Monday, July 14, 2025
Breaking News

ਪੰਜਾਬੀ ਲੇਖਕ ਇਕਬਾਲ ਮਾਹਲ ਨਾਲ ਰੂਬਰੂ

PPN2602201501

ਅੰਮ੍ਰਿਤਸਰ, 26 ਫਰਵਰੀ (ਦੀਪ ਦਵਿੰਦਰ ਸਿੰਘ) – ਪੰਜਾਬੀ ਜੁਬਾਨ ਦੇ ਦੁਨੀਆ ਵਿੱਚ ਬੇਹਤਰੀਨ ਪੰਜਾਬੀ ਕਲਾਕਾਰਾਂ ਨੂੰ ਦੇਸ਼ ਤੋਂ ਬਾਹਰ ਸੱਤ ਸਮੁੰਦਰੋਂ ਪਾਰ ਉਤਰੀ ਅਮਰੀਕਾ ਦੀ ਧਰਤੀ ਤੇ ਰੀਡਓ ਤੇ ਟੀ.ਵੀ. ਤੇ ਪੇਸ਼ ਕਰਨ ਵਾਲੇ ਪੰਜਾਬੀ ਸਭਿਆਚਾਰ ਦੇ ਰਾਜਦੂਤ ਤੇ ਪੰਜਾਬੀ ਲੇਖਕ ਇਕਬਾਲ ਮਾਹਲ ਨਾਲ ਬੀਤੀ ਸ਼ਾਮ ਅਮ੍ਰਿਤਸਰ ਵਿਖੇ ਰੂਬਰੂ ਤੇ ਸਨਮਾਨ ਸਮਾਰੋਹ ਸਮਾਗਮ ਦਾ ਆਯੋਜਨ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਤੇ ਹਾਸ਼ਮ ਸ਼ਾਹ ਯਾਦਗਾਰੀ ਫਾਊਂਡੇਸ਼ਨ ਵੱਲੋਂ ਸ਼ਾਂਝੇ ਤੌਰ ਤੇ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਵਿਸ਼ਵ ਪ੍ਰਸਿੱਧ ਨੇਤਰ ਸਰਜਨ ਡਾ. ਦਲਜੀਤ ਸਿੰਘ, ਪ੍ਰੋ. ਗੁਰਭਜਨ ਗਿੱਲ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਕੁਲਦੀਪ ਧਾਲੀਵਾਲ ਚੇਅਰਮੈਨ ਹਾਸ਼ਿਮ ਸ਼ਾਹ ਯਾਦਗਾਰੀ ਫਾਊਂਡੇਸ਼ਨ, ਭੁਪਿੰਦਰ ਸਿੰਘ ਸੰਧੂ ਪ੍ਰਧਾਨ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਅਤੇ ਸz: ਪ੍ਰਿਥੀਪਾਲ ਸਿੰਘ ਪ੍ਰਧਾਨ ਕੋਟਲਾ ਸ਼ਾਹੀਆਂ ਸਪੋਰਟਸ ਕਲੱਬ ਬਟਾਲਾ ਸ਼ਾਮਿਲ ਹੋਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਭੂਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸ੍ਰੀ ਮਾਹਲ ਨੇ ਮਹਿੰਦੀ ਹਸਨ, ਸੁਰਿੰਦਰ ਕੌਰ, ਸ਼ੌਕਤ ਅਲੀ ਤੋਂ ਲੈ ਕੇ ਸਤਿੰਦਰ ਸਰਤਾਜ ਅਤੇ ਨੂਰਾਂ ਭੈਣਾਂ ਤੱਕ ਬਹੁਤ ਸਾਰੇ ਪੰਜਾਬੀ ਗਾਇਕਾਂ ਨੂੰ ਦੇਸ਼ ਤੋਂ ਬਾਹਰ ਵਿਸ਼ਵ ਪੱਧਰ ਤੇ ਉਭਾਰ ਕੇ ਪੰਜਾਬੀ ਮਾਂ ਬੋਲੀ ਤੇ ਸਭਿਆਚਾਰ ਦੀ ਸੇਵਾ ਕੀਤੀ ਹੈ।ਕਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਜਦੋਂ ਸ੍ਰੀ ਮਾਹਲ ਨੇ ਪੰਜਾਬੀਅਤ ਦਾ ਝੰਡਾ ਗੱਡਿਆ ਤਾਂ ਉਦੋਂ ਬਹੁਤ ਥੋੜੇ ਪੰਜਾਬੀ ਉਥੇ ਨਿਵਾਸ ਕਰਦੇ ਸਨ। ਪ੍ਰੋ. ਗੁਰਭਜਨ ਗਿੱਲ ਹੋਰਾਂ ਕਿਹਾ ਕਿ ਸ੍ਰੀ ਮਾਹਲ ਪੰਜਾਬੀ ਮਾਂ ਬੋਲੀ, ਸੰਗੀਤ ਤੇ ਜੀਵਨ ਜਾਂਚ ਦੇ ਰਾਖੇ ਹਨ, ਜਿੰਨ੍ਹਾਂ ਰਾਹੀਂ ਉਸ ਧਰਤੀ ਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਜਿਉਂਦੀ ਹੈ। ਇਸ ਮੌਕੇ ਡਾ. ਦਲਜੀਤ ਸਿੰਘ, ਸ੍ਰੀ ਧਾਲੀਵਾਲ, ਸ੍ਰੀ ਪ੍ਰਿਥੀਪਾਲ ਸਿੰਘ, ਕੰਵਲਜੀਤ ਸਿੰਘ ਕੰਵਲ ਆਦਿ ਨੇ ਵੀ ਸ੍ਰੀ ਮਾਹਲ ਨਾਲ ਆਪਣੀਆਂ ਸਾਂਝਾਂ ਦਾ ਜਿਕਰ ਕਰਦਿਆਂ ਉਨ੍ਹਾਂ ਦੀ ਸਰਾਹਨਾ ਕੀਤੀ ਅਤੇ ਉਨ੍ਹਾਂ ਨੂੰ ਮਾਨ ਸਨਮਾਨ ਦੇਣ ਦੀ ਗੱਲ ਤੋਰੀ। ਇਸ ਮੌਕੇ ਸ੍ਰੀ ਮਾਹਲ ਨੂੰ ਇਕ ਸ਼ਾਲ ਤੇ ਪੁਸਤਕਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply