Saturday, December 21, 2024

ਕਵਿਤਾਵਾਂ

ਰਿਸ਼ਤੇ

ਲਗਦਾ ਰਿਸ਼ਤੇ ਮੁੱਕ ਚੱਲੇ ਨੇ। ਰੁੱਖਾਂ ਵਾਂਗੂੰ ਸੁੱਕ ਚੱਲੇ ਨੇ। ਹੈਂਕੜਬਾਜ਼ੀ ਕਰਦੇ ਲੋਕੀਂ ਰੱਬ ਦਾ ਨਾਮ ਭੁਲ ਚੱਲੇ ਨੇ। ਸ਼ੋਸ਼ਣ ਵਾਲੇ ਚੂਹੇ ਚਾਦਰ ਮਿਹਨਤਕਸ਼ ਦੀ ਟੁੱਕ ਚੱਲੇ ਨੇ। ਅਰਮਾਨਾਂ ਦੀ ਵੇਖੋ ਅਰਥੀ ਫਰਜ਼ ਕਿਸੇ ਦੇ ਚੁੱਕ ਚੱਲੇ ਨੇ। ਇੰਜਣ ਡੱਬੇ ਮੋਹ ਕੇ ਲੈ ਗਏ ਛੁੱਕ ਛੁੱਕ ਕਰਦੇ ਜਦ ਚੱਲੇ ਨੇ। ਤਕੜੇ ਨੂੰ ਸੀ ਲੱਗੇ ਠੋਕਣ ਮਾੜੇ ਉਸ ਤੋਂ ਠੁੱਕ ਚੱਲੇ …

Read More »

ਦਰਦ-ਏ-ਪਿਆਰ

ਸਦੀਆਂ ਪਿੱਛੋਂ ਮੌਕਾ ਮਿਲਿਆ, ਗਲੀ ਤੇਰੀ ਫੇਰਾ ਪਾਉਣ ਲਈ। ਤੂੰ ਤਾਂ ਸਾਨੂੰ ਮਾਰ ਦਿੱਤਾ ਸੀ, ਆਪਣਾ ਆਪ ਵਸਾਉਣ ਲਈ। ਹਾਲੇ ਤੱਕ ਤੇਰੀ ਯਾਦ ਨੂੰ ਰੱਖਿਆ, ਸੀਨੇ ਨਾਲ ਲਗਾਉਣ ਲਈ। ਤੈਨੂੰ ਤਾਂ ਅਸੀਂ ਕਿਹਾ ਨਾ ਮਾੜਾ, ਆਪਣੇ ਦਰਦ ਹੰਢਾਉਣ ਲਈ। ਅਜੇ ਵੀ ਕਰਗਿਆਂ ਕੁਤਲਬੰਦੀਆਂ, ਸਾਡਾ ਦਿਲ ਦੁਖਾਉਣ ਲਈ। ਅੱਖਾਂ ਵਿੱਚ ਤੂੰ ਹੰਝੂ ਰੋਕੇ, ਸਾਡੇ ਕੋਲ ਵਹਾਉਣ ਲਈ। ਹੁਣ ਤੈਨੂੰ ਕੋਈ ਹੋਰ …

Read More »

ਮਾਂ ਬੋਲੀ

ਐ ਪੰਜਾਬੀਓ! ਪੰਜਾਬੀ ਦਾ ਸਤਿਕਾਰ ਕਰੋ ਮਾਤ ਭਾਸ਼ਾ ਨੂੰ, ਮਾਂ ਦੇ ਵਾਂਗੂ ਪਿਆਰ ਕਰੋ। ਦੇਸ਼ਾਂ-ਪਰਦੇਸੀਂ ਜਾ ਕੇ ਵਸਦੇ ਵੀਰੋ ਵੇ, ਸ਼ਾਨ ਵਧਾਉਣ ਲਈ ਸੋਚ ਵਿਚਾਰ ਕਰੋ। ਸਿੱਖੋ ਬੋਲੀਆਂ ਸਾਰੀਆਂ, ਗਿਆਨ ਵਧਾਵੋ, ਪਰ ਸਜ਼ਦਾ ਆਪਣੀ ਮਾਂ ਨੂੰ, ਹਰ ਵਾਰ ਕਰੋ। ਪੰਜਾਬੀ ਪੜੋ, ਬੋਲੋ ਤੇ ਲਿਖੋ ਬੜੇ ਫ਼ਖ਼ਰ ਨਾਲ, ਮਾਂ ਨਾਲ ਮਤਰੇਈ ਵਰਗਾ ਨਾ ਵਿਵਹਾਰ ਕਰੋ. ਆਧੁਨਿਕ ਭਾਸ਼ਾ ਦੇ ਨਾਂ ‘ਤੇ ਨਾ …

Read More »

ਦਿਲਾਂ ਦਾ ਫਾਸਲਾ

ਦੂਰ ਦਿਲਾਂ ਦਾ ਫਾਸਲਾ ਨੇੜੇ ਆ ਰਿਹਾ ਹੈ। ਖ਼ੁਸ਼ ਆਮਦ ਉਹ ਮੇਰੇ ਵਿਹੜੇ ਆ ਰਿਹਾ ਹੈ। ਪਤਾ ਨਹੀਂ ਉਹ ਕੌਣ, ਜੋ ਸਾਨੂੰ ਚਾਹੁੰਦਾ ਨਹੀਂ ਪਾਕ ਰਿਸ਼ਤੇ ‘ਚ ‘ਕੈਦੋ’, ਬਖੇੜੇ ਪਾ ਰਿਹਾ ਹੈ। ਕੌਣ ਜਾਣੇ ਕਦ ਟੁੱਟ ਜਾਣੀ, ਤਾਰ ਜ਼ਿੰਦਗ਼ੀ ਦੀ ਇਸ ਲਈ ਹੀ ਉਹ ਮੇਰੇ, ਨੇੜੇ ਆ ਰਿਹਾ ਹੈ। ਜਾਪਦੈ ਕਿ ਜ਼ਿੰਦਗ਼ੀ, ਤੂਫ਼ਾਨਾਂ ‘ਚ ਅੜ ਗਈ ਕੌਣ ਹੈ ਜੋ ਲੈ …

Read More »

ਦੁਨੀਆਂਦਾਰੀ

ਨਾ ਖੇਡ ਤੂੰ ਅੜਿਆ ਨਾਲ ਮੇਰੇ ਵੇ ਜਜ਼ਬਾਤਾਂ ਦੇ ਇਹ ਵਕਤ ਹੈ ਬੇਰਹਿਮ ਬੜਾ ਕਈ ਵਾਰੀ ਸਮਝੌਤੇ ਕਰਨੇ ਪੈਂਦੇ ਨੇ ਨਾਲ ਹਾਲਾਤਾਂ ਦੇ ਮੱਥੇ ਦੀਆਂ ਲਿਖੀਆਂ ‘ਤੇ ਕੋਈ ਜ਼ੋਰ ਨਹੀਂ ਕਈਆਂ ਜਿੱਤ ਕੇ ਵੀ ਬਾਜ਼ੀ ਹਾਰੀ ਏ ਕੀ ਕਰੀਏ ਤੁਰਦਿਆਂ ਨਾਲ ਹੀ ਤੁਰਨਾ ਪੈਂਦਾ ਸੱਜਣਾ ਇਹੀ ਦੁਨੀਆਦਾਰੀ ਏ ਏਸੇ ਨੂੰ ਕਹਿੰਦੇ ਦੁਨੀਆਂਦਾਰੀ ਏ। 150820 ਬਲਤੇਜ ਸੰਧੂ ਬੁਰਜ ਪਿੰਡ ਬੁਰਜ ਲੱਧਾ, …

Read More »

ਖੂਨ ਦੀ ਰਿਸ਼ਤੇਦਾਰੀ

ਏਕ ਨੂਰ ਦੇ ਜਾਏ ਹਾਂ। ਕਿਉਂ ਦੂਜੇ ਲਈ ਪਰਾਏ ਹਾਂ। ਸਾਨੂੰ ਪੰਡਤ, ਮੁੱਲਾਂ ਵੰਡਿਆ, ਜਾਂ ਵੰਡਿਆ ਪੈਰੋਕਾਰਾਂ ਨੇ, ਸਾਨੂੰ ਵੰਡਿਆ ਆਪਣੇ ਮਤਲਬ ਲਈ, ਕੁੱਝ ਧਰਮ ਦੇ ਠੇਕੇਦਾਰਾਂ ਨੇ। ਜੇ ਰੱਬ ਸਾਨੂੰ ਵੰਡਿਆ ਹੁੰਦਾ, ਇੱਕੋ ਜਿਹੀਆਂ ਨਾ ਅਕਲਾਂ ਹੁੰਦੀਆਂ। ਵਿੰਗ ਤੜਿੰਗੇ ਬੂਥੇ ਹੁੰਦੇ, ਟੇਡੀਆਂ ਮੇਡੀਆਂ ਸ਼ਕਲਾਂ ਹੁੰਦੀਆਂ। ਖੂਨ ਕਿਸੇ ਦਾ ਹਰਿਆ ਹੁੰਦਾ, ਨੀਲਾ, ਪੀਲਾ, ਚਿੱਟਾ ਹੁੰਦਾ। ਅਰਕ ‘ਤੇ ਲੱਗਾ ਗੋਡਾ ਹੁੰਦਾ, …

Read More »

ਮੁੱਲ

ਮੁੱਲ ਨਹੀਂ ਏ ਬੰਦੇ ਦਾ ਬਸ ਫੂਕ ਈ ਏ, ਜੋ ਟਿਕਣ ਨਹੀਂ ਦਿੰਦੀ। ਸਗੋਂ ਵਸਤਾਂ ਦਾ ਮੁੱਲ ਹੈ। ਉਹਨਾਂ ਦੀ ਅੰਤ ਤੋਂ ਬਾਅਦ ਵੀ ਕੀਮਤ ਪੈਂਦੀ ਹੈ, ਆਸ ਹੁੰਦੀ ਹੈ। ਪਰ ਮਨੁੱਖ ਦਾ ਮੌਤ ਤੋਂ ਬਾਅਦ ਕੋਈ ਮੁੱਲ ਨਹੀਂ, ਫੂਕ ਭਾਵੇਂ ਜ਼ਮੀਨ ‘ਤੇ ਨਿਕਲੇ ਜਾਂ ਆਸਮਾਨ ‘ਤੇ, ਫਿਰ ਕੌਣ ਪੁੱਛਦਾ ਹੈ, ਕਿੰਨ੍ਹਾਂ ਕੁ ਯਾਦ ਕਰਦਾ ਹੈ, ਕਿਸੇ ਕੋਲ ਸਮਾਂ ਨਹੀਂ। …

Read More »

ਸੋਨੇ ਦੀ ਚਿੜੀ

ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਉਣਾ ਹੈ। ਤਿੰਨ-ਰੰਗੇ ਪਰਚਮ ਨੂੰ ਰਲ਼ ਕੇ, ਦੁਨੀਆਂ ਵਿੱਚ ਲਹਿਰਾਉਣਾ ਹੈ। ਗੁਰੂਆਂ, ਪੀਰਾਂ ਇਸ ਧਰਤੀ ਨੂੰ, ਅਧਿਆਤਮ ਦਾ ਰੰਗ ਦਿੱਤਾ। ਸੂਰਬੀਰਾਂ, ਬਲੀਦਾਨੀਆਂ ਸਾਨੂੰ, ਦੇਸ਼-ਸੇਵਾ ਦਾ ਢੰਗ ਦਿੱਤਾ। ਇੱਕ-ਇੱਕ ਬੱਚੇ ਵਿੱਚ ਆਪਾਂ ਨੇ, ਅਣਖ ਦਾ ਬੀਜ਼ ਉਗਾਉਣਾ ਹੈ। ਭਾਰਤ ਦੇਸ਼ ਨੂੰ… ਸਾਰੇ ਧਰਮ ਹੀ ਉਚੇ-ਸੁੱਚੇ, ਸਾਰੇ ਰੰਗ ਹੀ ਚੰਗੇ ਨੇ। ਇੱਕੋ ਜੋਤ ਤੋਂ …

Read More »

ਭੈਣਾਂ ਦਾ ਪਿਆਰ – ਰੱਖੜੀ

ਭੈਣਾਂ ਦਾ ਪਿਆਰ ਬੱਚਿਆਂ ਲਈ ਖੁਸ਼ੀਆਂ, ਰਲ਼ ਬੈਠੇ ਸਾਰੇ ਰੌਣਕਾਂ ਨੇ ਜੁੜੀਆਂ। ਮੁਖੜੇ ਨੇ ਖਿੜੇ ਖਿੜੇ, ਗੱਲਾਂ ਬਚਪਨ ਦੀਆਂ ਤੁਰੀਆਂ। ਹਰ ਘਰ ਵੀਰ ਹੋਵੇ, ਰੀਤਾਂ ਜੱਗ ਦੀਆਂ ਤੁਰੀਆਂ ਰਾਜ ਨੌਸ਼ਹਿਰੀਆ ਭੈਣਾਂ ਨਾਲ ਸਰਦਾਰੀ, ਰੱਖੜੀ ਕੌਣ ਬੰਨੇ ਕੁੱਖਾਂ `ਚ ਮਾਰਨ ਕੁੜੀਆਂ।020820 ਰਾਜਦਵਿੰਦਰ ਸਿੰਘ ਨੌਸ਼ਹਿਰਾ ਮਾਹਲਾ। ਮੋ – 97799 61093

Read More »

ਰੱਖੜੀ

ਲੈ ਕੇ ਆਏ ਰੱਖੜੀ ਮੇਰੇ ਭੈਣ ਜੀ। ਇਹਦੇ ਨਾਲ ਵਧੇ ਪਿਆਰ ਸਾਰੇ ਕਹਿਣ ਜੀ। ਧਾਗੇ ਦਾ ਇਹ ਤੰਦ ਭੰਡਾਰ ਹੈ ਪਿਆਰ ਦਾ, ਇੱਕ ਦੂਜੇ ਦੇ ਪ੍ਰਤੀ ਪ੍ਰਗਟਾਏ ਸਤਿਕਾਰ ਦਾ। ਖ਼ੁਸ਼ੀ-ਖ਼ੁਸ਼ੀ ਰਲ਼ ਸਾਰੇ ਇਕੱਠੇ ਬਹਿਣ ਜੀ। ਲੈ ਕੇ ਆਏ ਰੱਖੜੀ———। ਕੋਈ ਵੱਸੇ ਨੇੜੇ ਕੋਈ ਗਿਆ ਦੂਰ ਹੈ, ਸਭ ਤੱਕ ਰੱਖੜੀ ਪਹੁੰਚਦੀ ਜ਼ਰੂਰ ਹੈ। ਪਿਆਰ ਭਰੇ ਹੰਝੂ ਫ਼ਿਰ ਅੱਖਾਂ `ਚੋਂ ਵਹਿਣ ਜੀ। …

Read More »