Thursday, July 3, 2025
Breaking News

ਪ੍ਰੋਫੈਸ਼ਨਲ ਅਸਿਸਟੈਂਟ ਤੇ ਰਿਸਟੋਰਰ ਕਮ ਲਾਇਬ੍ਰੇਰੀ ਅਟੈਡੈਂਟ ਦੀਆਂ ਅਸਾਮੀਆਂ ਦਾ ਲਿਖਤੀ ਟੈਸਟ 12 ਮਾਰਚ ਨੂੰ

ਅੰਮ੍ਰਿਤਸਰ, 1 ਮਾਰਚ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋੋਂ ਇਸ਼ਤਿਹਾਰ ਨੰਬਰ 3/2015 ਰਾਹੀਂ ਪ੍ਰੋਫੈਸ਼ਨਲ ਅਸਿਸਟੈਂਟ ਅਤੇ ਰਿਸਟੋਰਰ ਕਮ ਲਾਇਬ੍ਰੇਰੀ ਅਟੈਡੈਂਟ ਦੀਆਂ ਅਸਾਮੀਆਂ ਦਾ ਲਿਖਤੀ ਟੈਸਟ ਯੂਨੀਵਰਸਿਟੀ ਵੱਲੋਂ 12 ਮਾਰਚ, 2016 ਨੂੰ ਲਿਆ ਜਾਵੇਗਾ।  ਰਜਿਸਟਰਾਰ, ਡਾ. ਸ਼ਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸਾਰੇ ਯੋਗ ਉਮੀਦਵਾਰ ਆਪਣੇ ਐਡਮਿਟ ਕਾਰਡ ਯੂਨੀਵਰਸਿਟੀ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਉਮੀਦਵਾਰ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਆਵੇ ਤਾਂ ਉਹ ਫੋਨ ਨੰ. 0183-2258802-09 ਐਕਸਟੈਂਸ਼ਨ: 3224 ‘ਤੇ ਯੂਨੀਵਰਸਿਟੀ ਦੇ ਇੰਚਾਰਜ ਕੰਪਿਊਟਰ ਸੈਂਟਰ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਉਮੀਦਵਾਰਾਂ ਨੂੰ ਹਦਾਇਤ ਕੀਤੀ ਉਹ ਟੈਸਟ ਵਾਲੇ ਦਿਨ ਆਪਣੇ ਐਡਮਿਟ ਕਾਰਡ ਨਾਲ ਲੈ ਕੇ ਆਉਣ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply