ਨਵੇਂ ਸਾਲ ਵਿੱਚ ਭਰਮ ਨ੍ਹੇਰੇ ਦਾ ਟੁੱਟੇਗਾ ਦਿੱਲੀ ਦਿਆਂ ਬਾਰਡਰਾਂ ਤੋਂ ਚਾਨਣ ਫੁੱਟੇਗਾ। ਧਰਤੀ ਦੀ ਹਿੱਕ ਪਾੜ੍ਹ ਕੇ ਸੋਨਾ ਕੱਢ ਲੈਂਦਾ, ਹੱਲ ਇਹ ਜ਼ੁਲਮ ਵੀ ਜੜ੍ਹ ਤੋਂ ਪੁੱਟੇਗਾ । ਜਾਲ ਵਿਛਾਇਆ ਹੋਇਆ ਜੁੰਡਲੀਬਾਜ਼ਾਂ ਨੇ, ਦੂਰ ਵਗਾਹ ਕੇ ਪਰ੍ਹਾਂ ਜਾਲ ਨੂੰ ਸੁੱਟੇਗਾ । ਆਪਣੇ ਹੱਕ ਦੀ ਰਾਖੀ ਕਰਨੀ ਸਿੱਖ ਗਿਆ, ਕਿਰਤੀ ਦਾ ਟੱਬਰ ਵੀ ਮੌਜ਼ਾਂ ਲੁਟੇਗਾ । `ਰੰਗੀਲਪੁਰਾ` ਉਠ ਖੜ੍ਹਿਆ ਜਾਗੋ …
Read More »ਕਵਿਤਾਵਾਂ
ਦਿਵਾਲੀ
ਤਨ ਮਨ ਰੁਸ਼ਨਾਏ ਦਿਵਾਲੀ ਹਾਸੇ ਲੈ ਕੇ ਆਏ ਦਿਵਾਲੀ ਐਬਾਂ ਨੂੰ ਲੈ ਜਾਏ ਦਿਵਾਲੀ ਹਰ ਇਕ ਹੀ ਮਨ ਖੁਸ਼ ਹੋ ਜਾਵੇ ਸਭ ਨੂੰ ਤਾਂ ਹੀ ਭਾਏ ਦਿਵਾਲੀ। ਬਣ ਕੇ ਹਾਸਾ ਇਹ ਆ ਜਾਵੇ ਦੁੱਖ ਹਰ ਕੇ ਲੈ ਜਾਏ ਦਿਵਾਲੀ ਹਰ ਇਕ ਦੀ ਰੂਹ ਦਵੇ ਦੁਆਵਾਂ ਹਰ ਇਕ ਹੱਸ ਮਨਾਏ ਦਿਵਾਲੀ। ਜਿੱਤ ਬਦੀ ‘ਤੇ ਚੰਗੇ ਦੀ ਹੈ ਇਸ ਨੂੰ ਹੀ ਦਰਸਾਏ …
Read More »ਰਿਸ਼ਤੇ
ਅੜਬ ਸੁਭਾਅ ਤੇ ਆਕੜਾਂ ਨਾਲ ਰਿਸ਼ਤੇ ਨਿਭਦੇ ਨਾ ਤੇ ਹੱਕ ਮਿਲਦੇ ਨਹੀਂ ਕਦੇ ਵੀ ਹੱਥ ਬੰਨਿਆਂ ਤੋਂ । ਕੋਕ ਫੈਂਟਿਆਂ ‘ਚ ਕਿੱਥੋਂ ਸੱਜਣਾਂ ਭਾਲਦਾ ਤਾਕਤਾਂ ਨੂੰ ਕਿਉਂ ਪੰਜਾਬੀ ਦੂਰ ਹੋ ਗਏ ਦੁੱਧ ਘਿਓ ਦਿਆਂ ਛੰਨਿਆਂ ਤੋਂ । ਬਰਗਰ ਪੀਜ਼ੇ ਖਾਂ ਐਵੇਂ ਵਾਧੂ ਹਾਜ਼ਮਾ ਖਰਾਬ ਕੀਤਾ ਚੂਪ ਕੇ ਵੇਖ ਬੇਲੀ ਬੜਾ ਸੁਆਦ ਹੁੰਦਾ ਕਮਾਦ ਦੇ ਗੰਨਿਆਂ ‘ਚੋਂ। ਦਿਲਾਂ ਨੂੰ ਦਿਲਾਂ ਦੀ …
Read More »ਸੁਆਣੀਆਂ …
ਕੰਮ ਘਰ ਦੇ ਮੁਕਾ ਕੇ, ਪੱਕੇ ਮੋਰਚੇ `ਚ ਆ ਕੇ, ਪੱਟੜੀ ‘ਤੇ ਲੰਗਰ ਪਕਾਉਂਦੀਆਂ ਸੁਆਣੀਆਂ। ਰੇਲ ਸਰਕਾਰ ਦੀ ਬਣਾਉਂਦੀਆਂ ਸੁਆਣੀਆਂ। ਗੀਤਾਂ ਵਿੱਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ । ਬੋਲੀਆਂ `ਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ । ਝੰਡੇ ਚੁੱਕੇ ਹੋਏ ਨੇ ਲਾਲ, ਕਰੀ ਜਾਂਦੀਆਂ ਕਮਾਲ, ਮੋਢੇ ਨਾਲ ਮੋਢਾ ਪੂਰਾ ਡਾਉਂਦੀਆਂ ਸੁਆਣੀਆਂ। ਰੇਲ ਸਰਕਾਰ ਦੀ ਬਣਾਉਂਦੀਆਂ ਸੁਆਣੀਆਂ। ਗੀਤਾਂ ਵਿੱਚ ਲਾਹਨਤਾਂ ………………… ਕਾਨੂੰਨ ਕਾਲੇ ਆ …
Read More »ਛਲਕਦੇ ਹੰਝੂਆਂ ਦਾ ਮੁੱਲ
ਅੱਲੇ ਛਿਲਕੜ ਦਰਦਾਂ ਦੇ ਤੇ ਜਾਂ ਸੱਜਣ ਭੁੱਲਦੇ ਨਹੀਂ। ਜੋ ਅੱਜ ਛਲਕੇ ਅੱਖੀਆਂ ‘ਚੋਂ ਇਹ ਹੰਝੂ ਸੱਸਤੇ ਮੁੱਲ ਦੇ ਨਹੀਂ। ਜਾਂ ਦਿਲ ਦਾ ਕਰ ਸੱਜਣਾਂ ਨੇ ਮਲ਼ੀਆ ਮੇਟ ਦਿੱਤਾ। ਜਾਂ ਦਿੱਤੇ ਹੋਏ ਜ਼ਖਮਾਂ ਨੂੰ ਅੰਦਰੇ ਲਿਪੇਟ ਦਿੱਤਾ। ਜਾਂ ਦਿਲ ਦੀਆਂ ਸੱਧਰਾਂ ਦੇ ਪਹਿਲੇ ਬੁੱਲੇ ਹੁਲਦੇ ਨਹੀਂ। ਜੋ ਅੱਜ ਛਲਕੇ ਅੱਖੀਆਂ ‘ਚੋਂ ਇਹ ਹੰਝੂ ਸੱਸਤੇ ਮੁੱਲ ਦੇ ਨਹੀਂ। ਜਾਂ ਦਿਲ ਤੋਂ …
Read More »ਅੰਨ ਦਾਤਾ
ਅੰਨ ਦਾਤਾ! ਤੇਰੀ ਮਿੱਟੀ ਦੇ ਵਿੱਚ ਖੁਸ਼ਬੂ, ਸਰਕਾਰਾਂ ਮਿਲਾਇਆ, ਮਿੱਟੀ `ਚ ਖ਼ੂਨ। ਖੇਤੀ ਸਬੰਧੀ ਪਾਸ ਕੀਤਾ ਕਾਲਾ ਕਾਨੂੰਨ, ਕਿਰਸਾਨ ਨਾ ਮੰਨਣ ਕਾਲਾ ਕਾਨੂੰਨ। ਸ਼ੰਭੂ ਬਾਰਡਰ ‘ਤੇ ਖੜ੍ਹ ਕੇ ਕੀਤਾ ਰੋਸ ਖੂਬ, ਕਿਸਾਨਾਂ ਸਰਕਾਰਾਂ ਹਿਲਾਈਆਂ ਖੂਬ ਹੱਕ `ਚ ਖੜ੍ਹ ਗਏ ਕਈ ਜਵਾਨ ਖੂਨ ਕਿਸਾਨਾਂ ਲਾਇਆ ਪੱਕਾ ਧਰਨਾ ਵਾਪਸ ਲੈਣ ਲਈ ਇਹ ਕਾਲਾ ਕਾਨੂੰਨ। ਜੇ ਨਾ ਮੰਨੀ ਸਰਕਾਰ ਹਿਲਾਵਾਂਗੇ ਦਿੱਲੀ ਜ਼ਰੂਰ ਦੇ …
Read More »ਪਰਾਲੀ
ਪਰਾਲੀ ਨੂੰ ਅੱਗ ਨਾ ਲਾ ਵੇ ਵੀਰਾ ਕਿਰਸਾਨਾ ਲੈ ਵਾਤਾਵਰਨ ਬਚਾ ਵੇ ਵੀਰਾ ਕਿਰਸਾਨਾ ਜੱਦ ਅੱਗ ਲਾਉਂਦਾ ਖੇਤਾਂ ਨੂੰ ਤੇਰੇ ਖੇਤ ਦੇ ਦਰੱਖਤ ਵੀ ਸੜ੍ਹ ਜਾਂਦੇ, ਜਦ ਧਰਤੀ ਦੀ ਹਿੱਕ ਸੜਦੀ ਹੈ ਤਾਂ ਵਿੱਚ ਮਿੱਤਰ ਕੀੜੇ ਵੀ ਮਰ ਜਾਂਦੇ, ਬਦਲ ਗਿਆ ਯੁੱਗ ਤੂੰ ਬਦਲ ਜਾ ਲੈ ਨਵੇ ਢੰਗ ਅਪਣਾ ਵੇ ਵੀਰਾ ਕਿਰਸਾਨਾਂ ਪਰਾਲੀ ਨੂੰ ਅੱਗ ਨਾ ਲਾ ਵੇ ਵੀਰਾ ਕਿਰਸਾਨਾਂ………. …
Read More »ਮਿਸ਼ਨ ਫ਼ਤਹਿ
ਮਿਸ਼ਨ ਫ਼ਤਹਿ ਦਾ ਨਾਅਰਾ ਮਿੱਤਰੋ ਘਰ ਘਰ ਆਓ ਅਸੀਂ ਪਹੁੰਚਾਈਏ। ਜਿੱਤ ਕਰੋਨਾ ‘ਤੇ ਅਸਾਂ ਹੈ ਪਾਉਣੀ ਆਓ ਸਭ ਨੂੰ ਇਹ ਸਮਝਾਈਏ। ਮਿਸ਼ਨ ਫ਼ਤਹਿ ਦਾ ਨਾਅਰਾ ਮਿੱਤਰੋ ਘਰ ਘਰ ਆਓ ਅਸੀਂ ਪਹੁੰਚਾਈਏ। ਬਾਰ-ਬਾਰ ਹੱਥਾਂ ਨੂੰ ਧੋਈਏ ਅੱਖ, ਨੱਕ, ਕੰਨ ਨੂੰ ਨਾ ਅਸੀਂ ਛੂਹੀਏ ਖਾਂਸੀ ਜੇ ਕਿਤੇ ਕਰਨ ਹਾਂ ਲੱਗੇ ਰੁਮਾਲ ਨੂੰ ਰੱਖੀਏ ਸਦਾ ਮੂੰਹ ਦੇ ਅੱਗੇ ਗੱਲ ਕਰਦੇ ਸਮੇਂ ਦੂਜਿਆਂ ਦੇ …
Read More »ਅੱਜ ਦੇ ਰਾਵਣ ਫੂਕੋ……
ਸੀ ਰਾਜਾ ਰਾਵਣ ਬੜਾ ਤਪੱਸਵੀ ਮਹਾਂ ਗਿਆਨੀ, ਪਰਇਸਤਰੀ ਤੱਕ ਕੇ ਹੋ ਗਿਆ ਮੂਰਖ ਤੇ ਮਹਾਂ ਅਗਿਆਨੀ। ਭਾਵੇਂ ਦੁਨੀਆਂ ਅੱਜ ਵੀ ਆਖੇ ਕਪਟੀ ਤੇ ਅਗਵਾਕਾਰੀ, ਪਰ ਨਹੀਂ ਸੀ ਉਹ ਕੋਈ ਬਲਾਤਕਾਰੀ। ਉਂਝ ਤਾਂ ਉਹ ਕਾਮ ਦੀ ਤਪਸ਼ ਤੋਂ ਸੀ ਡਰਦਾ ਆਪਣੇ ਹੱਥੀਂ ਲਾਈ ਪਛਤਾਵੇ ਦੀ ਅਗਨੀ ਵਿੱਚ ਰੋਜ਼ ਸੜਦਾ। ਅਸੀਂ ਦੁਨੀਆਂ ਵਾਲੇ਼, ਯੁੱਗਾਂ ਪੁਰਾਣੀ ਰੀਤ ਅੱਜ ਤੀਕ ਨਿਭਾਉਂਦੇ ਹਾਂ, ਜਿਸ ਨੂੰ …
Read More »ਦਰਦ ਕਿਸਾਨੀ ਦਾ…
ਹਰ ਕੋਈ ਰੋਟੀਆਂ ਸੇਕੇ ਭੈੜਾ ਯੁੱਗ ਬੇਈਮਾਨੀ ਦਾ ਕੋਈ ਚੰਦਰਾ ਨਾ ਜਾਣੇ ਕੀ ਏ ਦਰਦ ਕਿਸਾਨੀ ਦਾ? ਜੇਠ ਦੀ ਲੂਅ ਤੇ ਪੋਹ ਦੀ ਠੰਢ ਨੂੰ ਪਿੰਡੇ ‘ਤੇ ਹੰਢਾ ਕੇ, ਅੰਨ੍ਹਦਾਤਾ ਖੁਦ ਭੁੱਖਾ ਸਾਉਂਦਾ ਸਾਰਾ ਦੇਸ਼ ਰਜ਼ਾ ਕੇ, ਪੰਦਰਾਂ ਛਿੱਲਾਂ ਪੱਲ੍ਹੇ ਨਾ ਪਈਆਂ ਮੁੱਲ ਕੁਰਬਾਨੀ ਦਾ ਕੋਈ ਚੰਦਰਾ ਨਾ ਜਾਣੇ ਕੀ ਏ ਦਰਦ ਕਿਸਾਨੀ ਦਾ? ਜਾਂ ਸੀਰੀ ਦੇ ਜਾਂ ਕਿਸੇ ਰੁੱਖ …
Read More »
Punjab Post Daily Online Newspaper & Print Media