Wednesday, November 25, 2026

Monthly Archives: December 2015

ਰਈਆ ਮੰਡੀ ਵਿੱਚ ਤੋਰੀਏ ਦੀ ਫਸਲ ਦੀ ਆਮਦ ਅੱਜ ਤੋਂ ਸ਼ੁਰੂ

ਰਈਆ, ਖਿਲਚੀਆਂ, 21 ਦਸੰਬਰ (ਬਲਵਿੰਦਰ ਸੰਧੂ, ਖਾਲਸਾ)- ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਰਈਆ ਮੰਡੀ ਵਿਖੇ ਤੋਰੀਏ ਦੀ ਨਵੀਂ ਫਸਲ ਦੀ ਆਮਦ ਅੱਜ ਤੋਂ ਸ਼ੁਰੂ ਹੋ ਗਈ ਹੈ। ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਗਗਨਦੀਪ ਜੱਜ ਨੇ ਆਪਣੇ ਸਾਂਝੇ ਬਿਆਨ ਵਿੱਚ ਦੱਸਿਆ ਕਿ ਤੋਰੀਏ ਦੀ ਫਸਲ ਦੀ ਆਮਦ ਅੱਜ ਤੋਂ ਬੜੇ ਜੋਰਾਂ ਸ਼ੋਰਾਂ ਨਾਲ ਹੋ ਰਹੀ ਹੈ। …

Read More »

ਨੇੜੇ ਨਿਊ ਬੈਂਕ ਕਲੌਨੀ ਪਠਾਨਕੋਟ ਵਿਖੇ ਆਧਾਰ ਕਾਰਡ ਬਣਾਉਣ ਦਾ ਕੈਂਪ ਲਗਾਇਆ

ਪਠਾਨਕੋਟ, 21 ਦਸੰਬਰ (ਪ.ਪ)- ਪੰਜਾਬ ਸਰਕਾਰ ਵੱਲੋਂ ਬਣਾਈਆਂ ਗਈਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਸ਼ਹਿਰ ਅੰਦਰ ਵੱਖ ਵੱਖ ਥਾਵਾਂ ‘ਤੇ ਕੈਂਪ ਲਗਾਏ ਜਾ ਰਹੇ ਹਨ। ਜਿਸ ਤਹਿਤ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੀ ਰਿਹਾਇਸ਼ ਨੇੜੇ ਨਿਊ ਬੈਂਕ ਕਲੌਨੀ ਪਠਾਨਕੋਟ ਵਿਖੇ ਆਧਾਰ ਕਾਰਡ ਬਣਾਉਣ ਸਬੰਧੀ ਕੈਂਪ ਲਗਾਇਆ ਗਿਆ। ਜਿਸ ਵਿੱਚ ਆਮ ਲੋਕਾਂ …

Read More »

ਚੱਕੀ ਪੁਲ ਤੋਂ ਮਾਮੂਨ ਚੌਕ ਤੱਕ ਚਾਰ ਮਾਰਗੀ ਸੜਕ 31 ਮਾਰਚ 2016 ਤੋਂ ਪਹਿਲਾਂ ਹੋਵੇਗੀ ਮੁਕੰਮਲ

ਪਠਾਨਕੋਟ, 21 ਦਸੰਬਰ (ਪ.ਪ) – ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ ਲਈ ਅਹਿਮ ਵਿਕਾਸ ਤੇ ਭਲਾਈ ਸਕੀਮਾਂ ਬਣਾਕੇ ਉਨ੍ਹਾਂ ਨੂੰ ਲਾਗੂ ਕੀਤਾ ਗਿਆ ਹੈ। ਜਿਸ ਤਹਿਤ ਸ਼ਹਿਰ ਵਿੱਚ 25 ਕਰੋੜ 59 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਦੋ ਵਿਕਾਸ ਪ੍ਰੋਜੈਕਟਾਂ ਨੂੰ ਮੁਕੰਮਲ ਕਰਕੇ ਨਵੇਂ ਸਾਲ ਵਿੱਚ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ। ਇਹ ਪ੍ਰਗਟਾਵਾ …

Read More »

ਕੇ.ਐਫ.ਸੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਰਾਣੀ ਝਾਂਸੀ ਯੂਥ ਕਲੱਬ ਵੱਲੋਂ ਯੁਵਾ ਸੰਸਦ ਬਾਰੇ ਸੈਮੀਨਾਰ

ਪਠਾਨਕੋਟ, 21 ਦਸੰਬਰ (ਪ.ਪ)- ਸਥਾਨਿਕ ਕੇ.ਐਫ.ਸੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਭਾਰਤ ਸਰਕਾਰ ਦੇ ਨਹਿਰੂ ਯੁਵਾ ਕੇਂਦਰ ਦੇ ਨਿਰਦੇਸ਼ਾਂ ਅਨੁਸਾਰ ਰਾਣੀ ਝਾਂਸੀ ਯੂਥ ਕਲੱਬ ਚੇਅਰਪਰਸਨ ਸ਼੍ਰੀਮਤੀ ਆਸ਼ਾ ਭਗਤ ਦੀ ਪ੍ਰਧਾਨਗੀ ਹੇਠ ਕਲੱਬ ਵੱਲੋਂ ਯੁਵਾ ਸੰਸਦ ਵਿਸ਼ੇ ‘ਤੇ ਬਲਾਕ ਪੱਧਰ ਦਾ ਸੈਮੀਨਾਰ ਲਗਾਇਆ ਗਿਆ। ਜਿਸ ਵਿੱਚ ਸ਼੍ਰੀ ਪਾਲ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸ਼ਮਾ ਰੋਸ਼ਨ …

Read More »

ਨਵੇਂ ਬਾਗ ਲਗਾਉਣ ਵਾਲੇ ਬਾਗਬਾਨਾਂ ਫਲਦਾਰ ਬੂਟਿਆਂ ਨੂੰ ਪਰਾਲੀ ਜਾਂ ਸਰਕੰਢੇ ਨਾਲ ਢੱਕਣ – ਡਾ. ਦਰਸ਼ਨ ਪਾਲ

ਪਠਾਨਕੋਟ, 21 ਦਸੰਬਰ (ਪ.ਪ) – ਡਾ. ਦਰਸ਼ਨ ਪਾਲ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਜ਼ਿਲ੍ਹਾ ਪਠਾਨਕੋਟ ਦੇ ਜਿੰਨ੍ਹਾਂ ਬਾਗਬਾਨਾਂ ਨੇ ਨਵੇਂ ਬਾਗ ਲਗਾਏ ਹਨ, ਉਹ ਆਪਣੇ ਫਲਦਾਰ ਬੂਟਿਆਂ ਨੂੰ ਪਰਾਲੀ ਜਾਂ ਸਰਕੰਢੇ ਨਾਲ ਢੱਕਣ ਤਾਂ ਜੋ ਵੱਧ ਰਹੀ ਠੰਡ ਅਤੇ ਕੋਰੇ ਤੋਂ ਬੂਟਿਆਂ ਨੂੰ ਬਚਾਇਆ ਜਾ ਸਕੇ। ਇਸ ਦੇ ਨਾਲ ਹੀ ਜਿਹੜੇ ਬਾਗਾਂ ਦੀ …

Read More »

ਡ੍ਰੈਸ ਡਿਜ਼ਾਇਨਿੰਗ, ਡੇਅਰੀ ਫ਼ਾਰਮਿੰਗ ਤੇ ਪ੍ਰਧਾਨ ਮੰਤਰੀ ਰੁਜ਼ਗਾਰ ਯੋਜਨਾ ਕੋਰਸ ਦੇ 89 ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ

ਮੋਗਾ, 21 ਦਸੰਬਰ (ਪ.ਪ)- ਅੱਜ ਮੁੱਖ ਮਹਿਮਾਨ ਪਰਮਿੰਦਰ ਸਿੰਘ ਗਿੱਲ ਡੀ. ਸੀ. ਮੋਗਾ ਨੇ ਪੰਜਾਬ ਐਂਡ ਸਿੰਧ ਬੈਂਕ ਆਰਸੇਟੀ, ਮੋਗਾ ਦੇ ਸਿਖਿਆਰਥੀਆਂ ਨੂੰ ਆਪਣਾ ਸਵੈਰੁਜ਼ਗਾਰ ਸਥਾਪਿਤ ਕਰਨ ਲਈ ਪ੍ਰੇਰਿਆ, ਉਹਨਾਂ ਕਹਿਆ ਕਿ ਪੰਜਾਬ ਐਂਡ ਸਿੰਧ ਬੈਂਕ ਆਰਸੇਟੀ, ਜੋ ਮੋਗਾ ਜ਼ਿਲੇ ਵਿੱਚ ਸ਼ਲਾਘਾਯੋਗ ਕੰਮ ਕਰਦੇ ਹੋਏ ਆਰਥਿਕ ਪੱਖੋਂ ਪਿਛੜੇ ਹੋਏ ਬੇਰੁਜ਼ਗਾਰ ਪੇਡੂ ਨੌਜਵਾਨ ਲੜਕੇ ਤੇ ਲੜਕੀਆਂ ਲਈ ਵਰਦਾਨ ਸਾਬਿਤ ਹੋ ਰਹੀ …

Read More »

ਸਕੂਲ ਪੱਧਰ ਦਾ ਗਣਿਤ ੳਲੰਪਿਆਡ ਕਰਵਾਇਆ ਗਿਆ

ਮਲੋਟ, 21 ਦਸੰਬਰ (ਪ.ਪ)- ਸਰਕਾਰੀ ਸੀਨੀਅਰ ਸੈਕੰਡਰੀ. ਸਕੂਲ (ਲੜਕੇ) ਮਲੋਟ ਵਿਖੇ ਸ੍ਰੀ ਨਿਵਾਸ ਰਾਮਾਨੁਜਨ ਦਿਵਸ ਦੇ ਮੱਦੇਨਜ਼ਰ ਅੱਜ ਸਕੂਲ ਪੱਧਰੀ ਗਣਿਤ ੳਲੰਪਿਅਡ ਦੀ ਪ੍ਰੀਖਿਆ ਕਰਵਾਈ ਗਈ। ਇਸ ਬਾਬਤ ਸ੍ਰੀ ਵਿਜੇ ਗਰਗ ਗਣਿਤ ਲੈਕਚਰਾਰ ਨੇ ਦੱਸਿਆ ਕਿ ਇਸ ਗਣਿਤ ੳਲੰਪਿਅਡ ਵਿਚ ਬਾਰਵ੍ਹੀਂ ਕਲਾਸ ਦੇ ਵਿਦਿਆਰਥੀਆ ਨੇ ਭਾਗ ਲਿਆ।ਇਸ ਪ੍ਰੀਖਿਆ ਵਿਚ ਗਣਿਤ ਵਿਸ਼ੇ ਦੇ ੳਬਜੈਕਟਿਵ ਟਾਇਪ ਪ੍ਰਸ਼ਨ ਪੁੱਛੇ ਗਏ।ਜਿਹੜੇ ਵਿਦਿਆਰਥੀ ਇਸ ਪ੍ਰੀਖਿਆ …

Read More »

ਕਲੀਨਿਕਲ ਲੈਬੋਰਟਰੀ ਐਸੋਸੀਏਸ਼ਨ ਵਲੋਂ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਸੈਮੀਨਾਰ

ਅੰਮ੍ਰਿਤਸਰ, 21 ਦਿਸੰਬਰ (ਜਗਦੀਪ ਸਿੰਘ ਸੱਗੂ)- ਕਲੀਨਿਕਲ ਲੈਬੋਰਟਰੀ ਐਸੋਸੀਏਸ਼ਨ ਵਲੋਂ ਨਸ਼ਿਆਂ ਦੇ ਮਾੜੇ ਪ੍ਰਭਾਵ ਸੰਬੰਧੀ ਇਕ ਸੈਮੀਨਾਰ ਚੇਅਰਮੈਨ ਸੁਮੇਸ਼ ਗੁਪਤਾ, ਪ੍ਰਧਾਨ ਗੁਰਮੁਖ ਸਿੰਘ, ਪਵਨ ਸ਼ਰਮਾ, ਰਮੇਸ਼ ਸ਼ਰਮਾ ਅਤੇ ਡਾ. ਸੁਭਾਸ਼ ਥੋਬਾ ਦੀ ਅਗਵਾਈ ਵਿਚ ਕਰਵਾਇਆ ਗਿਆ। ਜਿਸ ਵਿਚ ਮੁੱਖ ਬੁਲਾਰੇ ਮਨੋਰੋਗ ਦੇ ਮਾਹਿਰ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਹਰਜੋਤ ਸਿੰਘ ਮੱਕੜ ਸਨ ਜਦਕਿ ਮੁੱਖ ਮੇਹਮਾਨ ਦੇ ਤੌਰ ਤੇ ਡੀ. …

Read More »

ਮੰਤਰੀ ਅਨਿਲ ਜੋਸ਼ੀ ਨੇ ਜਿਲਾ ਸ਼ਾਪਿੰਗ ਕੰਪਲੈਕਸ ਕੰਪਲੈਕਸ ਦਾ ਕੀਤਾ ਦੌਰਾ

ਅੰਮ੍ਰਿਤਸਰ, 21 ਦਸੰਬਰ (ਜਗਦੀਪ ਸਿੰਘ ਸੱਗੂ) ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਵਲੋਂ ਰਣਜੀਤ ਐਵਨਿਊ ਸਥਿਤ ਡਿਸਟ੍ਰਿਕ ਸ਼ਾਪਿੰਗ ਕੰਪਲੈਕਸ ਦਾ ਦੌਰਾ ਕੀਤਾ ਅਤੇ ਇਲਾਕਾ ਵਾਸੀਆਂ ਤੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਮਾਰਕੀਟ ਦੇ ਪਿਛਲ਼ੇ ਪਾਸੇ ਪਾਰਕਿੰਗ ਠੀਕ ਕਰਨ ਅਤੇ ਇੱਕ ਬਾਥਰੂਮ ਬਣਉਣ ਦੀਆਂ ਹਦਾਇਤਾਂ ਦਿੱਤੀਆਂ।ਸ੍ਰੀ ਜੋਸ਼ੀ ਨੇ ਇਸ ਮੌਕੇ ਕਿਹਾ ਕਿ ਗਠਜੋੜ ਸਰਕਾਰ ਲੋਕਾਂ …

Read More »

ਈਸਾਈਆਂ ਦੀਆਂ ਦੋਵੇਂ ਧਿਰਾਂ ਪ੍ਰੋਟੈਸਟੈਂਟ ਅਤੇ ਰੋਮਨ ਕੈਥੋਲਿਕ ਦੇ ਮੁਖੀਆਂ ਵੱਲੋਂ ਵਾਤਾਵਰਨ ਪ’ਖੀ ਅਹਿਮ ਫੈਸਲਾ

ਅੰਮ੍ਰਿਤਸਰ, 21 ਦਸੰਬਰ (ਜਗਦੀਪ ਸਿੰਘ ਸੱਗੂ)- ਦਿਲਬੀਰ ਫਾਊਂਡੇਸ਼ਨ ਅਤੇ ਵਰਲਡ ਵਾਈਡ ਫੰਡ ਫਾਰ ਨੇਚਰ, ਪੰਜਾਬ ਵੱਲੋਂ ਕਰਵਾਈ ਗਈ ਮਹੱਤਵਪੂਰਨ ਮੀਟਿੰਗ ਦੇ ਵਿੱਚ ਈਸਾਈ ਧਰਮ ਦੀਆਂ ਦੋਵੇਂ ਧਿਰਾਂ ਦੇ ਮੁਖੀਆਂ ਵੱਲੋਂ 2016 ਲਈ ਵਾਤਾਵਰਨ ਪੱਖੀ ਇੱਕ ਅਹਿਮ ਫੈਸਲਾ ਲਿਆ ਗਿਆ। ਇਸ ਮੀਟਿੰਗ ਵਿੱਚ ਮੋਸਟ ਰੈਵਰਨਡ ਪੀ.ਕੇ. ਸਾਮੰਤਰਾਏ ਜੋ ਕਿ ਚਰਚ ਆਫ ਨਾਰਥ ਇੰਡੀਆ ਦੇ ਮੁਖੀ ਹਨ ਅਤੇ ਡੀਉਸਿਸ ਆਫ ਅੰਮ੍ਰਿਤਸਰ ਦੇ ਬਿਸ਼ਪ …

Read More »