ਬਠਿੰਡਾ,31 ਮਈ (ਜਸਵਿੰਦਰ ਸਿੰਘ ਜੱਸੀ) – ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਜੋ ਕਿ 1928 ਦੀ ਬਹੁਤ ਪੁਰਾਣੀ ਧਾਰਮਿਕਸੰਸਥਾ ਵੱਲੋਂਬੱਚਿਆਂ ਦੀ ਪੜ੍ਹਾਈ ਸਕੂਲ ਖੋਲ੍ਹਿਆ ਗਿਆ ਹੈ ਵਿਖੇ ਸਕੂਲ ਦਾ ਰਵਾਇਤੀ ਬੈਂਡ ਜੋ ਇਸ ਇਲਾਕੇ ਵਿੱਚ ਬਹੁਤ ਹੀ ਮਸ਼ਹੂਰ ਸੀ ਅਤੇ ਹਰ ਇਕ ਨਗਰ ਕੀਰਤਨ ਦੀ ਸ਼ੋਭਾ ਵਧਾਉਂਣ ਤੋਂ ਇਲਾਵਾ ਹਰ ਇਕ ਖੇਡਾਂ ਦੀ ਅਗਵਾਈ ਵੀ ਕਰਦਾ ਹੁੰਦਾ ਸੀ। ਕਾਫੀ ਸਮੇਂ ਤੋਂ ਇਹ ਸਕੂਲ ਦਾ ਬੈਂਡ ਕਿਰਿਆਸ਼ੀਲ ਨਹੀਂ ਸੀ। ਸੋ ਬੈਂਡ ਨੂੰ ਮੁੜ ਤੋਂ ਸੁਰਜੀਤ ਕਰਨ ਦਾ ਸਿਰਤੋੜ ਉਪਰਾਲਾ ਖਾਲਸਾ ਦੀਵਾਨ ਸਿੰਘ ਸਭਾ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਦੇ ਸਦਕਾ ਖਾਲਸਾ ਸਕੂਲ ਦੇ ਪ੍ਰਿੰਸੀਪਲ ਨੂੰ ਬੈਂਡ ਪ੍ਰਤੀ ਪ੍ਰੇਰਿਆ ਕਿ ਸ਼ਹਿਰ ਦੇ ਨਾਮੀ ਸਕੂਲ ਦਾ ਆਪਣੇ ਬੈਂਡ ਨਾਲ ਹੋਰ ਵੀ So2w ਹੁੰਦੀ ਹੈ। ਪ੍ਰਿੰਸੀਪਲ ਨਾਜਰ ਸਿੰਘ ਢਿੱਲੋਂ ਨੇ ਸ਼ਹਿਰ ਦੇ ਮਸ਼ਹੂਰ ਸੰਗੀਤ ਕਾਰ, ਹਰਮੋਨੀਅਮ ਅਤੇ ਬੈਂਡ ਮਾਸਟਰ ਵਿਜੇ ਬਾਬਰਾ ਨਾਲ ਸੰਪਰਕ ਕੀਤਾ। ਸੋ ਬੱਚਿਆਂ ਨੂੰ ਬੈਂਡ ਬਾਰੇ ਸਿਖਲਾਈ ਦੇਉਪਰੰਤ ਦੀ ਸਵੇਰ ਦੀ ਸਭਾ ਬੈਂਡ ਅਤੇ ਹਰਮੋਨੀਅਮ ਨਾਲ ਸ਼ੁਰੂ ਕੀਤੀ ਗਈ। ਸ਼ਬਦ ਗਾਇਣ ਹਰਮੋਨੀਅਮ ਤੇ ਤਿਆਰ ਕੀਤਾ ਅਤੇ ਰਾਸ਼ਟਰੀ ਗੀਤ ਬੈਂਡ ਦੀਆਂ ਧੁੰਨਾਂ ਨਾਲ ਗਾਇਆ ਗਿਆ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …