ਮੈਂ ਕੋਈ ਖਾਸ ਐਡਾ ਵੀ ਲਿਖਾਰੀ ਨਹੀਂ ਹਾਂ ਕਿ ਮੇਰੇ ਹਰ ਸ਼ਬਦ ‘ਤੇ ਵਾਹ ਵਾਹ ਹੋ ਜਾਵੇ। ਐਨਾ ਵੀ ਸਤਿਕਾਰ ਨਾ ਦੇਈ ਮੇਰੇ ਅਜੀਜ਼ ਕਿ ਕਲਮ ਮੇਰੀ ਫਰਜ਼ ਭੁੱਲ ਬੇਪਰਵਾਹ ਹੋ ਜਾਵੇ। ਜੋ ਵੀ ਲਿਖਾਂ ਸੱਚ ਲਿਖਾਂ ਏਨਾ ਹੀ ਸਕੂਨ ਬਹੁਤ ਏ ਮੇਰੇ ਖੂਨ ਦਾ ਹਰ ਕਤਰਾ ਛਿਆਹੀ ਦੀ ਜਗ੍ਹਾ ਹੋ ਜਾਵੇ। ਬੜੇ ਸੁਨੇਹੇ ਮਿਲਦੇ ਨੇ ਹੌਸਲਾ ਅਫਜ਼ਾਈ ਦੇ ਕੁੱਝ …
Read More »ਕਵਿਤਾਵਾਂ
ਧੁੱਪ
ਦੁਪਹਿਰ ਦੀ ਧੁੱਪ ਕਿੰਨੀ ਚੰਗੀ ਲੱਗਦੀ ਏ ਰੁੱਤ ਠੰਡੀ-ਠੰਡੀ ਛਾਂ ਤੇ ਮੱਠੀ-ਮੱਠੀ ਚੁੱਪ ਰੁੱਖਾਪਨ ਜਿਹਾ ਮੌਸਮ ਸ਼ਾਂਤ ਜਿਹਾ ਹੁੰਦੀ ਨਾ ਬਹਾਰ ਜਦੋਂ ਹੋਵੇ ਪਤਝੜ ਰੁੱਤ ਕਿੰਨੀ ਚੰਗੀ …………. ਪੰਛੀਆਂ ਦਾ ਚੁੱਪ-ਚਾਪ ਵਾਪਿਸ ਆਲ੍ਹਣਿਆਂ ਨੂੰ ਪਰਤਨਾ ਝੂਠੀ-ਮੂਠੀ ਗੱਲ ‘ਤੇ ਆਪਣਿਆਂ ਨੂੰ ਪਰਖਣਾ ਫਿਰ ਕਿੰਨੇ ਹੀ ਸਵਾਲ ਕਰਦੀ ਏ ਆਪਣਿਆਂ ਦੇ ਚਿਹਰੇ ਦੀ ਚੁੱਪ ਕਿੰਨੀ ਚੰਗੀ …………. ਛੱਲਾਂ ਮਾਰਦਾ ਵਹਿੰਦਾ ਪਾਣੀ ਦਰਿਆਵਾਂ …
Read More »ਚਟਣੀ ਵੀ ਖਾਣੀ ਹੋਗੀ ਔਖੀ (ਕਾਵਿ ਵਿਅੰਗ)
ਕੀ ਫ਼ਖਰ ਹਾਕਮਾਂ ਦਾ, ਬਣਗੇ ਇੱਕੋ ਥੈਲੀ ਦੇ ਚੱਟੇ ਵੱਟੇ ਛੇਤੀ ਹਰੇ ਨਹੀ ਹੋਣਾਂ, ਜਿਹੜੇ ਗਏ ਇੰਨ੍ਹਾਂ ਦੇ ਚੱਟੇ ਲੋਕ ਤੌਬਾ-ਤੌਬਾ ਕਰਦੇ ਨੇ, ਮਹਿੰਗਾਈ ਕਰਤੀ ਇੰਨ੍ਹਾਂ ਚੌਖੀ ਤੇਰੇ ਰਾਜ `ਚ ਸਰਕਾਰ ਜੀ, ਚਟਣੀ ਵੀ ਖਾਣੀ ਹੋਗੀ ਔਖੀ। ਆਲੂ-ਗੰਡੇ, ਟਮਾਟਰ ਜੀ, ਸਭ ਪੰਜਾਹ ਦੇ ਉਪਰ ਚੱਲੇ ਲ਼ੱਕ ਟੁੱਟਗੇ ਜਨਤਾ ਦੇ, ਰਿਹਾ ਖੋਟਾ ਪੈਸਾ ਵੀ ਨਾ ਪੱਲੇ ਭਿੰਡੀ-ਤੋਰੀ, ਅਰਬੀ ਜੀ, ਸੱਠ ਰੁਪੱਈਏ …
Read More »ਉਸ ਵੇਲੇ ਜੀਵਨ……
ਘਰ ਵਿੱਚ ਲੱਗੇ ਭਾਵੇਂ ਬਾਰੀਆਂ ਨਾ ਬੂਹੇ ਸੀ, ਵਿਹੜੇ ਵਿੱਚ ਭੱਜੇ ਫਿਰਦੇ ਕੁੱਤੇ ਬਿੱਲੇ ਚੂਹੇ ਸੀ। ਖਾਅ ਰੁੱਖੀ ਮਿੱਸੀ ਰੋਟੀ ਹੋ ਜਾਂਦੇ ਨਿਹਾਲ ਸੀ। ਉਸ ਵੇਲੇ ਜੀਵਨ ਬਹੁਤ ਖੁਸ਼ਹਾਲ ਸੀ। ਚੁੱਲ੍ਹੇ `ਤੇ ਸਾਡੀ ਮਾਂ ਰੋਟੀਆਂ ਪਕਾਉਂਦੀ ਸੀ, ਪਿਆਰ ਨਾਲ ਕੋਲ ਬੈਠਾ ਕੇ ਖਵਾਉਂਦੀ ਸੀ। ਰੋਟੀ `ਤੇ ਭਾਵੇਂ ਉਹ ਪਾਅ ਦਿੰਦੀ ਦਾਲ ਸੀ। ਉਸ ਵੇਲੇ ਜੀਵਨ ਬਹੁਤ ਖੁਸ਼ਹਾਲ ਸੀ। ਦੁੱਧ ਦਾ …
Read More »ਲੋਹੜੀ
ਸਾਲ ਬਾਅਦ ਤਿਉਹਾਰ ਨੇ ਆਉਂਦੇ, ਬੱਚੇ ਮਿਲ ਕੇ ਗੀਤ ਨੇ ਗਾਉਂਦੇ, ਕੁੜੀਆਂ ਮੁੰਡਿਆਂ ਦੇ ਟੋਲੇ ਆਉਂਦੇ। ਲੋਹੜੀ ਦੀ ਖੂਬ ਰੌਣਕ ਲਾਉਂਦੇ। ਨੌਜਵਾਨ ਤੇ ਬੱਚੇ ਪਤੰਗ ਉਡਾਉਂਦੇ, ਮੁੰਗਫਲੀ-ਰਿਉੜੀਆਂ ਸਭ ਖੁਸ਼ ਹੋ ਖਾਂਦੇ। ਧੀਆਂ ਪੁੱਤਰ ਸਭ ਇਕ ਬਰਾਬਰ ਰਾਜ ਨੌਸ਼ਹਿਰਾ ਇਹ ਗੱਲ ਸਮਝਾਉਂਦੇ। 13012021 ਰਾਜਵਿੰਦਰ ਸਿੰਘ ਨੌਸ਼ਹਿਰਾ ਮੱਝਾ ਸਿੰਘ। ਮੋ – 9779961093
Read More »ਕੁਰਸੀ
ਚੱਲ ਹੁਣ ਤੂੰ ਅੜਵਾਈਆਂ ਛੱਡ ਦੇ। ਕਰਦਾਂ ਜੋ ਮਨ ਆਈਆਂ ਛੱਡ ਦੇ। ਰੱਬ ਨੂੰ ਪੂਜ ਲਿਆ ਕਰ ਪੂਜਣੀ ਤੂੰ ਮਾਇਆ ਛੱਡ ਦੇ। ਤੈਨੂੰ ਇਹ ਸਭ ਸੋਂਹਦਾ ਨਹੀਓਂ ਪਾਉਣੀਆਂ ਧਰਮੀ ਖਾਈਆਂ ਛੱਡ ਦੇ। ਚੱਲ ਹੁਣ ਸਾਡੀ ਵੀ ਸੁਣ ਭੋਰਾ ਮਨ ਕੀ ਬਹੁਤ ਸੁਣਾਈਆਂ ਛੱਡ ਦੇ। ਇਹ ਬਾਜ਼ੀ ਤਾਂ ਸਾਡੀ ਹੀ ਹੈ ਤੂੰ ਹੁਣ ਹੋਰ ਟਰਾਈਆਂ ਛੱਡ ਦੇ। ਤੇਰੀ ਪੇਸ਼ ਨਾ ਚੱਲਣ …
Read More »ਨਫ਼ਰਤ
ਆਪਣੇ ਅੰਦਰ ਨਫ਼ਰਤ ਕਦੇ ਵੀ ਪਾਲੀਂ ਨਾ, ਬਿਨ ਬਾਲਣ ਤੋਂ ਆਪਣੇ ਆਪ ਨੂੰ ਬਾਲੀਂ ਨਾ। ਨਾਲ ਬੀਮਾਰੀ ਸੁਣਿਆਂ ਕਈ ਗਲ ਜਾਂਦੈ, ਬਿਨ ਬਿਮਾਰੀ ਆਪਣੇ ਆਪ ਨੂੰ ਗਾਲੀਂ ਨਾ, ਬੱਚਿਆਂ ਵਾਂਗੂੰ ਕੱਟੀ ਅੱਬਾ ਸਿੱਖ ਜਾਵੀਂ, ਝੱਟ ਮੰਨ ਜਾਵੀਂ ਵੇਖੀਂ ਗੱਲ ਨੂੰ ਟਾਲੀ ਨਾ। ਗਿਲੇ ਸ਼ਿਕਵੇ ਆਪਣੇ ਮਨ `ਚੋਂ ਕੱਢ ਦੇਵੀਂ, ਕਿਸੇ ਵੀ ਗੱਲ ਨੂੰ ਐਵੇਂ ਬਹੁਤਾ ਉਛਾਲੀਂ ਨਾ, ਕੈਂਚੀ ਕੱਟਦੀ, ਸੂਈ …
Read More »ਮਨ ਕੀ ਬਾਤ
ਹੱਕ ਲੈਣੇ ਨੇ ਆਪਣੇ, ਨਹੀਂ ਡਰਾਵਣ ਆਏਂ ਆਂ। ਤੈਨੂੰ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ। ਸਾਨੂੰ ਦੂਰ ਨਹੀਂ ਏ ਦਿੱਲੀ। ਦਵੇਂ ਝੁਕਾਨੀ ਬਣ ਕੇ ਬਿੱਲੀ। ਸਾਨੂੰ ਨੱਪਣੀ ਆਉਂਦੀ ਕਿੱਲੀ। ਤਖਤ ਹਿਲਾਵਣ ਆਏ ਆਂ। ਤੈਨੂੰ ਆਪਣੇ ਮਨ ਕੀ ਬਾਤ ਸੁਣਾਵਣ ਆਏ ਆਂ। ਘੜ੍ਹਦੀ ਕਾਨੂੰਨ ਰਹਿੰਦੀ ਏ ਕਾਲ਼ੇ। ਅੰਦਰੋਂ ਕਰਦੀ ਘਾਲ਼ੇ ਮਾਲ਼ੇ। ਜੰਮੇ ਲੱਗਦੇ ਕੰਨਾਂ ‘ਤੇ ਜਾਲ਼ੇ। ਅੱਜ ਹਟਾਵਣ ਆਏ ਆਂ। …
Read More »ਸਬਰ ਦੀ ਹੱਦ
ਕੁੱਝ ਪੂੰਜੀਪਤੀਆਂ ਲਈ ਬਣੇ ਜੋ ਕਨੂੰਨ ਕਾਲੇ ਅੱਗ ਪੂਰੇ ਦੇਸ਼ ‘ਚ ਉਨਾਂ ਨੇ ਲਾ ਦਿੱਤੀ। ਪੰਜਾਬ ਹਰਿਆਣੇ ਦੇ ਕਿਸਾਨਾਂ ਬੋਲ ਧਾਵਾ, ਦਿੱਲੀ ਪਹੁੰਚ ਕੇ ਤੜਥੱਲੀ ਮਚਾ ਦਿੱਤੀ। ਡੇਰੇ ਐਸੇ ਲਾਏ ਦਿੱਲੀ ਦੇ ਬਾਰਡਰਾਂ ‘ਤੇ, ਲਹਿਰ ਇਤਿਹਾਸਕ ਦੇਸ਼ ‘ਚ ਫੈਲਾ ਦਿੱਤੀ। ਮੋਰਚੇ ਲਾ ਪੱਕੇ ਸ਼ਾਂਤਮਈ ਦੇਸ਼ ਦੇ ਕਿਸਾਨਾਂ, ਸਰਕਾਰ ਕੇਂਦਰ ਦੀ ਜੜੋਂ ਹਿਲਾ ਦਿੱਤੀ। ਕਿਸਾਨ, ਕਿਸਾਨੀ ਭਵਿੱਖ ਬਚਾਉਣ ਖਾਤਿਰ, ਆਰ ਪਾਰ …
Read More »ਨਵੇਂ ਸਾਲ ਦੇ ਸੂਰਜ ਜੀ
ਨਵੇਂ ਸਾਲ ਦੇ ਸੂਰਜ ਜੀ, ਲੈ ਕੇ ਆਇਓ ਖ਼ੁਸ਼ੀਆਂ ਖੇੜੇ। ਸਾਂਝਾਂ ਪਿਆਰ ਮੁਹੱਬਤ ਦੀਆਂ, ਇੱਥੇ ਮੁੱਕਣ ਝਗੜੇ ਝੇੜੇ। ਨਾ ਕਿਸੇ ਦਾ ਸੁਹਾਗ ਉਜੜੇ, ਉੱਠੇ ਨਾ ਬੱਚਿਆਂ ਦੇ ਸਿਰ ਤੋਂ ਸਾਇਆ। ਭੈਣਾਂ ਤੋਂ ਭਾਈ ਵਿਛੜਣ ਨਾ, ਨਾ ਵਿਛੜੇ ਕਿਸੇ ਮਾਂ ਦਾ ਜਾਇਆ। ਸਭ ਦੇ ਸਿਰ `ਤੇ ਹੱਥ ਧਰਿਓ, ਵੰਡਿਓ ਚਾਨਣ ਚਾਰ ਚੁਫੇਰੇ। ਨਵੇਂ ਸਾਲ ਦੇ ਸੂਰਜ ਜੀ, ਲੈ ਕੇ ਆਇਓ ਖ਼ੁਸ਼ੀਆਂ …
Read More »
Punjab Post Daily Online Newspaper & Print Media