ਮਲੋਟ, 14 ਦਸੰਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਸਕੂਲ ਲੈਵਲ ਦਾ ਫਿਜ਼ਿਕਸ ਉਲੰਪਿਅਡ ਕਰਵਾਇਆ ਗਿਆ।ਇਹ ਪ੍ਰੀਖਿਆ ਵਿੱਚ ਭੌਤਿਕ ਵਿਗਿਆਨ ਨਾਲ ਸੰਬੰਧਿਤ ਉਬਜੈਕਟਿਵ ਟਾਈਪ ਪ੍ਰਸ਼ਨ ਪੁਛੇ ਗਏ ਸਨ।ਇਹ ਪ੍ਰੀਖਿਆ ਵਿੱਚ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ।ਲੈਕਚਰਾਰ ਵਿਜੈ ਗਰਗ ਨੇ ਦ’ਸਿਆ ਕਿ ਇਸ ਉਲੰਪਿਅਡ ਦਾ ਵਿਦਿਆਰਥੀਆ ਨੂੰ ਅੱਗੇ ਚਲ ਕੇ ਬਹੁਤ ਫਾਇਦਾ ਹੋਵੇਗਾ, ਜਿਵੇ ਕਿ ਆਈ.ਆਈ. ਟੀ ਅਤੇ ਨੈਸ਼ਨਲ ਡਿਫੈਂਸ ਅਕੈਡਮੀ (ਐੱਨ.ਡੀ.ਏ) ਦੀ ਆਉਣ ਵਾਲੀ ਪ੍ਰੀਖਿਆਵਾਂ ਲਈ ਬਹੁਤ ਲਾਹੇਵੰਦ ਰਹੇਗਾ।ਪ੍ਰਿੰਸੀਪਲ ਮੈਡਮ ਸੁਨੀਤਾ ਬਿਲੰਦੀ, ਸੀਮਾ ਮੈਡਮ, ਸੁੱਖਦੀਪ ਮੈਡਮ, ਸ਼ਿਵਰਾਜ ਗਿੱਲ, ਵਿਜੈ ਗਰਗ ਨੇ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …