਸ. ਪ੍ਰੀਤੀ ਸ਼ਰਮਾ ਅਤੇ ਦਿਲਕਿਰਨ ਕੌਰ ਨੇ ਵੀ ਇਸ ਸਮੂਹ ਦਾ ਸਾਥ ਦਿੱਤਾ।
ਪ੍ਰਿੰਸੀਪਲ ਡਾ. ਮਿਸਿਜ਼ ਨੀਲਮ ਕਾਮਰਾ ਨੇ ਇਸ ਸਮਰਥਨ ਲਈ ਪੰਜਾਬ ਟੂਰਿਜ਼ਮ ਵਿਭਾਗ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਦੀ ਇਸ ਕੋਸ਼ਿਸ ਲਈ ਉਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply