ਫਾਜ਼ਿਲਕਾ, 28 ਫਰਵਰੀ (ਵਨੀਤ ਅਰੋੜਾ) – ਅੱਜ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਚਿਮਨੇਵਾਲਾ ਵਿੱਚ ਜਿਲਾ ਸਿੱਖਿਆ ਅਧਿਕਾਰੀ ਸੇਕੇਂਡਰੀ ਸਿੱਖਿਆ ਅਤੇ ਜਿਲਾ ਸਾਇੰਸ ਸੁਪਰਵਾਇਜਰ ਦੇ ਦਿਸ਼ਾਨਿਰਦੇਸ਼ੋਂ ਅਨੁਸਾਰ ਰਾਸ਼ਟਰੀ ਵਿਗਿਆਨ ਦਿਨ ਮਨਾਇਆ ਗਿਆ।ਸਵੇਰੇ ਦੀ ਸਭਾ ਵਿੱਚ ਸਾਇੰਸ ਮਾਸਟਰ ਮਹਿੰਦਰ ਕੁਮਾਰ ਨੇ ਰਾਸ਼ਟਰੀ ਵਿਗਿਆਨ ਦਿਨ ਮਨਾਣ ਦੇ ਕਾਰਣਾਂ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਦਾ ਕਵਿਜ ਕੰਪੀਟੀਸ਼ਨ ਕਰਵਾਇਆ ਗਿਆ ।ਜਿਸ ਵਿੱਚ ਪਹਿਲਾਂ, ਦੂਸਰਾ ਅਤੇ ਤੀਸਰੀ ਰਹਿਣ ਵਾਲੀ ਟੀਮਾਂ ਨੂੰ ਸਕੂਲ ਪ੍ਰਿੰਸੀਪਲ ਰੇਣੂ ਬਾਲਿਆ ਅਤੇ ਸਟਾਫ ਦੁਆਰਾ ਕਾਪੀਆਂ ਅਤੇ ਪੈਨ ਆਦਿ ਵੰਡਵਾਂ ਕੀਤੇ ਗਏ।ਪ੍ਰਬੰਧ ਨੂੰ ਸਫਲ ਬਣਾਉਣ ਵਿੱਚ ਸਕੂਲ ਸਟਾਫ ਰਵਿ ਕੁਮਾਰ, ਪਰਮਿੰਦਰ ਸਿੰਘ, ਅਰੁਣ ਕੁਮਾਰ, ਸੁਖਪਾਲ ਸਿੰਘ, ਅਸ਼ੋਕ ਕੁਮਾਰ, ਰੇਨੂ, ਸੋਨਿਆ, ਸ਼ਵੇਤਾ ਸ਼ਰਮਾ, ਕੁਮਾਰੀ ਜੋਤੀ ਬਾਲਿਆ, ਵੀਰਪਾਲ ਕੌਰ, ਸੁਖਪਾਲ ਕੌਰ ਦਾ ਯੋਗਦਾਨ ਰਿਹਾ ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …