ਹੁਸ਼ਿਆਰਪੁਰ, 24 ਮਾਰਚ (ਸਤਵਿੰਦਰ ਸਿੰਘ) – ਪੰਜਾਬ ਇੰਸੀਚੀਊਟ ਆਫ ਟੈਕਨਾਲਜੀ ਵਲੋ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਪ ਸਿਵਲ ਹਸਪਤਾਲ ਵਿੱਚ ਲਗਾਇਆ ਗਿਆ।ਇਸ ਖੂਨਦਾਨ ਕੈਪ ਦਾ ਉਦਘਾਟਨ ਸਮਾਰੋਹ ਦੀ ਮੁੱਖ ਮਹਿਮਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗਰੁਪ ਦੀ ਚੇਅਰਪ੍ਰਸਨ ਸਤਵਿੰਦਰ ਕੌਰ ਤੇ ਪੀ ਆਈ ਟੀ ਮੋਹਾਲੀ ਦੇ ਰਜਿਸਟ੍ਰਾਰ ਡਾ. ਵਿਜੈ ਕੁਮਾਰ ਦੇ ਤੌਰ ਤੇ ਹਾਜ਼ਰ ਸਨ।ਇਸ ਮੌਕੇ ਡਾ ਨਿਰਮਲ ਸਿੰਘ ਨੇ ਆਏ ਹੋਏ ਮਹਿਮਾਨਾ ਦਾ ਸਵਾਗਤ ਕਰਦਿਆ ਕਿਹਾ ਕਿ ਭਗਤ ਸਿੰਘ ਨੇ ਦੇਸ਼ ਲਈ ਖੂਨ ਦਿੱਤਾ ਤੇ ਹੁਣ ਸਾਡੀ ਵਾਰੀ ਹੈ ਕਿ ਅਸੀ ਵੀ ਭਗਤ ਸਿੰਘ ਦੇ ਦਿਖਾਏ ਰਾਸਤੇ ਤੇ ਚੱਲਦਿਆ ਹੋਈਆ ਮਾਨਵਤਾ ਲਈ ਖੂਨਦਾਨ ਕਰਾਏ।ਇਸ ਮੌਕੇ ਵੱਡੀ ਗਿਣਤੀ ਵਿੱਚ ਸਟਾਫ ਤੇ ਵਿਦਿਆਰਥੀਆ ਨੇ ਖੂਨਦਾਨ ਕੀਤਾ। ਇਸ ਮੌਕੇ ਪ੍ਰੋ ਸੋਨੂੰ ਬਾਲਾ, ਪ੍ਰੋ ਅਦਿਤਿ ਬਖਸ਼ੀ, ਪ੍ਰੋ. ਜਿੰਮੀ ਸਿਗਲਾਂ, ਪ੍ਰੋ. ਰੋਹਿਤ ਸ਼ਰਮਾ, ਪ੍ਰੋ. ਹਰਸ਼ ਕੁਮਾਰ, ਪ੍ਰੋ. ਤਲਵਿੰਦਰ ਕੌਰ, ਪ੍ਰੋ. ਨੀਰਜ ਕੁਮਾਰ, ਪ੍ਰੋ. ਪ੍ਰਭਜੋਤ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …