ਹੁਸ਼ਿਆਰਪੁਰ, 29 ਮਾਰਚ (ਸਤਵਿੰਦਰ ਸਿੰਘ) – ਪਿਪਲਾਂਵਾਲੇ ਵਿਖੇ ਪਾਵਰਕਾਮ ਵਲੋਂ ਬਿਜਲੀ ਦੇ ਭੇਜੇ ਗਏ ਲੱਖਾਂ ਰੁਪਏ ਦੇ ਬਿਲਾਂ ਨੇ ਖੱਪਤਕਾਰਾਂ ਦਾ ਮਾਨਸਿਕ ਤਨਾਅ ਵਧਾ ਦਿਤਾ ਹੈ।ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਇਸ ਬਾਰੇ ਗੱਲਬਾੳ ਕਰਦਿਆਂ ਕਿਹਾ ਹੈ ਕਿ
ਪਾਵਰਕਾਮ ਦਾ ਇਸ ਵੇਲੇ ਰੱਬ ਹੀ ਰਾਖਾ ਹੈ, ਜਿਸ ਦੀ ਘਟੀਆ ਕਾਰਵਾਈ ਨੇ ਲੋਕਾਂ ਵਿਚ ਹਫੜਾ ਦਫੜੀ ਪੈਦਾ ਕਰ ਦਿਤੀ ਹੈ, ਇਹ ਬਿੱਲ ਪ੍ਰਾਪਤ ਕਰਕੇ ਲੋਕਾਂ ਦਾ ਮਾਨਸਿਕ ਸੰਤੁਲਣ ਵਿਗੜ ਗਿਆ ਹੈ, ਜਦਕਿ ਪਹਿਲਾਂ ਵੀ ਪਾਵਰਕਾਮ ਖਪਤਕਾਰਾਂ ਨਾਲ ਅਜਿਹਾ ਕਰ ਚੁੱਕਾ ਹੈ।ਧੀਮਾਨ ਨੇ ਦਸਿਆ ਕਿ ਬਿੱਲ ਨੰਬਰ 1050515ਸੀ251326729 ਦਾ ਘਰ ਦਾ ਬਿੱਲ 1,65,440 ਰੁਪਏ ਵਿਖਾ ਦਿਤਾ ਜਿਸ ਵਿਚ ਖਪਤ 21960 ਯੂਨਿਟਾ ਦੀ ਵਿਖਾ ਦਿਤੀ, ਹੋਰ ਤੇ ਹੋਰ ਸ਼ਹਿਰੀ ਖੇਤਰ ਵਿਚ ਬਿਜਲੀ ਦੇ ਬਿੱਲ ਵਿਚ 2196 ਚੁੰਗੀ ਕਰ ਵੀ ਪਾ ਦਿਤਾ, ਬਿਜਲੀ ਕਰ 18760 ਰੁਪਏ ਤੇ ਐਸ ਓ ਪੀ ਓ ਦੇ ਖਰਚੇ 144304 ਰੁਪਏ ਪਾਏ।ਬਿਲ ਨੰਬਰ 1050515ਸੀ251325726 ਦਾ ਘਰ ਦਾ ਬਿੱਲ 149830 ਰੁਪਏ ਪਾ ਦਿਤਾ। ਖਪਤਕਾਰ ਬਿੱਲ ਨੰਬਰ 1050515ਸੀ251329732 ਦਾ 4616 ਯੁਨਿਟ ਵਿਖਾ ਕੇ 34110 ਰੁਪਏ ਦਾ ਬਿੱਲ ਪਾ ਦਿਤਾ। ਧੀਮਾਨ ਨੇ ਦਸਿਆ ਕਿ ਪਾਵਰਕਾਮ ਦੀਆਂ ਇਹ ਗਲੱਤੀਆਂ ਲੋਕਾਂ ਲਈ ਵੱਡੀ ਸਿਰ ਦਰਦੀ ਬਣ ਰਹੀਆਂ ਹਨ।ਉਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਰੇਕ ਖਪਤਕਾਰ ਨੂੰ 1000 ਰੁਪਏ ਦਾ ਤਰੁੰਤ ਮੁਅਵਜਾਂ ਦਿਤਾ ਜਾਵੇ ਤਾ ਕਿ ਅੱਗੇ ਤੋਂ ਕੰਪਨੀ ਸਹੀ ਕੰਮ ਕਰ ਸਕੇ।ਇਸ ਮੋਕੇ ਖੁਸ਼ੀ ਗਰਗ, ਜਮਨਾ ਦਾਸ, ਹਰਦੇਵ ਸਿੰਘ, ਸੁਨੀਲ ਕੁਮਾਰ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …