ਜੰਡਿਆਲਾ ਗੁਰੂ, 13 ਮਈ (ਹਰਿੰਦਰਪਾਲ ਸਿੰਘ)- 16 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਰੋਮਿਉ ਰਾਂਝਾ’ ਦੀ ਪ੍ਰਮੋਸ਼ਨ ਮੋਕੇ ਸੈਲੀਬਰੇਸ਼ਨ ਮਾਲ ਅੰਮ੍ਰਿਤਸਰ ਵਿਚ ਪਹੁੰਚੇ ਫਿਲਮ ਦੇ ਮੁੱਖ ਕਲਾਕਾਰ ਜੈਜੀ ਬੀ ਅਤੇ ਗੈਰੀ ਸੰਧੂ ਨੇ ਥੀਏਟਰ ਵਿਚ ਪ੍ਰਸੰਸਕਾਂ ਦਾ ਮਨੋਰੰਜਨ ਕਰਦੇ ਹੋਏ ਕਿਹਾ ਕਿ ਇਸ ਫਿਲਮ ਵਿਚ ਬਾੱਲੀਵੁੱਡ ਫਿਲਮਾਂ ਦੇ ਆਧਾਰ ਤੇ ਐਕਸ਼ਨ ਭਰਪੂਰ ਨਜ਼ਾਰੇ ਦਿਖਾਏ ਗਏ ਹਨ। ਜੈਜੀ ਬੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਫਿਲਮ ਰਾਹੀਂ ਅਸੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਪੰਜਾਬੀ ਵੀ ਕਿਸੇ ਨਾਲੋਂ ਘੱਟ ਨਹੀਂ। ਅਗਰ ਬਾਲੀਵੁੱਡ ਅਤੇ ਹਾੱਲੀਵੁੱਡ ਵਾਲੇ ਐਕਸ਼ਨ ਭਰਪੂਰ ਨਜ਼ਾਰੇ ਦਿਖਾ ਸਕਦੇ ਹਨ ਤਾਂ ਸਾਡੇ ਕੋਲ ਵੀ ਅਜਿਹੇ ਨਿਰਮਾਤਾ ਅਤੇ ਐਕਟਰ ਹਨ ਜੋ ਮਨੋਰੰਜਨ, ਕਾਮੇਡੀ, ਲਵ ਸਟੋਰੀ ਤੋਂ ਇਲਾਵਾ ਹੈਰਤ ਅੰਗੇਜ਼ ਸਟੰਟ ਵੀ ਕਰ ਸਕਦੇ ਹਨ। ਵ੍ਹਾਈਟ ਹਿਲ ਬੇਸਿਕ ਬ੍ਰਦਰਜ਼ ਪ੍ਰੋਡੈਕਸ਼ਨ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਇਹ ਫਿਲਮ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੱਧੂ ਵਲੋਂ ਤਿਆਰ ਕੀਤੀ ਗਈ ਹੈ। ਫਿਲਮ ਦੇ ਡਾਇਰੈਕਟਰ ਨਵਨੀਤ ਸਿੰਘ ਹਨ ਅਤੇ ਕਹਾਣੀ ਧੀਰਜ ਰਤਨ ਨੇ ਲਿਖੀ ਹੈ। ਡਾਇਰੈਕਟਰ ਨਵਨੀਤ ਸਿੰਘ ਨੇ ਕਿਹਾ ਕਿ ਕਹਾਣੀ ਦੇ ਅਨੁਸਾਰ ਮੈਨੂੰ ਜੈਜੀ ਬੀ ਅਤੇ ਗੈਰੀ ਸੰਧੂ ਸਭ ਤੋਂ ਚੰਗੇ ਕਲਾਕਾਰ ਲੱਗੇ। ਉਹਨਾ ਕਿਹਾ ਕਿ ਫਿਲਮ ਦੀ ਕਹਾਣੀ ਵਿਚ ਦਰਸ਼ਕਾ ਨੂੰ ਅਲੱਗ ਅਲੱਗ ਮੋੜ ਦਿਖਾਈ ਦੇਣਗੇ। ਫਿਲਮ ਵਿਚ ਜੈਜੀ ਬੀ, ਗੈਰੀ ਸੰਧੂ ਤੋਂ ਇਲਾਵਾ ਮੋਨਿਕਾ ਬੇਦੀ, ਅਮਨ ਗਰੇਵਾਲ, ਪਾਹੁਲ ਗੁਲਾਟੀ, ਰਾਣਾ ਰਣਬੀਰ, ਯੋਗਰਾਜ ਸਿੰਘ ਅਤੇ ਗੋਪੀ ਭੱਲਾ ਵੀ ਐਕਟਿੰਗ ਕਰ ਰਹੇ ਹਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …