ਬਟਾਲਾ, 1 ਮਾਰਚ (ਨਰਿੰਦਰ ਬਰਨਾਲ) – ਸਥਾਨਿਕ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਪ੍ਰਿੰਸੀਪਲ ਡਾ. ਐਡਵਰਡ ਮਸੀਹ ਦੀ ਰਹਿਨੁਮਾਈ ਹੇਠ ਪੰਜਾਬੀ ਵਿਭਾਗ ਦੇ ਮੁਖੀ ਅਤੇ ਯੂਥ ਕੁਆਰਡੀਨੇਟਰ ਡਾ. ਸੈਮੂਅਲ ਗਿੱਲ ਦੀ ਯੋਗ ਅਗਵਾਈ ਵਿਚ ਦੋ ਦਿਨਾ ਯੂਥ ਫੈਸਟੀਵਲ ਮਨਾਇਆ ਗਿਆ। ਦੋ ਦਿਨਾ ਚੱਲੇ ਇਸ ਫੈਸਟੀਵਲ ਪ੍ਰੋਗਰਾਮ ਦਾ ਆਰੰਭ ਸ੍ਰੀ ਅਸਵਨੀ ਸੇਖੜੀ ਦਾ ਜੀ ਆਇਆ ਕਹਿੰਦਿਆਂ ਕੀਤਾ ਗਿਆ। ਉਹਨਾ ਨੇ ਆਪਣੇ ਭਾਸਣ ਵਿੱਚ ਵਿਦਿਆਰਥੀਆਂ ਨੂੰ ਅੱਗੇ ਵਧਣ ਦੇ ਉੱਚ ਸਿਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋ ਬਾਅਦ ਕਾਲਜ ਦੇ ਪ੍ਰਿੰਸੀਪਲ ਨੇ ਮੁਖ ਮਹਿਮਾਨ ਨੂੰ ਜੀ ਆਇਆ ਕਹਿੰਦਿਆਂ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ। ਇਸ ਸਮਾਗਮ ਵਿਚ ਪੰਜਾਬ ਦੇ ਪ੍ਰਸਿਧ ਗਾਇਕ ਸੀਰਾ ਜਸਵੀਰ ਨੇ ਆਪਣੈ ਗੀਤਾਂ ਰਾਹੀਂ ਪ੍ਰੋਗਰਾਮ ਦਾ ਰੰਗ ਬੰਨਿਆ।ੲਸ ਪ੍ਰੋਗਰਾਮ ਦੋਰਾਨ ਕਾਲਜ ਦੇ ਵੱਖ ਵਿਦਿਆਰਥੀਆ ਵੱਲੋ ਲੋਕ ਗੀਤ ਮੁਕਾਬਲਿਆ ਵਿਚੋਂ ਪਹਿਲਾ ਇਨਾਮ ਬੇਰਿੰਗ ਕਾਲਜ ਦੇ ਵਿਦਿਆਰਥੀ ਵਿੱਕੀ ਬੀ ਏ ਭਾਗ ਪਹਿਲਾ ਨੇ ਦੂਜਾ ਇਨਾਮ ਤੇ ਤੀਜਾਂ ਇਨਾਮ ਦਮਨਪ੍ਰੀਤ ਕੌਰ ਅਤੇ ਸੁਮਨਪ੍ਰੀਤ ਕੌਰ ਨੇ ਆਰ ਆਰ ਬਾਵਾ ਗਰਲਜ ਕਾਲਜ ਬਟਾਲਾ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤਾ। ਇਸ ਸਮਾਗਮ ਵਿਸਚ ਵਿਸੇਸ ਤੌਰ ਤੇ ਰਾਏ ਭੱਟੀ (ਨਾਰਵੇ) ਸੁਲਤਾਨ ਭਾਰਤੀ, ਤਰਲੋਚਨ ਸਿੰਘ, ਸਾਬਕਾ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਬਟਾਲਾ ਦਾ ਉਚੇਚੇ ਤੌਰ ਤੇ ਸਿਰਕਤ ਕਰਨ ਤੇ ਸਨਮਾਨ ਕੀਤਾ ਗਿਆ। ਇਸ ਸਮਾਗਮ ਸਮੇਂ ਆਰ ਕੇ ਸ਼ਰਮਾ, ਪ੍ਰੋ. ਸਹਿਗਲ, ਪਵਨ ਕੁਮਾਰ ਸਰਨ, ਡਾ. ਬੀ. ਕੇ ਸਰਮਾ, ਪੋ੍ਰ. ਐਲ. ਪੀ ਸਿੰਘ, ਪੋ੍ਰ ਨਰਿੰਦਰ ਸਿੰਘ, ਪ੍ਰੋ ਜਗਦੀਪ ਸਿੰਘ, ਪੋ੍ਰ. ਅਮਾਨਤ ਮਸੀਹ, ਡਾ. ਡੇਵਿਡ ਤੇਜਾ, ਪ੍ਰੋ. ਹਰਪ੍ਰਭਜੀਤ ਸਿੰਘ, ਰਮਨਦੀਪ ਕੌਰ, ਪ੍ਰੋ. ਸਤਿੰਦਰ ਕੌਰ, ਪ੍ਰੋ. ਦਲਜੀਤ ਕੌਰ, ਪ੍ਰੋ. ਸੰਦੀਪ ਚੰਚਲ, ਪ੍ਰੋ ਜਤਿੰਦਰਜੀਤ ਕੌਰ, ਪ੍ਰੋ. ਹਰਪ੍ਰੀਤ ਕੌਰ ਆਦਿ ਵਿਦਿਆਰਥੀ ਤੇ ਸਮੂਹ ਸਟਾਫ ਮੈਬਰ ਹਾਜਰ ਸਨ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …