Thursday, July 25, 2024

ਕਵਿਤਾਵਾਂ

ਔਰਤ

ਚੰਨ ਤਾਰਿਆਂ ਦੀ ਰੌਸ਼ਨੀ ਹੈ ਔਰਤ ਗੁਲਾਬ ਦੀ ਖੁਸ਼ਬੋ ਹੈ ਔਰਤ ਰੱਬ ਦਾ ਰੂਪ ਹੈ ਔਰਤ ਮਾਈ ਭਾਗੋ, ਕਲਪਨਾ ਚਾਵਲਾ, ਸੁਨੀਤਾ ਵੀਲੀਅਮ ਹੈ ਔਰਤ ਨਿਰੀ ਪਿਆਰ ਦੀ ਮੂਰਤ ਹੈ ਔਰਤ ਦੁਰਗਾ ਮਾਂ ਦਾ ਰੂਪ ਹੈ ਔਰਤ। ਸਾਰੀਆਂ ਹੀ ਪੀੜਾਂ ਨੂੰ ਗਲ ਲਾਉਂਦੀ ਸਹਿਣਸ਼ੀਲਤਾ ਦੀ ਸ਼ਕਤੀ ਹੈ ਔਰਤ ਮੋਹ ਨਾਲ ਨਿਭਾਉਂਦੀ ਹਰ ਇੱਕ ਰਿਸ਼ਤੇ ਨੂੰ ਮਾਂ ਧੀ ਪਤਨੀ ਦਾ ਰੂਪ ਹੈ …

Read More »

ਯਾਰ ਫਲੂਸਾਂ ਵਰਗੇ

ਭੁੱਲ ਜਾਣ ਸੱਜਣ ਦੁੱਖਾਂ ਵੇਲੇ, ਏਹੋ ਜਿਹੇ ਨਹੀਂ ਭਾਲ਼ੀ ਦੇ। ਉੱਡ ਜਾਣ ਬੁੱਲਾ ਆਉਣ ਤੋਂ ਪਹਿਲਾਂ, ਫਲੂਸ ਜੋ ਸੜੀ ਪਰਾਲ਼ੀ ਦੇ। ਘੇਰਾ ਬੰਨ੍ਹਣ ਸੁੱਖਾਂ ਵੇਲੇ, ਫਾਇਦਾ ਕੀ ਏ ਝੁੰਡਾਂ ਦਾ। ਹੋਵੇ ਨਾਂ ਜਿੱਥੇ ਕੰਮ ਦੀ ਚਰਚਾ, ਕੀ ਫਾਇਦਾ ਏ ਖੁੰਢਾਂ ਦਾ। ਛਿਲਕਾਂ ਵਾਲਾ ਪਾ ਗਲ਼ ਜੂਲ਼ਾ, ਮੋਢੇ ਨਹੀਂ ਜੇ ਗਾਲ਼ੀਦੇ। ਉੱਡ ਜਾਣ ਬੁੱਲਾ ਆਉਣ ਤੋਂ ਪਹਿਲਾਂ, ਫਲੂਸ ਜੋ ਸੜੀ ਪਰਾਲ਼ੀ …

Read More »

ਚੰਨ ਤਾਰਿਆਂ ਦੀ ਗੱਲ

ਕਰਦੇ ਰਹੇ ਨੇਤਾ ਚੰਨ ਤਾਰਿਆਂ ਦੀ ਗੱਲ ਕਰੇ ਨਾ ਗਰੀਬ ਦਿਆਂ ਢਾਰਿਆਂ ਦੀ ਗੱਲ। ਬੰਦਾ ਕਰੇ ਮਜ਼ਦੂਰੀ ਤਾਂ ਵੀ ਪੈਂਦੀ ਨਹੀਂ ਪੂਰੀ ਕਰਦਾ ਨਾ ਕੋਈ ਥੱਕੇ ਹਾਰਿਆਂ ਦੀ ਗੱਲ। ਜ੍ਹਿਦੇ ਬਾਲ ਭੁੱਖੇ ਭਾਣੇ ਦਿਲ ਉਸ ਦਾ ਜਾਣੇ ਕਰੇ ਉਹ ਹਮੇਸ਼ਾਂ ਹੀ ਗੁਜ਼ਾਰਿਆਂ ਦੀ ਗੱਲ। ਮਹਿੰਗਾਈ ਦੀਆਂ ਸਿਖਰਾਂ ਘਰ ਦੀਆਂ ਫਿਕਰਾਂ ਘਰ ਵਿੱਚ ਹੁੰਦੀ ਨਾ ਫੁਹਾਰਿਆਂ ਦੀ ਗੱਲ। ਲੀਡਰਾਂ ਦੀ ਬੰਬੀ …

Read More »

ਵਫਾਦਾਰੀਆਂ

ਪੰਜਾਬੀ ਕੌਮ ਨੇ ਸਦਾ ਹੱਕ ਸੱਚ ਦੀ ਗੱਲ ਕੀਤੀ ਛੋਟੇ ਛੋਟੇ ਬੱਚਿਆਂ ਨੇ ਹੱਸ ਹੱਸ ਕੇ ਜਿੰਦੜੀਆਂ ਵਾਰੀਆਂ ਨੇ ਜ਼ਾਲਮੋ ਜਿਹੜੇ ਤਖਤੋ ਤਾਜ ‘ਤੇ ਬੈਠ ਰਾਜ ਕਰਦੇ ਸਿੰਘਾਂ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਤਿਲਕ ਜੰਝੂ ਲਈ ਗੁਰਾਂ ਸੀਸ ਕਟਾਇਆ ਚਾਂਦਨੀ ਚੌਂਕ ਅੰਦਰ ਬਾਬੇ ਬਘੇਲ ਸਿੰਘ ਨੇ ਲਾਲ ਕਿਲ੍ਹੇ ਤੇ ਮੱਲਾਂ ਮਾਰੀਆਂ ਨੇ। ਸਾਡਾ ਉਗਾਇਆ ਅੰਨ ਖਾ ਕੇ ਸਾਡੇ ਹੀ …

Read More »

ਲਾਈ ਲੱਗ (ਸ਼ੇਅਰ)

ਝਿੜਕ ਨਾ ਮਾਰੀਏ ਆਸ਼ਕ ਨੂੰ ਤੇ ਨਹਾਉਣਾ ਅਮਲੀ ਨੂੰ ਯੱਬ ਲੱਗੇ ਪੈ ਜਾਏ ਜਿਸ ਨਾਲ ਪ੍ਰੀਤ ਗੂੜੀ ਉਹੀ ਇਨਸਾਨ ਫੇਰ ਲੋਕੋ ਰੱਬ ਲੱਗੇ ਸੱਚ ਹੁੰਦਾ ਏ ਕਹਿੰਦੇ ਬਹੁਤ ਕੌੜਾ ਸੁਣ ਕੇ ਝੂਠੇ ਨੂੰ ਸੱਤੀਂ ਕੱਪੜੀ ਅੱਗ ਲੱਗੇ ਠੱਗਿਆ ਜਾਏ ਇਨਸਾਨ ਇੱਕ ਵਾਰ ਜਿਹੜਾ ਫੇਰ ਹਰ ਇੱਕ ਬੰਦਾ ਹੀ ਉਸ ਨੂੰ ਠੱਗ ਲੱਗੇ ਘਰਦਿਆਂ ਦੀ ਘੱਟ ਤੇ ਬੇਗਾਨਿਆਂ ਦੀ ਵੱਧ ਸੁਣੇ …

Read More »

ਪਿਆਰ

ਸਾਂਭ ਰੱਖੀਦਾ ਪਿਆਰ ਦੇ ਰਿਸ਼ਤਿਆਂ ਨੂੰ, ਜਿਹੜੇ ਕਰਦੇ ਦਿਲੋਂ ਇਤਬਾਰ ਨੇ, ਨਾ ਮਾਰ ਠੋਕਰਾਂ ਸ਼ੀਸ਼ੇ ਜਿਹੇ ਦਿਲ ਨੂੰ, ਜਿਹਦੇ ਟੁੱਕੜੇ ਕਈ ਹਜ਼ਾਰ ਨੇ, ਇੱਕ ਮਾਮੂਲੀ ਜਿਹਾ ਟੁੱਕੜਾ ਜੇ ਚੁੱਭ ਜੇ, ਜ਼ਖਮਾਂ ਦੀਆਂ ਅੰਦਰੂਨੀ ਪੀੜਾਂ ਕਈ ਹਜ਼ਾਰ ਨੇ, ਕਈ ਅੰਦਰੋਂ ਅੰਦਰ ਘੁਣ ਵਾਂਗ ਖਾਂ ਜਾਂਦੇ ਨੇ, ਸਾਂਭ-ਸਾਂਭ ਰੱਖੀ ਦਾ, ਦਿਲ ਨੂੰ ਜਿਹਦੇ ਨਾਲ ਸੱਚਾ ਪਿਆਰ ਏ।22012021 ਤਰਵਿੰਦਰ ਕੌਰ ਲੁਧਿਆਣਾ। ਮੋ – …

Read More »

ਮੇਰੀ ਕਲ਼ਮ

ਮੈਂ ਕੋਈ ਖਾਸ ਐਡਾ ਵੀ ਲਿਖਾਰੀ ਨਹੀਂ ਹਾਂ ਕਿ ਮੇਰੇ ਹਰ ਸ਼ਬਦ ‘ਤੇ ਵਾਹ ਵਾਹ ਹੋ ਜਾਵੇ। ਐਨਾ ਵੀ ਸਤਿਕਾਰ ਨਾ ਦੇਈ ਮੇਰੇ ਅਜੀਜ਼ ਕਿ ਕਲਮ ਮੇਰੀ ਫਰਜ਼ ਭੁੱਲ ਬੇਪਰਵਾਹ ਹੋ ਜਾਵੇ। ਜੋ ਵੀ ਲਿਖਾਂ ਸੱਚ ਲਿਖਾਂ ਏਨਾ ਹੀ ਸਕੂਨ ਬਹੁਤ ਏ ਮੇਰੇ ਖੂਨ ਦਾ ਹਰ ਕਤਰਾ ਛਿਆਹੀ ਦੀ ਜਗ੍ਹਾ ਹੋ ਜਾਵੇ। ਬੜੇ ਸੁਨੇਹੇ ਮਿਲਦੇ ਨੇ ਹੌਸਲਾ ਅਫਜ਼ਾਈ ਦੇ ਕੁੱਝ …

Read More »

ਧੁੱਪ

ਦੁਪਹਿਰ ਦੀ ਧੁੱਪ ਕਿੰਨੀ ਚੰਗੀ ਲੱਗਦੀ ਏ ਰੁੱਤ ਠੰਡੀ-ਠੰਡੀ ਛਾਂ ਤੇ ਮੱਠੀ-ਮੱਠੀ ਚੁੱਪ ਰੁੱਖਾਪਨ ਜਿਹਾ ਮੌਸਮ ਸ਼ਾਂਤ ਜਿਹਾ ਹੁੰਦੀ ਨਾ ਬਹਾਰ ਜਦੋਂ ਹੋਵੇ ਪਤਝੜ ਰੁੱਤ ਕਿੰਨੀ ਚੰਗੀ …………. ਪੰਛੀਆਂ ਦਾ ਚੁੱਪ-ਚਾਪ ਵਾਪਿਸ ਆਲ੍ਹਣਿਆਂ ਨੂੰ ਪਰਤਨਾ ਝੂਠੀ-ਮੂਠੀ ਗੱਲ ‘ਤੇ ਆਪਣਿਆਂ ਨੂੰ ਪਰਖਣਾ ਫਿਰ ਕਿੰਨੇ ਹੀ ਸਵਾਲ ਕਰਦੀ ਏ ਆਪਣਿਆਂ ਦੇ ਚਿਹਰੇ ਦੀ ਚੁੱਪ ਕਿੰਨੀ ਚੰਗੀ …………. ਛੱਲਾਂ ਮਾਰਦਾ ਵਹਿੰਦਾ ਪਾਣੀ ਦਰਿਆਵਾਂ …

Read More »

ਚਟਣੀ ਵੀ ਖਾਣੀ ਹੋਗੀ ਔਖੀ (ਕਾਵਿ ਵਿਅੰਗ)

ਕੀ ਫ਼ਖਰ ਹਾਕਮਾਂ ਦਾ, ਬਣਗੇ ਇੱਕੋ ਥੈਲੀ ਦੇ ਚੱਟੇ ਵੱਟੇ ਛੇਤੀ ਹਰੇ ਨਹੀ ਹੋਣਾਂ, ਜਿਹੜੇ ਗਏ ਇੰਨ੍ਹਾਂ ਦੇ ਚੱਟੇ ਲੋਕ ਤੌਬਾ-ਤੌਬਾ ਕਰਦੇ ਨੇ, ਮਹਿੰਗਾਈ ਕਰਤੀ ਇੰਨ੍ਹਾਂ ਚੌਖੀ ਤੇਰੇ ਰਾਜ `ਚ ਸਰਕਾਰ ਜੀ, ਚਟਣੀ ਵੀ ਖਾਣੀ ਹੋਗੀ ਔਖੀ। ਆਲੂ-ਗੰਡੇ, ਟਮਾਟਰ ਜੀ, ਸਭ ਪੰਜਾਹ ਦੇ ਉਪਰ ਚੱਲੇ ਲ਼ੱਕ ਟੁੱਟਗੇ ਜਨਤਾ ਦੇ, ਰਿਹਾ ਖੋਟਾ ਪੈਸਾ ਵੀ ਨਾ ਪੱਲੇ ਭਿੰਡੀ-ਤੋਰੀ, ਅਰਬੀ ਜੀ, ਸੱਠ ਰੁਪੱਈਏ …

Read More »

ਉਸ ਵੇਲੇ ਜੀਵਨ……

ਘਰ ਵਿੱਚ ਲੱਗੇ ਭਾਵੇਂ ਬਾਰੀਆਂ ਨਾ ਬੂਹੇ ਸੀ, ਵਿਹੜੇ ਵਿੱਚ ਭੱਜੇ ਫਿਰਦੇ ਕੁੱਤੇ ਬਿੱਲੇ ਚੂਹੇ ਸੀ। ਖਾਅ ਰੁੱਖੀ ਮਿੱਸੀ ਰੋਟੀ ਹੋ ਜਾਂਦੇ ਨਿਹਾਲ ਸੀ। ਉਸ ਵੇਲੇ ਜੀਵਨ ਬਹੁਤ ਖੁਸ਼ਹਾਲ ਸੀ। ਚੁੱਲ੍ਹੇ `ਤੇ ਸਾਡੀ ਮਾਂ ਰੋਟੀਆਂ ਪਕਾਉਂਦੀ ਸੀ, ਪਿਆਰ ਨਾਲ ਕੋਲ ਬੈਠਾ ਕੇ ਖਵਾਉਂਦੀ ਸੀ। ਰੋਟੀ `ਤੇ ਭਾਵੇਂ ਉਹ ਪਾਅ ਦਿੰਦੀ ਦਾਲ ਸੀ। ਉਸ ਵੇਲੇ ਜੀਵਨ ਬਹੁਤ ਖੁਸ਼ਹਾਲ ਸੀ। ਦੁੱਧ ਦਾ …

Read More »