Monday, May 26, 2025
Breaking News

ਸ਼ਹੀਦ ਭਗਤ ਸਿੰਘ ਆਜ਼ਾਦ ਹਿੰਦ ਕਲੱਬ ਨੇ ਜਰੂਰਤਮੰਦਾਂ ਨੂੰ ਵੰਡੇ ਕੱਪੜੇ

PPN120406

ਬਠਿੰਡਾ, 12  ਅਪ੍ਰੈਲ  (ਜਸਵਿੰਦਰ ਸਿੰਘ ਜੱਸੀ)-ਮਹਾਨ ਸ਼ਹੀਦਾਂ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਆਜ਼ਾਦ ਹਿੰਦ ਕਲੱਬ ਦੀ ਸਥਾਪਨਾ 23 ਮਾਰਚ ਨੂੰ ਕਰਨ ਉਪਰੰਤ ਗਰੀਬ, ਜਰੂਰਤਮੰਦ, ਬੇਸਹਾਰਾ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਦਿਆਂ ਬੇਰੁਜ਼ਗਾਰ ਅਤੇ ਨਸ਼ੇ ਦੀ ਦਲਦਲ ਵਿਚ ਧੱਸਦੇ ਜਾ  ਰਹੇ ਨੌਜਵਾਨਾਂ ਪੀੜੀ ਨੂੰ ਸਹੀ ਦਿਸ਼ਾ ਦਿਖਾਉਣ ਦਾ ਉਪਰਾਲਾ ਕਰਦਿਆਂ ਸਮਾਜ ਸੇਵਕ ਕੁਲਦੀਪ ਗੋਇਲ ਦੁਆਰਾ ਆਪਣੇ ਸਾਥੀਆਂ ਅਤੇ  ਕੋਲ ਡੀਲਰ ਐਸੋਸ਼ੀਏਸ਼ਨ ਤੇ ਕੋਲ ਮਾਰਚੰਟ ਦੇ ਸਹਿਯੋਗ ਨਾਲ 100 ਦੇ ਕਰੀਬ ਜਰੂਰਤਮੰਦ ਅਤੇ ਗਰੀਬ ਔਰਤਾਂ ਨੂੰ ਕੱਪੜੇ ਵੰਡੇ ਗਏ । ਇਸ ਮੌਕੇ ਕੁਲਦੀਪ ਗੋਇਲ ਅਤੇ ਜਨਕ ਰਾਜ ਅਗਰਵਾਲ ਨੇ ਦੱਸਿਆ ਕਿ ਕਲੱਬ ਦੀ ਸਥਾਪਨਾ ਮੌਕੇ ੫੦ ਗਰੀਬ ਅਤੇ ਜਰੂਰਤਮੰਦ ਔਰਤਾਂ ਨੂੰ ੫੦ ਸਿਲਾਈ ਮਸ਼ੀਨਾਂ ਅਤੇ 50 ਪੱਖੇ ਵੰਡ ਕੇ ਕਲੱਬ ਦੀ ਸ਼ੁਰੂਆਤ ਕੀਤੀ ਗਈ ਸੀ। ਉਨਾਂ ਕਿਹਾ ਕਿ ਕਲੱਬ ਦਾ ਉਪਦੇਸ਼ ਜਰੂਰਤਮੰਦਾਂ ਦੀ ਮਦਦ ਅਤੇ  ਨੌਜਵਾਨ ਪੀੜੀ ਨੂੰ ਦੇਸ਼ ਅਤੇ ਸਮਾਜ ਸੇਵਾ ਵਿਚ ਲਗਾਉਂਣਾ, ਮੁਫ਼ਤ ਮੈਡੀਕਲ ਕੈਂਪ, ਗਰੀਬ ਬੱਚਿਆਂ ਦੀ ਪੜਾਈ ਜਾਰੀ ਰੱਖਣ ਵਿਚ ਮਦਦ,ਗਰੀਬ, ਵਿਧਵਾ ਅਤੇ ਬੇਸਹਾਰਾ ਔਰਤਾਂ ਦੀ ਮਦਦ, ਗਰੀਬ ਲੜਕੀਆਂ ਦੇ ਵਿਆਹ ਤੋਂ  ਇਲਾਵਾ ਮੁਫ਼ਤ ਐਬੂਲੈਂਸ ਸੇਵਾ ਪ੍ਰਦਾਨ ਕਰਨਾ ਹੈ। ਇਸ ਮੌਕੇ ਕੋਲ ਐਸ਼ੋਸੀਏਸ਼ਨ ਦੇ ਮਾਲਵਾ ਪ੍ਰਧਾਨ ਜਨਕ ਰਾਜ ਅਗਰਵਾਲ, ਸਿਕੰਦਰ ਗੋਇਲ, ਸੋਮਰਾਜ ਭੁੱਚੋਂ, ਐਸ.ਕੇ ਅਗਰਵਾਲ, ਵਿਜੇ ਜਿੰਦਲ, ਸੁਨੀਤਾ ਗੋਇਲ, ਪ੍ਰਿੰਕਾ ਗੋਇਲ, ਪਿੰਕੀ ਗੋਇਲ, ਭੁਸ਼ਣ ਅਗਰਵਾਲ, ਪਵਨ ਮਿੱਤਲ, ਕੇਵਲ ਕਿਸ੍ਰਨ ਗਰਗ ਅਤੇ ਨਿਰਮਲ ਵਰਮਾ ਆਦਿ ਤੋਂ ਇਲਾਵਾ ਰੁਪੇਸ਼ ਬਾਂਸਲ ਵੀ ਹਾਜ਼ਰ ਸਨ।

Check Also

ਡੇਂਗੂ ਦੀ ਰੋਕਥਾਮ ਲਈ ਜਿਲ੍ਹਾ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ – ਸਿਵਲ ਸਰਜਨ ਡਾ. ਸੰਜੇ ਕਾਮਰਾ

ਸੰਗਰੂਰ, 26 ਮਈ (ਜਗਸੀਰ ਲੌਂਗੋਵਾਲ) – ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਿਪਟੀ ਕਮਿਸ਼ਨਰ …

Leave a Reply