
ਬਠਿੰਡਾ,31 ਮਈ (ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਬੱਲਾ ਰਾਮ ਨਗਰ ਵਿਚ ਰਾਤ ਦੇ ਸਮੇਂ ਸੈਰ ਕਰਦੇ ਹੋਏ ਬੱਚਾ ਜਸ਼ਨਪ੍ਰੀਤ ਸਿੰਘ (7) ਨੂੰ ਇਕ ਲਾਵਾਰਿਸ ਪਰਸ ਮਿਲਿਆ ਜਿਸ ਵਿਚ 10 ਹਜ਼ਾਰ ਰੁਪਏ ਤੋਂ ਇਲਾਵਾ ਏ.ਟੀ.ਐਮ ਕਾਰਡ, ਡਰਾਈਵਿੰਗ ਲਾਇਸੈਂਸ ਆਦਿ ਜਰੂਰੀ ਸਮਾਨ ਵੀ ਸੀ ਜਾ ਕੇ ਆਪਣੇ ਪਿਤਾ ਪਰਮਜੀਤ ਸਿੰਘ ਨੂੰ ਦਿਖਾਏ ਰਾਤ ਜਿਆਦਾ ਹੋਣ ‘ਤੇ ਸਵੇਰੇ ਹੀ ਮਾਲਕ ਦਾ ਪਤਾ ਕਰਨ ਲਈ ਫੈਸਲਾ ਕੀਤਾ। ਸਵੇਰੇ ਡਾਕੂਮੇਂਟ ਚੈਂਕ ਕਰਨ ਤੋਂ ਬਾਅਦ ਜਸ਼ਨਪ੍ਰੀਤ ਸਿੰਘ ਦੇ ਪਿਤਾ ਪਰਮਜੀਤ ਸਿੰਘ ਪੁੱਤਰ ਭਜਨ ਸਿੰਘ ਪ੍ਰਧਾਨ ਟੇਲਰ ਯੂਨੀਅਨ ਨੇ ਸੰਪਰਕ ਕੀਤਾ ਅਤੇ ਪੁਰੀ ਤਸੱਲੀ ਕਰਨ ਤੇ ਚੰਡੀਗੜ੍ਹ ਵਾਸੀ ਰੈਪਸੀ ਢੱਲਾ ਪੁੱਤਰ ਬਲਵੰਤ ਸਿੰਘ ਢੱਲਾ ਨੂੰ ਪਰਸ ਵਾਪਸ ਕੀਤਾ ਗਿਆ ਤਾਂ ਪਰਸ ਮਾਲਕ ਰੈਪਸੀ ਢੱਲਾ ਪਰਿਵਾਰ ਵਲੋਂ ਬੱਚਾ ਦਾ ਮਾਨ/ ਸਤਿਕਾਰ ਕਰਦਿਆਂ ਬਹੁਤ ਬਹੁਤ ਧੰਨਵਾਦ ਕੀਤਾ।
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					