Tuesday, July 29, 2025
Breaking News

ਸ਼ਿਵਾਲਾ ਭੋਲਾ ਮਿਸਤਰੀ ਵਾਲਾ ਵਿਖੇ ਧੂਮ ਧਾਮ ਨਾਲ ਮਨਾਇਆ ਮਹਾ ਸ਼ਿਵਰਾਤਰੀ ਦਾ ਤਿਉਹਾਰ

PPN2002201513

ਹੁਸ਼ਿਆਰਪੁਰ, 20 ਫਰਵਰੀ (ਸਤਵਿੰਦਰ ਸਿੰਘ) – ਸ਼ਿਵਾਲਾ ਭੋਲਾ ਮਿਸਤਰੀ ਵਾਲਾ ਉਨਾਂ ਰੋਡ ਵਿਖੇ ਮਹਾ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਮੰਦਿਰ ਦੇ ਟ੍ਰਸਟੀ ਡਾ ਪ੍ਰਿਤਪਾਲ ਪਨੇਸਰ ਤੇ ਡਾ ਨਿਸ਼ਾ ਪਨੇਸਰ ਦੇ ਵੱਲੋ ਸ਼ਿਵਰਤਰੀ ਨੂੰ ਸਾਰਾ ਦਿਨ ਭਗਵਾਨ ਸ਼ਿਵ ਦੀ ਪੂਜਾ ਕੀਤੀ ਗਈ ਤੇ ਅਗਲੇ ਦਿਨ ਸਵੇਰੇ ਹਵਨ ਯੱਗ ਤੇ ਝੰਡਾ ਚੜਾਉਨ ਦੀ ਰਸਮ ਅਦਾ ਤੇ ਕੰਨਿਆ ਪੂਜਨ ਕੀਤਾ ਗਿਆ।ਉਸ ਤੋ ਬਾਦ ਭੰਡਾਰਾ ਦਾ ਅਯੋਜਨ ਕੀਤਾ ਗਿਆ ਤੇ ਵੱਡੀ ਗਿਣਤੀ ਵਿੱਚ ਦੂਰੋ ਆਈ ਸੰਗਤ ਨੇ ਭੰਡਾਰਾ ਗ੍ਰਹਿਣ ਕੀਤਾ।ਇਸ ਮੌਕੇ ਤੇ ਸਾਂਸਦ ਮੈਂਬਰ ਅਵਿਨਾਸ਼ ਰਾਏ ਖਨੰਾ ਦੀ ਪਤਨੀ ਮੀਨਾਕਸ਼ੀ ਖੰਨਾ, ਕੇਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਦਾ ਬੇਟਾ ਸਾਹਿਲ ਸਾਂਪਲਾ,ਵਾਰਡ ਨੰਬਰ ਚਾਰ ਦੀ ਉਮੀਦਵਾਰ ਨਿਤੀ ਸਿੰਘ, ਕਾਂਗਰਸ ਉਮੀਦਵਾਰ ਸੀਮਾ ਸੋਨੀ, ਸੰਜੀਵ ਤਲਵਾਰ, ਹਰੀਸ਼ ਖੋਸ਼ਲਾ, ਐਡਵੋਕੇਟ ਅਜੇ ਭੱਲਾ, ਗੁਰਨੀਸ਼ ਪਾਲ ਪਨੇਸਰ, ਅਵਨੀਸ਼ ਪਾਲ ਪਨੇਸਰ, ਬਾਬਾ ਹਾਡਾ ਅਸ਼ਵਨੀ ਹਾਡਾ, ਦੀਪਕ ਓਹਰੀ ਤੇ ਵੱਡੀ ਗਿਣਤੀ ਵਿੱਚ ਸੰਗਤ ਹਾਜਰ ਸੀ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply