

ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ)- ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਜੋ ਪਿਛਲੇ 17 ਸਾਲਾਂ ਤੋਂ ਗਰੀਬ ਅਤੇ ਲੋੜਵੰਦ ਲੋਕਾਂ ਦੀ ਬਿਨਾਂ ਕਿਸੇ ਭੇਦਭਾਵ ਦੇ ਸੇਵਾ ਕਰ ਰਹੀ ਹੈ, ਵੱਲੋਂ ਚਲਾਏ ਜਾ ਰਹੇ ਭਾਈ ਘਨ੍ਹਈਆ ਜੀ ਐਲੋਪੈਥਿਕ ਹਸਪਤਾਲ, ਨਿਊ ਪਵਨ ਨਗਰ ਵਿਖੇ ਬੀਤੀ ਰਾਤ ਕੁੱਝ ਸ਼ਰਾਰਤੀ ਸਮਾਜ ਵਿਰੋਧੀ ਅਨਸਰਾਂ ਵੱਲੋਂ ਹਸਪਤਾਲ ਦੀ ਬਿਲਡਿੰਗ ਤੇ ਹਮਲਾ ਕਰਕੇ ਬਾਰੀਆਂ ਦੇ ਸ਼ੀਸ਼ੇ ਪੱਥਰ ਮਾਰ ਕੇ ਤੋੜੇ ਦਿੱਤੇ ਗਏ ਸਨ, ਜਿਸ ਨਾਲ ਹਸਪਤਾਲ ਦੀ ਬਿਲਡਿੰਗ ਦਾ ਕਾਫੀ ਨੁਕਸਾਨ ਹੋਇਆ ਹੈ।ਇਸ ਦੀ ਜਾਣਕਾਰੀ ਹਸਪਤਾਲ ਦੇ ਕਰਮਚਾਰੀਆਂ ਨੂੰ ਉਸ ਵੇਲੇ ਮਿਲੀ, ਜਦੋਂ ਉਹ ਸਵੇਰੇ ਹਸਪਤਾਲ ਖੋਲ੍ਹਣ ਲਈ ਆਏ। ਇਸ ਸਬੰਧੀ ਥਾਣਾ ਮੋਹਕਮ ਪੁਰਾ ਵਿਖੇ ਐਸ.ਐਚ.ਓ. ਨੂੰ ਭਾਈ ਮਨਜੀਤ ਸਿੰਘ, ਚੇਅਰਮੈਨ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਵੱਲੋਂ ਲਿਖਤੀ ਸ਼ਿਕਾਇਤ ਕਰਕੇ ਸੂਚਨਾ ਦੇ ਦਿੱਤੀ ਗਈ ਹੈ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media