ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ)- ਪੰਜਾਬ ਵਿਚ ਫੂਡ ਸੇਫਟੀ ਐਕਟ ਰਾਜ ਸਰਕਾਰ ਦੀਆਂ ਕੋਸ਼ਿਸ਼ਾਂ ਦੁਆਰਾ ਲਾਗੂ ਨਾ ਹੋਣ ਕਰਕੇ ਵਪਾਰੀ ਵਰਗ ਵਿਚ ਖੁਸ਼ੀ ਦੀ ਲਹਿਰ ਦੋੜ ਗਈ ਹੈ। ਇਸ ਐਕਟ ਦਾ ਪੰਜਾਬ ਸਰਕਾਰ ਵਲੋਂ ਪੁਰਜ਼ੋਰ ਵਿਰੋਧ ਹੋਣ ਦੇ ਕਾਰਨ ਇਸਨੂੰ ਪੰਜਾਬ ਵਿਚ ਲਾਗੂ ਨਾ ਕਰਨ ਦਾ ਫੇਸਲਾ ਸਰਕਾਰ ਵਲੋਂ ਕੀਤਾ ਗਿਆ ਹੈ। ਜਿਸ ਨਾਲ ਵਪਾਰੀ ਵਰਗ ਖੁਸ਼ ਹੈ ਅਤੇ ਉਹ ਸਰਕਾਰ ਦਾ ਧੰਨਵਾਦ ਕਰ ਰਿਹਾ ਹੈ। ਇਸੇ ਸੰਬੰਦ ਵਿਚ ਫ਼ੇਡਰੇਸ਼ਨ ਆਫ਼ ਕਰਿਆਨਾ ਏੰਡ ਡਰਾਈ ਫਰੂਟ ਅੰਮ੍ਰਿਤਸਰ, ਟੀ-ਟਰੇਡਰ ਐਸੋਸੀਏਸ਼ਨ, ਕਰਿਆਨਾ ਐਸੋਸੀਏਸ਼ਨ ਢਾਬ ਬਸਤੀ ਰਾਮ, ਆਟਾ ਮੰਡੀ ਐਸੋਸੀਏਸ਼ਨ, ਮਿਸ਼ਰੀ ਬਾਜ਼ਾਰ ਐਸੋਸੀਏਸ਼ਨ, ਮੁਰੱਬਾ ਐਸੋਸੀਏਸ਼ਨ ਅਤੇ ਬਾਜ਼ਾਰ ਪਾਪੜਾ ਵਾਲਾ ਐਸੋਸੀਏਸ਼ਨ, ਦੇ ਅਹੁਦੇਦਾਰਾਂ ਨੇ ਕੇਬਿਨੇਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਜੀ ਦਾ ਉਚੇਚੇ ਤੋਰ ਤੇ ਧੰਨਵਾਦ ਕੀਤਾ ਅਤੇ ਵਪਾਰੀਆਂ ਨੂੰ ਮਿਲੀ ਇਸ ਰਾਹਤ ਸੰਬੰਧੀ ਖੁਸ਼ੀ ਦਾ ਇਜਹਾਰ ਕੀਤਾ। ਫ਼ੇਡਰੇਸ਼ਨ ਆਫ਼ ਕਰਿਆਨਾ ਏੰਡ ਡਰਾਈ ਫਰੂਟ ਪੰਜਾਬ , ਦੇ ਜਿਲਾ ਪ੍ਰਧਾਨ ਅਨਿਲ ਮਹਿਰਾ ਨੇ ਜਾਣਕਾਰੀ ਦਿੰਦੇ ਹੋਈਆਂ ਕਿਹਾ ਕਿ ਫੂਡ ਸੇਫਟੀ ਏਕਟ ਪੰਜਾਬ ਵਿਚ ਲਾਗੂ ਨਾ ਹੋਣਾ ਪੰਜਾਬ ਸਰਕਾਰ ਦਾ ਮਾਣਮਤਾ ਜਜਬਾ ਹੈ। ਉਹਨਾ ਦਸਿਆ ਕਿ ਫੂਡ ਸੇਫਟੀ ਏਕਟ ਦੀਆਂ ਸ਼ਰਤਾਂ ਪੂਰੀਆਂ ਕਰ ਪਾਉਨੀਆਂ ਭਾਰਤ ਦੇ ਕਿਸੇ ਵੀ ਦੁਕਾਨਦਾਰ ਦੇ ਵਸ ਦੀ ਗਲ ਨਹੀਂ ਹੈ। ਸਿੱਧੇ ਤੋਰ ਤੇ ਉਹਨਾਂ ਕਿਹਾ ਕਿ ਇਹ Condition, India ਦੇ ਲਈ suitable ਹੀ ਨਹੀਂ ਹਨ। ਕੇਬਿਨੇਟ ਮੰਤਰੀ ਜੋਸ਼ੀ ਦਾ ਧੰਨਵਾਦ ਕਰਦਿਆਂ ਉਹਨਾਂ ਕਿਹਾ ਕਿ ਵਪਾਰੀਆਂ ਦੀ ਵਫਦ ਦੀ ਭਾਜਪਾ ਕੋਰ ਕਮੇਟੀ ਦੀ ਹਾਜਰੀ ਵਿਚ ਉਪ ਮੁਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਬੈਠਕ ਕੈਬਿਨੇਟ ਮੰਤਰੀ ਅਨਿਲ ਜੋਸ਼ੀ ਨੇ ਹੀ ਕਰਵਾਈ ਸੀ। ਜਦੋਂ ਵਪਾਰੀਆਂ ਨੇ ਆਪਣੀਆਂ ਮੁਸ਼ਕਿਲਾਂ ਉਪ ਮੁਖ ਮੰਤਰੀ ਸ. ਸੁਖਬੀਰ ਸਿੰਘ ਜੀ ਬਾਦਲ ਸਾਹਮਣੇ ਰਖੀਆਂ ਤਾਂ ਉਹਨਾਂ ਇਹ ਭਰੋਸਾ ਦਿਵਾਇਆ ਕਿ ਇਹ ਫੂਡ ਸੇਫਟੀ ਐਕਟ ਪੰਜਾਬ ਵਿਚ ਲਾਗੂ ਨਹੀਂ ਹੋਵੇਗਾ।ਉਹਨਾ ਦੇ ਇਸ ਭਰੋਸੇ ਨਾਲ ਵਪਾਰੀ ਵਰਗ ਵਿਚ ਖੁਸ਼ੀ ਦੀ ਲਹਿਰ ਹੈ।ਇਸ ਸੰਬੰਧੀ ਮੰਤਰੀ ਸ਼੍ਰੀ ਅਨਿਲ ਜੋਸ਼ੀ ਦਾ ਸਨਮਾਨ ਕੀਤਾ ਗਿਆ ਹੈ ਅਤੇ ਉਹਨਾਂ ਦਾ ਧੰਨਵਾਦ ਕਰਦੇ ਹੋਏ ਵਪਾਰੀ ਵਰਗ ਇਹ ਉਮੀਦ ਕਰਦਾ ਹੈ ਕਿ ਇਹ ਐਕਟ ਪੰਜਾਬ ਵਿਚ ਲਾਗੂ ਨਹੀਂ ਹੋਵੇਗਾ। ਜਿਕਰਯੋਗ ਹੈ ਕਿ ਜਿਨਾਂ-ਜਿਨਾਂ ਰਾਜਾਂ ਵਿਚ ਭਾਜਪਾ ਦੀ ਸਰਕਾਰ ਹੈ ਉਥੇ ਇਹ ਐਕਟ ਭਾਜਪਾ ਦਾ ਉਚੀ ਸੋਚ ਅਤੇ ਵਪਾਰੀਆਂ ਦੇ ਨਾਲ ਖੜੇ ਹੋਣ ਕਾਰਨ ਲਾਗੂ ਨਹੀਂ ਹੋਇਆ। ਇਸ ਮੋਕੇ ਤੇ ਸੁਭਾਸ਼ ਗੋਇਲ, ਸਤਬੀਰ ਸਿੰਘ, ਕਮਲ ਮਹਿਰਾ, ਵਿਨੇ, ਮਨਪ੍ਰੀਤ ਸਿੰਘ , ਰਾਜ ਕਪੂਰ, ਰੁਪੇਸ਼, ਦੀਪਕ, ਮਾਨਵ ਸ਼ਰਮਾ, ਰਾਜਿੰਦਰ, ਅਮਰਜੀਤ ਸਿੰਘ, ਅਸ਼ੋਕ ਚੁਗ, ਅਸ਼ਵਨੀ ਅਗਰਵਾਲ, ਰਾਕੇਸ਼ ਸ਼ਰਮਾ, ਆਦਿ ਮੋਜੂਦ ਸਨ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …