ਅੰਮ੍ਰਿਤਸਰ, 20 ਫਰਵਰੀ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੈਨ, ਨੇ ਕਾਮਰਸ ਅਤੇ ਮੈਨੇਜਮੈਂਟ ਦੇ ਵਿਦਿਆਰਥੀਆਂ ਲਈ ਫਿਲਿਪਸ ਮੋਹਾਲੀ ਵਿਖੇ ਉਦਯੋਗਿਕ ਟੂਰ ਆਯੋਜਿਤ ਕੀਤਾ ਅਤੇ ਇਸ ਟੂਰ ਦਾ ਉਦੇਸ਼ ਵਿਦਿਆਰਥੀਆਂ ਦੀ ਪ੍ਰੈਕਟੀਕਲ ਅਤੇ ਵਪਾਰਿਕ ਗਿਆਨ ਨੂੰ ਵਧਾਉਣਾ ਸੀ।ਫਿਲਿਪਸ ਫੈਕਟਰੀ ਮੋਹਾਲੀ ਦੀ ਐਚ ਆਰ ਟੀਮ ਨੇ ਕੰਪਨੀ ਦੀ ਇਤਿਹਾਸਕ ਪਿਛੋਕੜ ਉਤੇ ਚਾਨਣਾ ਪਾਇਆ ਅਤੇ ਆਧੁਨਿਕ ਤਕਨੀਕੀ ਵਿਕਾਸ ਜਿਵੇਂ ਕਿ ‘ਲੈਂਡ ਲੈਪ’ ਆਦਿ ਕਿਸ ਤਰ੍ਹਾਂ ਇਸ ਪੂਰੀ ਯੂਨਿਟ ਵਿਚ ਤਿਆਰ ਕੀਤੇ ਜਾਂਦੇ ਹਨ ਉਹਦੇ ਬਾਰੇ ਦੱਸਿਆ। ਡਾ. ਮਿਸਿਜ਼ ਨੀਰੂ ਚੱਡਾ, ਮਿਸ ਛਿਪਾਲੀ ਗੁਪਤਾ ਵੀ ਬੱਚਿਆਂ ਦੇ ਨਾਲ ਗਏ। ਕਾਲਜ ਦੇ ਵਿਦਿਆਰਥੀਆਂ ਨੇ ਇਹ ਉਦਯੋਗਿਕ ਟੂਰ ਆਯੋਜਿਤ ਕਰਨ ਲਈ ਪ੍ਰਿੰਸੀਪਲ ਡਾ. ਮਿਸਿਜ਼ ਨੀਲਮ ਕਾਮਰਾ ਦਾ ਧੰਨਵਾਦ ਕੀਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …