ਫ਼ਾਜ਼ਿਲਕਾ, 20 ਅਪ੍ਰੈਲ (ਵਿਨੀਤ ਅਰੋੜਾ): ਕਾਂਗਰਸੀ ਉਮੀਦਵਾਰ ਸ਼੍ਰੀ ਸੁਨੀਲ ਕੁਮਾਰ ਜਾਖੜ ਦੀ ਚੋਣ ਮੁਹਿੰਮ ਨੂੰ ਭਖਾਉਂਦਿਆਂ ਉਨਾਂ ਦੇ ਵੱਡੇ ਭਰਾ ਸ਼੍ਰੀ ਸੱਜਣ ਕੁਮਾਰ ਜਾਖੜ ਨੇ ਬੀਤੇ ਕੱਲ ਪਿੰਡ ਕਾਠਗੜ, ਤਾਰੇਵਾਲਾ, ਰੱਤਾਥੇੜ, ਮੰਡੀ ਰੋੜਾਂਵਾਲੀ ਆਦਿ ਦਾ ਦੌਰਾ ਕੀਤਾ ਅਤੇ ਆਪਣੇ ਛੋਟੇ ਭਰਾ ਲਈ ਵੋਟਾਂ ਮੰਗੀਆਂ। ਮੰਡੀ ਰੋੜਾਂਵਾਲੀ ਵਿਚ ਕੁਲਵਿੰਦਰ ਸਿੰਘ ਸੰਧੂ ਦੀ ਆੜ੍ਹਤ ਦੀ ਦੁਕਾਨ ਤੇ ਦੇਰ ਸ਼ਾਮ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਜਾਖੜ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਹਰ ਵਰਗ ਨੂੰ ਲੁੱਟਿਆ ਤੇ ਕੁੱਟਿਆ ਹੈ ਹਰ ਵਰਗ ਇਸ ਸਰਕਾਰ ਤੋਂ ਦੁੱਖੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜੇਕਰ ਆਪਣਾ ਅਤੇ ਆਪਣੇ ਹਲਕੇ ਦਾ ਭਲਾ ਚਾਹੁੰਦੇ ਹਨ ਤਾਂ ਸੁਨੀਲ ਕੁਮਾਰ ਜਾਖੜ ਨੂੰ 30 ਅਪ੍ਰੈਲ ਨੂੰ ਪੰਜੇ ਦਾ ਬਟਨ ਦਬਾ ਕੇ ਵੋਟ ਪਾਉਣ। ਇਸ ਸਮੇਂ ਉਨਾਂ ਨਾਲ ਸਾਬਕਾ ਚੇਅਰਮੈਨ ਗੁਰਬੀਰ ਸਿੰਘ ਸੰਧੂ, ਸੁਰਿੰਦਰ ਕੰਬੋਜ, ਗੋਲਡੀ ਕੰਬੋਜ, ਕੁਲਵਿੰਦਰ ਸਿੰਘ ਸੰਧੂ, ਲੇਖਰਾਜ ਸੈਕਟਰੀ, ਡਾ: ਬੀ. ਡੀ ਕਾਲੜਾ, ਸੁਨੀਲ ਕੁਮਾਰ, ਸੁਨੀਲ ਵਾਂਦਰ, ਗੁਰਜੰਟ ਸਿੰਘ, ਜਸਵੰਤ ਸਿੰਘ ਵਾਂਦਰ, ਚਰਨਜੀਤ ਸਿੰਘ ਨੰਬਰਦਾਰ, ਦਵਿੰਦਰ ਖੇੜਾ, ਲੱਕੀ ਬੱਤਰਾ, ਅਮਰਜੀਤ ਸਿੰਘ ਹਲੀਮਵਾਲਾ ਆਦਿ ਕਾਂਗਰਸੀ ਆਗੂ ਵੀ ਮੌਜੂਦ ਸਨ।
Check Also
ਤਿਬੜੀ ਮਿਲਟਰੀ ਸਟੇਸ਼ਨ ‘ਚ ਸਾਬਕਾ ਸੈਨਿਕਾਂ ਦੀ ਰੈਲੀ
ਅੰਮ੍ਰਿਤਸਰ, 9 ਮਾਰਚ (ਸੁਖਬੀਰ ਸਿੰਘ) – ਪੈਂਥਰ ਡਿਵੀਜ਼ਨ ਨੇ ਦੇਸ਼ ਲਈ ਸਮਰਪਿਤ ਸੇਵਾ ਅਤੇ ਕੁਰਬਾਨੀ …