Sunday, June 29, 2025
Breaking News

ਜੰਡਿਆਲਾ ਗੁਰੂ ‘ਚ ਸਭ ਤੋ ਛੋਟੀ ਉਮਰ ਦੇ ਉਮੀਦਵਾਰ ਦੀ ਸਭ ਤੋ ਜਿਆਦਾ ਵੋਟਾਂ ਨਾਲ ਜਿੱਤ

PPN2702201512ਜੰਡਿਆਲਾ ਗੁਰੂ, 28 ਫਰਵਰੀ (ਹਰਿੰਦਰ ਪਾਲ ਸਿੰਘ) – ਅਕਾਲੀ ਦਲ (ਬਾਦਲ) ਦੀ ਸੀਟ ਤੋਂ ਜੰਡਿਆਲਾ ਗੁਰੂ ਵਿੱਚ ਰਵਿੰਦਰ ਪਾਲ ਕੁੱਕੂ ਦੇ ਭਤੀਜੇ ਸੰਨੀ ਸ਼ਰਮਾ ਜੋ ਕਿ ਵਾਰਡ ਨੰ:9 ਤੋਂ ਕਾਂਗਰਸ ਦੇ ਪ੍ਰਿੰਸ ਪਾਸੀ ਨੂੰ 580 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਰਿਕਾਰਡ ਤੋੜ ਜਿੱਤ ਹਾਸਲ ਕੀਤੀ ਹੈ। ਸੰਨੀ ਸ਼ਰਮਾ ਬਾਕੀ ਉਮੀਦਵਾਰਾ ਨਾਲੋ ਸਭ ਤੋਂ ਘੱਟ ਉਮਰ ਵਾਲੇ 28 ਸਾਲ ਦੇ ਉਮੀਦਵਾਰ ਹਨ। ਉਨਾਂ ਦੇ ਚਾਚਾ ਰਵਿੰਦਰ ਪਾਲ ਕੁੱਕੂ ਇਸ ਵਾਰ ਜੰਡਿਆਲਾ ਗੁਰੂ ਨਗਰ ਕੌਂਸਲ ਦੇ ਪ੍ਰਧਾਨਗੀ ਅਹੁੱਦੇ ਦੇ ਮੁੱਖ ਦਾਅਵੇਦਾਰ ਮੰਨੇ ਜਾ ਰਹੇ ਹਨ।ਉਹ ਅੱਗੇ ਤਿੰਨ ਵਾਰ ਨਗਰ ਕੌਂਸਲ ਦੇ ਪ੍ਰਧਾਨ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਅਕਾਲੀ ਭਾਜਪਾ ਨੇ 15 ਵਿਚੋਂ 9 ਸੀਟਾਂ ਜਿੰਨਾ ਵਿਚੋਂ ਵਾਰਡ ਨੰਬਰ 2 ਤੋਂ ਅਵਤਾਰ ਸਿੰਘ ਕਾਲਾ ,ਵਾਰਡ ਨੰਬਰ 3 ਤੋਂ ਹਰਜਿੰਦਰ ਸਿੰਘ, ਵਾਰਡ ਨੰਬਰ 4 ਤੋਂ ਜਸਪਾਲ ਸਿੰਘ, ਵਾਰਡ ਨੰਬਰ 7 ਤੋ ਨਿਸ਼ਾ ਮਲਹੋਤਰਾ,ਵਾਰਡ ਨੰਬਰ 8 ਤੋਂ ਰਾਕੇਸ਼ ਕੁਮਾਰ ਟੋਨੀ,ਵਾਰਡ ਨੰਬਰ 9 ਤੋਂ ਸੰਨੀ ਸ਼ਰਮਾ,ਵਾਰਡ ਨੰਬਰ 12 ਤੋਂ ਰਾਜ ਕੁਮਾਰ ਮਲਹੋਤਰਾ, ਵਾਰਡ ਨੰਬਰ 13 ਤੋ ਮਮਤਾ ਅਤੇ ਵਾਰਡ ਨੰਬਰ 15 ਤੋਂ ਰਵਿੰਦਰ ਪਾਲ ਕੁੱਕੂ ਤੋ ਇਲਾਵਾ ਭਾਜਪਾ ਦੀਆਂ ਦੋ ਸੀਟਾਂ ਵਾਰਡ ਨੰਬਰ 10 ਤੋਂ ਲਵਜੀਤ ਕੌਰ, ਵਾਰਡ ਨੰਬਰ 11 ਤੋਂ ਹਰਚਰਨ ਸਿੰਘ ਬਰਾੜ ਅਤੇ ਤਿੰਨ ਆਜਾਦ ਵਾਰਡ ਨੰਬਰ 5 ਤੋਂ ਭਪੰਦਰਜੀਤ ਸਿੰਘ ਹੈਪੀ, ਵਾਰਡ ਨੰਬਰ 6 ਤੋਂ ਕੰਵਲਜੀਤ ਕੌਰ, ਵਾਰਡ ਨੰਬਰ 14 ਤੋਂ ਰਣਧੀਰ ਸਿੰਘ ਧੀਰਾ ਮਲਹੋਤਰਾ ਨੇ ਅਤੇ ਕਾਂਗਰਸ ਨੇ ਇਕਲੋਤੀ ਸੀਟ ਵਾਰਡ ਨੰਬਰ 1 ਤੋਂ ਡਿੰਪਲ ਨੇ ਜਿੱਤ ਪ੍ਰਾਪਤ ਕੀਤੀ ਹੈ। ਜੰਡਿਆਲਾ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਮੁੱਖ ਦਾਅਵੇਦਾਰ ਰਵਿੰਦਰ ਪਾਲ ਕੁੱਕੂ ਇਸ ਵਾਰ ਪ੍ਰਧਾਨ ਬਣਦੇ ਹਨ ਤਾਂ ਉਹ ਜੰਡਿਆਲਾ ਨਗਰ ਕੌਂਸਲ ਦੇ ਚੌਥੀ ਵਾਰ ਪ੍ਰਧਾਨ ਬਨਣਗੇ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …

Leave a Reply