Sunday, December 22, 2024

ਸਾਹਿਤ ਤੇ ਸੱਭਿਆਚਾਰ

ਦਰਦ ਕਿਸਾਨੀ ਦਾ…

ਹਰ ਕੋਈ ਰੋਟੀਆਂ ਸੇਕੇ ਭੈੜਾ ਯੁੱਗ ਬੇਈਮਾਨੀ ਦਾ ਕੋਈ ਚੰਦਰਾ ਨਾ ਜਾਣੇ ਕੀ ਏ ਦਰਦ ਕਿਸਾਨੀ ਦਾ? ਜੇਠ ਦੀ ਲੂਅ ਤੇ ਪੋਹ ਦੀ ਠੰਢ ਨੂੰ ਪਿੰਡੇ ‘ਤੇ ਹੰਢਾ ਕੇ, ਅੰਨ੍ਹਦਾਤਾ ਖੁਦ ਭੁੱਖਾ ਸਾਉਂਦਾ ਸਾਰਾ ਦੇਸ਼ ਰਜ਼ਾ ਕੇ, ਪੰਦਰਾਂ ਛਿੱਲਾਂ ਪੱਲ੍ਹੇ ਨਾ ਪਈਆਂ ਮੁੱਲ ਕੁਰਬਾਨੀ ਦਾ ਕੋਈ ਚੰਦਰਾ ਨਾ ਜਾਣੇ ਕੀ ਏ ਦਰਦ ਕਿਸਾਨੀ ਦਾ? ਜਾਂ ਸੀਰੀ ਦੇ ਜਾਂ ਕਿਸੇ ਰੁੱਖ …

Read More »

ਭਾਰਤ ਮਾਂ ਦਾ ਅਨਮੋਲ ਹੀਰਾ – ਲਾਲ ਬਹਾਦਰ ਸ਼ਾਸਤਰੀ

               ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਦਾ ਜਨਮ ਵਾਰਾਨਸੀ ਦੇ ਛੋਟੇ ਜਿਹੇ ਪਿੰਡ ਮੁਗਲ ਸਰਾਏ ‘ਚ 2 ਅਕਤੂਬਰ 1904 ਨੂੰ ਹੋਇਆ।ਸਿੱਖਿਆ ਵਿਭਾਗ ਨਾਲ ਸਬੰਧਤ ਉਨ੍ਹਾਂ ਦੇ ਪਿਤਾ ਸ਼ਾਰਦਾ ਪ੍ਰਸਾਦਿ ਸਿਰਫ ਡੇਢ ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੂੰ ਅਨਾਥ ਕਰਕੇ ਪ੍ਰਲੋਕ ਸਿਧਾਰ ਗਏ ਸਨ।ਉਨ੍ਹਾਂ ਦੇ ਪਾਲਣ ਪੋਸਣ ਦੀ ਜਿੰਮੇਵਾਰੀ ਮਾਤਾ …

Read More »

ਸਿਵਿਆਂ ‘ਚ ਵਾਹ ਵਾਹ

ਭਾਵੇਂ ਉਥੇ ਲਾਸ਼ ਵੀ ਸੁਆਹ ਹੁੰਦੀ ਏ ਸਿਵਿਆਂ ‘ਚ ਬੰਦੇ ਦੀ ਵਾਹ ਵਾਹ ਹੁੰਦੀ ਏ। ਅਫਸੋਸ ਲਈ ਕਹਿੰਦੇ ਨੇ ਬੜਾ ਹੀ ਚੰਗਾ ਸੀ ਇਸਦੇ ਜਿਹਾ ਨਾਂ ਹੋਰ ਕੋਈ ਬੰਦਾ ਸੀ। ਉਪਰੋਂ-ਉਪਰੋਂ ਭਾਵੇਂ ਖਾਹ ਮਖਾਹ ਹੁੰਦੀ ਏ ਸਿਵਿਆਂ ‘ਚ ਬੰਦੇ ਦੀ ਵਾਹ ਵਾਹ ਹੁੰਦੀ ਏ। ਦੁਸ਼ਮਣ ਵੀ ਜਾ ਕੇ ਸਿਰ ਨਿਵਾਉਂਦੇ ਨੇ ਓੜਕ ਏਹੀ ਘਰ ਹੈ ਚੇਤੇ ਆਉਂਦੇ ਨੇ। ਖਮੋਸ਼ੀ ਉਸ …

Read More »

ਮਾਸਟਰ ਹਰਦੀਪ ਸਿੰਘ ਭੁੱਲਰ (ਪੱਪੂ) ਨੂੰ ਭੁਲਾਉਣਾ ਸੁਖਾਲਾ ਨਹੀ

          ਪੀ.ਟੀ ਮਾਸਟਰ ਹਰਦੀਪ ਸਿੰਘ ਭੁੱਲਰ (ਪੱਪੂ) ਭਰ ਜਵਾਨੀ ਵਿੱਚ ਇੰਜ ਤੁਰ ਜਾਵੇਗਾ, ਇਸ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ।ਬੱਚਿਆਂ ਨਾਲ ਬੱਚਾ, ਹਮ-ਉਮਰਾਂ ਨਾਲ ਮਿਲਾਪੜਾ ਅਤੇ ਬਜ਼ੁਰਗਾਂ ਨਾਲ ਹਮਦਰਦੀ ਭਰੇ ਖੁਸ਼ਹਾਲ ਜੀਵਨ ਬਤੀਤ ਕਰਨ ਵਾਲੇ ਮਾਸਟਰ ਹਰਦੀਪ ਸਿੰਘ ਭੁੱਲਰ ਨੂੰ ਭੁਲਾਉਣਾ ਸੁਖਾਲਾ ਨਹੀ।ਕਾਮਰੇਡ ਮੱਘਰ ਸਿੰਘ ਭੁੱਲਰ ਦੇ ਗ੍ਰਹਿ ਵਿਖੇ ਮਾਤਾ ਸਵ. ਗੁਰਮੇਲ ਕੌਰ ਦੀ …

Read More »

ਪਿਤਾ ਨਾ ਰਹੇ (ਹਿੰਦੀ ਕਵਿਤਾ)

ਪਿਤਾ ਨਾ ਰਹੇ, ਇਹ ਸਿਰਫ ਸ਼ਬਦ ਨਹੀਂ ਸਗੋਂ ਚਿਤਾਵਨੀ ਹੁੰਦੀ ਹੈ ਕਿ ਅੱਜ ਤੋਂ ਛੱਤ ਨਹੀਂ ਰਹੀ। ਖ਼ਾਲੀ ਕੰਧਾਂ ਵਿੱਚ ਖ਼ੁਦ ਨੂੰ ਬਚਾਅ ਤੂੰ। ਹੁਣ ਕੋਈ ਨਹੀਂ ਹੈ, ਤੇਰੀ ਹਿੰਮਤ ਬਣਨ ਲਈ। ਉਠ, ਹੁਣ ਖੁਦ ਨਾਲ ਹੀ, ਲੜ ਤੂੰ। ਉਠ, ਹੁਣ ਹਨੇਰਿਆਂ ਵਿੱਚ, ਤੂੰ ਹੀ ਆਪਣੀ ਰੌਸ਼ਨੀ ਹੈ। ਉਸ ਰੌਸ਼ਨੀ ਨਾਲ ਖੁਦ ਨੂੰ ਹੀ ਸਜ਼ਾ ਤੂੰ। ਹੁਣ ਕੋਈ ਨਹੀਂ ਛੁਪਾਵੇਗਾ …

Read More »

ਪੰਜ ਆਬ

ਪੰਜਾਂ ਦਰਿਆਵਾਂ ਵਾਲੀ ਧਰਤੀ ਜੋ ਵੰਡ ਤੀ ਧਰਤੀ ਤੇ ਸਿਆਸਤ ਦੇ ਨਾਲ ਲੀਕ ਕੱਢ ਤੀ। ਦਿਲ ਬਹੁਤਾ ਕਰਦਾ ਜਾਵਾਂ ਲਹਿੰਦੇ ਪੰਜਾਬ ਨੂੰ ਤਾਰਾਂ ਨੂੰ ਮੈ ਦੇਖ ਰੀਝ ਦਿਲ ਵਿੱਚ ਛੱਡ ਤੀ। ਉਹ ਜੋਧੇ ਸੂਰਬੀਰਾਂ ਵਾਲੇ ਦੌਰ ਸੀ ਅੱਜ ਮਾੜੇ ਦਿਲ ਵਾਲਿਆਂ ਨੂੰ ਪ੍ਰਧਾਨਗੀ ਨੀ ਛੱਡ ਦੀ। ਮਸ਼ਰੂਫ ਸੀ ਉਹ ਸੋਨੇ ਦੀ ਚਿੜੀ ਬਨਾਉਣ ਨੂੰ ਤਾਂ ਹੀ ਕਾਬਲ ਕੰਧਾਰ ਤੱਕ ਪਛਾਣ …

Read More »

ਜੁਗਨੀ

ਗਲਾਂ ਵਿੱਚ ਦੇ ਕੇ ਅੰਗੂਠੇ ਕਿਸਾਨਾਂ ਦੇ ਸਰਕਾਰੇ ਕਿਉਂ ਖੇਤਾਂ ਵਿੱਚ ਉਗਾਉਣਾ ਚਾਹੁੰਦੀ ਤੂੰ ਕਿਰਤੀ ਕਿਸਾਨਾਂ ਦੀਆਂ ਲਾਸ਼ਾਂ ਨੂੰ ਕਾਨੂੰਨ ਦੇ ਘਾੜੇ ਏ.ਸੀ, ਕਮਰਿਆਂ ਵਿੱਚ ਬਹਿ ਕੇ ਕਰਦੇ ਰਹਿੰਦੇ ਕਿਹੜੀਆਂ ਕਾਨੂੰਨ ਦੀਆਂ ਬਾਤਾਂ ਨੂੰ ਨਾ ਮਰ ਹੁੰਦਾ ਨਾ ਜੀ ਹੁੰਦਾ ਮਾੜੇ ਜੱਟ ਦੀ ਜਾਨ ਵਿੱਚ ਕੜਿੱਕੀ ਫਸ ਗਈ ਏ। ਓ ਵੀਰ ਮੇਰਿਆ ਉਏ ਜੁਗਨੀ ਜੁਗਨੀ ਰੋ ਰੋ ਕੇ ਹਾਏ ਹਾਲ …

Read More »

ਰਿਸ਼ਤੇ

ਲਗਦਾ ਰਿਸ਼ਤੇ ਮੁੱਕ ਚੱਲੇ ਨੇ। ਰੁੱਖਾਂ ਵਾਂਗੂੰ ਸੁੱਕ ਚੱਲੇ ਨੇ। ਹੈਂਕੜਬਾਜ਼ੀ ਕਰਦੇ ਲੋਕੀਂ ਰੱਬ ਦਾ ਨਾਮ ਭੁਲ ਚੱਲੇ ਨੇ। ਸ਼ੋਸ਼ਣ ਵਾਲੇ ਚੂਹੇ ਚਾਦਰ ਮਿਹਨਤਕਸ਼ ਦੀ ਟੁੱਕ ਚੱਲੇ ਨੇ। ਅਰਮਾਨਾਂ ਦੀ ਵੇਖੋ ਅਰਥੀ ਫਰਜ਼ ਕਿਸੇ ਦੇ ਚੁੱਕ ਚੱਲੇ ਨੇ। ਇੰਜਣ ਡੱਬੇ ਮੋਹ ਕੇ ਲੈ ਗਏ ਛੁੱਕ ਛੁੱਕ ਕਰਦੇ ਜਦ ਚੱਲੇ ਨੇ। ਤਕੜੇ ਨੂੰ ਸੀ ਲੱਗੇ ਠੋਕਣ ਮਾੜੇ ਉਸ ਤੋਂ ਠੁੱਕ ਚੱਲੇ …

Read More »

ਦਰਦ-ਏ-ਪਿਆਰ

ਸਦੀਆਂ ਪਿੱਛੋਂ ਮੌਕਾ ਮਿਲਿਆ, ਗਲੀ ਤੇਰੀ ਫੇਰਾ ਪਾਉਣ ਲਈ। ਤੂੰ ਤਾਂ ਸਾਨੂੰ ਮਾਰ ਦਿੱਤਾ ਸੀ, ਆਪਣਾ ਆਪ ਵਸਾਉਣ ਲਈ। ਹਾਲੇ ਤੱਕ ਤੇਰੀ ਯਾਦ ਨੂੰ ਰੱਖਿਆ, ਸੀਨੇ ਨਾਲ ਲਗਾਉਣ ਲਈ। ਤੈਨੂੰ ਤਾਂ ਅਸੀਂ ਕਿਹਾ ਨਾ ਮਾੜਾ, ਆਪਣੇ ਦਰਦ ਹੰਢਾਉਣ ਲਈ। ਅਜੇ ਵੀ ਕਰਗਿਆਂ ਕੁਤਲਬੰਦੀਆਂ, ਸਾਡਾ ਦਿਲ ਦੁਖਾਉਣ ਲਈ। ਅੱਖਾਂ ਵਿੱਚ ਤੂੰ ਹੰਝੂ ਰੋਕੇ, ਸਾਡੇ ਕੋਲ ਵਹਾਉਣ ਲਈ। ਹੁਣ ਤੈਨੂੰ ਕੋਈ ਹੋਰ …

Read More »

ਮਾਂ ਬੋਲੀ

ਐ ਪੰਜਾਬੀਓ! ਪੰਜਾਬੀ ਦਾ ਸਤਿਕਾਰ ਕਰੋ ਮਾਤ ਭਾਸ਼ਾ ਨੂੰ, ਮਾਂ ਦੇ ਵਾਂਗੂ ਪਿਆਰ ਕਰੋ। ਦੇਸ਼ਾਂ-ਪਰਦੇਸੀਂ ਜਾ ਕੇ ਵਸਦੇ ਵੀਰੋ ਵੇ, ਸ਼ਾਨ ਵਧਾਉਣ ਲਈ ਸੋਚ ਵਿਚਾਰ ਕਰੋ। ਸਿੱਖੋ ਬੋਲੀਆਂ ਸਾਰੀਆਂ, ਗਿਆਨ ਵਧਾਵੋ, ਪਰ ਸਜ਼ਦਾ ਆਪਣੀ ਮਾਂ ਨੂੰ, ਹਰ ਵਾਰ ਕਰੋ। ਪੰਜਾਬੀ ਪੜੋ, ਬੋਲੋ ਤੇ ਲਿਖੋ ਬੜੇ ਫ਼ਖ਼ਰ ਨਾਲ, ਮਾਂ ਨਾਲ ਮਤਰੇਈ ਵਰਗਾ ਨਾ ਵਿਵਹਾਰ ਕਰੋ. ਆਧੁਨਿਕ ਭਾਸ਼ਾ ਦੇ ਨਾਂ ‘ਤੇ ਨਾ …

Read More »