ਭਿੱਖੀਵਿੰਡ, 5 ਜੁਲਾਈ (ਲਖਵਿੰਦਰ ਸਿੰਘ ਗੋਲਣ) ਅੱਜ ਤਕਰੀਬਨ 7.30 ਵਜੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਪਹੁਵਿੰਡ ਸਾਹਿਬ ਤੋਂ ਖੀਰ ਚੜਾ ਕੇ ਸਵਿਫਟ ਕਾਰ ਨੰ. ਪੀ.ਬੀ.46-ਕੇ-6430 ‘ਤੇ ਵਾਪਸ ਆ ਰਹੇ ਇੱਕ ਵਿਅਕਤੀ ਸੂਰਜ ਪਾਲ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਸਾਧਰਾ ਦਾ ਅਚਾਨਕ ਸੜਕ ਵਿੱਚ ਗਾਂ ਦੇ ਆ ਜਾਣ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਸਵਿਫਟ ਗੱਡੀ ਇਕ ਪਾਸੇ ਘੁੰਮ ਕੇ ਦਰੱਖਤ ਵਿੱਚ ਜਾ ਵੱਜੀ। ਜਿਸ ਕਾਰਨ ਸੂਰਜਪਾਲ ਸਿੰਘ ਅਤੇ ਉਸ ਦੀ ਪੁੱਤਰੀ ਕਾਜ਼ਲਪ੍ਰੀਤ ਕੌਰ ਗੰਭੀਰ ਹਾਲਤ ਵਿੱਚ ਜਖਮੀ ਹੋ ਗਏ।ਮੌਕੇ ਤੇ ਪੁੱਜੇ ਲੋਕਾਂ ਨੇ ਨੇੜੇ ਪੈਂਦੇ ਥਾਣਾ ਭਿੱਖਵਿੰਡ ਵਿੱਚ ਇਤਲਾਹ ਕਰਕੇ 108 ਐਂਬੂਲੈਂਸ ਦੀ ਮਦਦ ਨਾਲ ਜਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿਥੇ ਉਨਾਂ ਦਾ ਇਲਾਜ਼ ਚੱਲ ਰਿਹਾ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …