
ਅੰਮ੍ਰਿਤਸਰ, 30 ਜਨਵਰੀ (ਪੰਜਾਬ ਪੋਸਟ ਬਿਊਰੋ)- ਸੀ.ਬੀ.ਐਸ.ਈ. ਸਕੂਲਾਂ ਦੀ ਸੰਸਥਾ ‘ਸਹੋਦਯਾ ਸਕੂਲਜ਼ ਕੰਪਲੈਕਸ ਅੰਮ੍ਰਿਤਸਰ’ ਦੀ ਇਕ ਮੀਟਿੰਗ ਰਿਆਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਚ ਹੋਈ । ਸੰਸਥਾ ਦੇ ਚੇਅਰਮੈਨ ਡਾ: ਧਰਮਵੀਰ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਵਿਚ 60 ਸੀ.ਬੀ.ਐਸ.ਈ. ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਨੇ ਹਿੱਸਾ ਲਿਆ ਜਿਨਾਂ ਵਿਚ ਪ੍ਰਮੁੱਖ ਤੌਰ ਤੇ ਪ੍ਰਿੰਸੀਪਲ ਡਾ: ਸਰਵਜੀਤ ਕੌਰ ਬਰਾੜ, ਪ੍ਰਿੰਸੀਪਲ ਡਾ: ਅਨੀਤਾ ਭੱਲਾ, ਪ੍ਰਿੰਸੀਪਲ ਸ੍ਰੀ ਰਾਜੀਵ ਸ਼ਰਮਾ, ਪ੍ਰਿੰਸੀਪਲ ਡਾ: ਮਨਜੀਤ ਸਿੰਘ, ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਸਿੰਘ, ਪ੍ਰਿੰਸੀਪਲ ਸ੍ਰੀਮਤੀ ਰਜਨੀ ਕਾਲੜਾ ਆਦਿ ਸ਼ਾਮਲ ਸਨ। ਇਸ ਮੀਟਿੰਗ ਵਿਚ ਸੀ.ਬੀ.ਐਸ.ਈ. ਵੱਲੋਂ ਜਾਰੀ ਨਵੀਆਂ ਹਿਦਾਇਤਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਸੀ.ਬੀ.ਐਸ.ਈ. ਦੇ ਦਸਵੀਂ ਅਤੇ ਬਾਰਵੀਂ ਕਲਾਸ ਦੇ ਸਲਾਨਾ ਇਮਤਿਹਾਨਾਂ ਅਤੇ ਪ੍ਰੈਕਟੀਕਲ ਪ੍ਰੀਖਿਆਵਾਂ ਬਾਰੇ ਵੀ ਸਲਾਹ ਕੀਤੀ ਗਈ। ਡਾ: ਸਰਵਜੀਤ ਕੌਰ ਬਰਾੜ ਨੇ ਦੱਸਿਆ ਕਿ ਡਾ: ਧਰਮਵੀਰ ਸਿੰਘ ਨੂੰ ਸੀ.ਬੀ.ਐਸ.ਈ. ਨੇ ਇਮਤਿਹਾਨਾਂ ਲਈ ‘ਸਿਟੀ ਕੋਆਰਡੀਨੇਟਰ’ ਨਿਯੁਕਤ ਕੀਤਾ ਹੈ ਅਤੇ ਬਾਰਵੀਂ ਕਲਾਸ ਦੇ ਪ੍ਰੈਕਟੀਕਲਾਂ ਬਾਰੇ ਆ ਰਹੀ ਕਿਸੇ ਵੀ ਮੁਸ਼ਕਲ ਬਾਰੇ ਉਨਾਂ ਨਾਲ ਸੰਪਰਕ ਕੀਤਾ ਜਾਵੇ। ਡਾ: ਅਨੀਤਾ ਭੱਲਾ ਨੇ ਕਿਹਾ ਕਿ ਸੀ.ਬੀ.ਐਸ.ਈ. ਵੱਲੋਂ ਸੀ.ਟੀ.ਈ.ਟੀ. ਦੀ ਪ੍ਰੀਖਿਆ ਮਿਤੀ 16 ਫਰਵਰੀ 2014 ਨੂੰ ਲਈ ਜਾ ਰਹੀ ਹੈ, ਜਿਸ ਦਾ ਪ੍ਰੀਖਿਆ ਕੇਂਦਰ ਅੰਮ੍ਰਿਤਸਰ ਵਿਚ ਹੀ ਬਣ ਰਿਹਾ ਹੈ। ਡਾ: ਧਰਮਵੀਰ ਸਿੰਘ ਨੇ ਦੱਸਿਆ ਕਿ 20ਵੀਂ ਰਾਸ਼ਟਰੀ ਸਹੋਦਿਆ ਕਾਨਫਰੰਸ ਆਯੋਜਿਤ ਕਰਨ ਵਿਚ ਸਾਰੇ ਪ੍ਰਿੰਸੀਪਲ ਸਾਹਿਬਾਨ ਨੇ ਬਹੁਤ ਵਧੀਆ ਕੰਮ ਕੀਤਾ ਅਤੇ ਉਨਾਂ ਕਾਨਫਰੰਸ ਦੀ ਸਫਲਤਾ ਲਈ ਸਾਰਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਕਾਨਫਰੰਸ ਦੌਰਾਨ ਵਧੀਆ ਕੰਮ ਕਰਨ ਵਾਲੇ ਪ੍ਰਿੰਸੀਪਲ ਸਾਹਿਬਾਨ ਨੂੰ ਸਨਮਾਨਿਤ ਕੀਤਾ ਗਿਆ।
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					