Wednesday, July 16, 2025
Breaking News

ਦਿਹਾਤੀ ਮਜ਼ਦੂਰ ਸਭਾ ਨੇ ਗੁਜਰਾਤ ਸਰਕਾਰ ਦਾ ਪੁਤਲਾ ਫੂਕਿਆ

PhotoA
ਕੰਵਲਜੀਤ ਸਿੰਘ, 6 ਫਰਵਰੀ 2014 (ਤਰਸਿੱਕਾ) – ਪਿੰਡ ਵਿੱਚ ਰਹਿਣ ਵਾਲਾ ਮਹੀਨੇ ਵਿੱਚ 324 ਰੁਪਏ ਭਾਵ ਰੋਜਾਨਾ 10 ਰੁਪਏ 80 ਪੈਸੇ ਅਤੇ ਸ਼ਹਿਰ ਵਿੱਚ ਰਹਿਣ ਵਾਲਾ 501 ਰੁਪਏ ਭਾਵ 17 ਰੁਪਏ ਰੋਜਾਨਾ ਕਮਾਉਣ ਵਾਲਾ ਵਿਅਕਤੀ ਗਰੀਬ ਨਹੀਂ ਹੈ ਕਹਿ ਕੇ ਭਾਰਤੀ ਜਨਤਾ ਪਾਰਟੀ ਨੇ ਗਰੀਬੀ ਦਾ ਮਜ਼ਾਕ ਉਡਾਉਣ ਦੇ ਮੁੱਦੇ ‘ਤੇ  ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਵਿੱਚ ਮਹਿਤਾ ਵਿਖੇ ਗੁਜਰਾਤ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਸ਼ਹਿਰ ਵਿੱਚ ਮਾਰਚ ਵੀ ਕੀਤਾ । ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਅਤੇ ਸੂਬਾਈ ਮੀਤ ਪ੍ਰਧਾਨ ਅਮਰੀਕ ਸਿੰਘ ਦਾਊਦ ਨੇ ਦੱਸਿਆ ਕਿ ਹੁਣ ਤੋ ਕੁੱਝ ਸਮਾਂ ਪਹਿਲਾਂ ਮੋਨਟੇਕ ਸਿੰਘ ਆਹਲੂਵਾਲੀਆ ਜੋ ਕਿ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਹਨ, ਨੇ ਕਿਹਾ ਸੀ ਕਿ ਪਿੰਡ ਵਿੱਚ 24 ਰੁਪਏ ਅਤੇ ਸ਼ਹਿਰ ਵਿੱਚ 27 ਰੁਪਏ ਰੋਜ਼ਾਨਾ ਕਮਾਉਣ ਵਾਲਾ ਗਰੀਬ ਨਹੀਂ। ਉਸ ਵੇਲੇ ਇਸ ਬਿਆਨ ਨੂੰ ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਨਰੇਂਦਰ ਕੁਮਾਰ ਮੋਦੀ ਨੇ ਗਰੀਬੀ ਨਾਲ ਮਜ਼ਾਕ ਦੱਸਿਆ ਸੀ।ਪਰ ਹੁਣ ਗੁਜਰਾਤ ਸਰਕਾਰ ਜਿਸ ਦੇ ਨਰਿੰਦਰ ਮੋਦੀ ਮੁੱਖ ਮੰਤਰੀ ਹਨ, ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਪਿੰਡਾਂ ਵਿੱਚ ਤਕਰੀਬਨ 11 ਰੁਪਏ ਅਤੇ ਸ਼ਹਿਰਾਂ ਵਿੱਚ 17 ਰੁਪਏ ਦਿਹਾੜੀ ਲੈਣ ਵਾਲਿਆਂ ਨੂੰ ਗਰੀਬੀ ਪੱਧਰ ਤੋਂ ਉਪਰ ਦੱਸ ਕੇ ਗਰੀਬਾਂ ਨਾਲ ਬਹੁਤ ਵੱਡਾ ਮਜ਼ਾਕ ਕੀਤਾ ਹੈ।ਇਸ ਬਿਆਨ ਨਾਲ ਭਾਜਪਾ ਦੀ ਗਰੀਬਾਂ ਪ੍ਰਤੀ ਨਫਰਤ ਜੱਗ ਜਾਹਰ ਹੋ ਗਈ। ਇਸੇ ਤਰਾਂ ਕਾਂਗਰਸੀ ਸੰਸਦ ਮੈਂਬਰ ਰਾਜ ਬੈਨਰਜੀ ਨੇ ਕਿਹਾ ਸੀ ਕਿ ਮੁੰਬਈ ਵਿੱਚ 12 ਰੁਪਏ ਅਤੇ ਦਿੱਲੀ ਵਿੱਚ 5 ਰੁਪਏ ਖਰਚ ਕੇ  ਰੱਜਵੀਂ ਰੋਟੀ ਖਾਧੀ ਜਾ ਸਕਦੀ ਹੈ। ਉਕਤ ਆਗੂਆਂ ਨੇ ਕਾਂਗਰਸ ਅਤੇ ਭਾਜਪਾ ਦੋਵਾਂ ਨੂੰ ਗਰੀਬ ਵਿਰੋਧੀ ਦੱਸਦਿਆਂ ਇੰਨ੍ਹਾਂ ਦਾ ਸਖਤ ਵਿਰੋਧ ਕਰਨ ਦਾ ਸੱਦਾ ਦਿੱਤਾ।ਮਾਰਚ ਵਿੱਚ ਨਰਿੰਦਰ ਸਿੰਘ ਵਡਾਲਾ, ਜਸਵੰਤ ਸਿੰਘ ਮਹਿਤਾ, ਬਲਵਿੰਦਰ ਸਿੰਘ ਵਡਾਲਾ, ਗੁਰਮੁੱਖ ਸਿੰਘ ਮਹਿਤਾ, ਕਾਲਾ ਸਿੰਘ ਮਹਿਤਾ, ਦਲਬੀਰ ਸਿੰਘ ਟਕਾਪੁਰ, ਅਰਜਨ ਸਿੰਘ, ਦਲਬੀਰ ਸਿੰਘ ਮਹਿਤਾ ਆਦਿ ਹਾਜ਼ਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply