Wednesday, November 25, 2026

Monthly Archives: January 2016

ਪਿੰਡ ਉਸਮਾ ਦੇ 15 ਪਰਿਵਾਰਾਂ ਨੇ ਫੜਿਆ ‘ਆਪ’ ਦਾ ਪੱਲਾ

ਪੱਟੀ, 5 ਜਨਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਹਲਕਾ ਪੱਟੀ ਦੇ ਪਿੰਡ ਊਸਮਾਂ ਦੇ 15 ਪਰਿਵਾਰਾ ਸਰਕਲ ਇੰਚਾਰਜ ਰਜਿੰਦਰ ਸਿੰਘ ਊਸਮਾ ਦੀ ਪ੍ਰੇਰਨਾ ਸਦਕਾ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਹੋਏ ਸ਼ਾਮਿਲ।ਇਸ ਮੌਕੇ ਰਜਿੰਦਰ ਸਿੰਘ ਊਸਮਾ ਨੇ ਕਿਹਾ ਕਿ ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਸਰਕਾਰ ਦੇ ਰਾਜ ਭਾਗ ਵਿਚ ਕਿਸਾਨਾਂ ਨੂੰ ਰੱਜ ਕੇ ਲੁਟਿਆ ਗਿਆ ਹੈ ਅਤੇ ਅਕਾਲੀ-ਭਾਜਪਾ …

Read More »

ਦਰਗਾਹ ਬਾਬਾ ਪੀਰਾਂ ਸ਼ਾਹਬ ਵਿਖੇ ਗੋਲਕ ਚੋਰੀ

ਪੱਟੀ, 5 ਜਨਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਸਥਾਨਕ ਸ਼ਹਿਰ ਦੇ ਸਰਹਾਲੀ ਰੋਡ ਤੇ ਸਥਿਤ ਦਰਗਾਹ ਬਾਬਾ ਪੀਰਾਂ ਸ਼ਾਹਬ ਵਿਖੇ ਗੋਲਕ ਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਕੱਤਰ ਜਾਣਕਾਰੀ ਅਨੁਸਾਰ ਦਰਗਾਹ ਬਾਬਾ ਪੀਰਾਂ ਸ਼ਾਹਬ ਵਿਖੇ ਹਰ ਵੀਰਵਾਰ ਇਲਾਕੇ ਦੀਆਂ ਸੰਗਤਾਂ ਦਰਗਾਹ ਤੇ ਸਜਦਾ ਕਰਨ ਪਹੁੰਚਦੀਆਂ ਹਨ ਪਰ ਦੇ ਹਫਤੇ ਬਾਕੀ ਦਿਨ ਕੋਈ ਵਿਰਲਾ ਵਾਂਝਾਂ ਵਿਅਕਤੀ ਹੀ ਇਥੇ ਪਹੁੰਚਦਾ ਹੈ।ਦਰਗਾਹ …

Read More »

ਨਗਰ ਨਿਗਮ ਜਲ ਸਪਲਾਈ ਟੈਕਨੀਕਲ ਯੂਨੀਅਨ ਵਲੋਂ ਨਵੇਂ ਸਾਲ 2016 ਦਾ ਧਾਰਮਿਕ ਕੈਲੰਡਰ ਰਲੀਜ਼

ਅੰਮ੍ਰਿਤਸਰ, 5 ਜਨਵਰੀ (ਜਗਦੀਪ ਸਿੰਘ ਸੱਗੂ)- ਨਗਰ ਨਿਗਮ ਜਲ ਸਪਲਾਈ ਟੈਕਨੀਕਲ ਯੂਨੀਅਨ ਵਲੋਂ ਨਵੇਂ ਸਾਲ 2016 ਦਾ ਧਾਰਮਿਕ ਕੈਲੰਡਰ ਸਥਾਨਕ ਟਾਉਨ ਹਾਲ ਵਿਖੇ ਸਾਦਾ ਪਰ ਪ੍ਰਭਾਵਸ਼ਾਲੀ ਸਮਗਾਮ ਦੌਰਾਨ ਰਲੀਜ ਕੀਤਾ ਗਿਆ।ਇਹ ਕੈਲੰਡਰ ਰਲੀਜ਼ ਕਰਨ ਦੀ ਰਸਮ ਮੇਅਰ ਬਖਸ਼ੀ ਰਾਮ ਅਰੌੜਾ ਅਤੇ ਸੁਰਿੰਦਰ ਸਿੰਘ ਜਾਇੰਟ ਕਮਿਸ਼ਨਰ ਵਲੋਂ ਨਿਭਾਈ ਗਈ।ਇਸ ਸਮੇਂ ਯੂਨੀਅਨ ਮੈਂਬਰ ਵਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ …

Read More »

ਨਵਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਨੂੰ ਫੋਨ ਕੀਤਾ

ਨਵੀਂ ਦਿੱਲੀ 5 ਜਨਵਰੀ (ਪ.ਪ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਨਵਾਜ਼ ਸ਼ਰੀਫ ਨੇ ਅੱਜ ਦੁਪਹਿਰ ਬਾਅਦ ਪਠਾਨਕੋਟ ਏਅਰਬੇਸ ਦਹਿਸ਼ਤੀ ਹਮਲੇ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਫੋਨ ਕੀਤਾ।ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਲਈ ਇਹ ਜ਼ਰੂਰੀ ਹੈ ਕਿ ਉਹ ਇਸ ਹਮਲੇ ਲਈ ਜ਼ਿੰਮੇਵਾਰ ਸੰਗਠਨਾਂ ਅਤੇ ਵਿਅਕਤੀਆਂ ਵਿਰੁੱਧ ਠੋਸ ਅਤੇ ਤੇਜ਼ ਕਾਰਵਾਈ ਕਰੇ।ਇਸ …

Read More »

ਵਿਸ਼ਵ ਦੇ ਤੇਲ ਅਤੇ ਗੈਸ ਮਾਹਿਰਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ

ਨਵੀਂ ਦਿੱਲੀ 5 ਜਨਵਰੀ (ਪ.ਪ)- ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਸ਼ਵ ਦੇ ਤੇਲ ਅਤੇ ਗੈਸ ਮਾਹਿਰਾਂ ਦੇ ਨਾਲ ਗੱਲਬਾਤ ਕੀਤੀ। ਇਹ ਗੱਲਬਾਤ ਲਗਭੱਗ ਦੋ ਘੰਟੇ ਤੱਕ ਚੱਲੀ । ਗੱਲਬਾਤ ਦੌਰਾਨ ਕੇਂਦਰੀ ਮੰਤਰੀ ਸ਼੍ਰੀ ਅਰੁਣ ਜੇਟਲੀ ,ਸ਼੍ਰੀ ਪੀਯੁਸ਼ ਗੋਇਲ , ਅਤੇ ਸ਼੍ਰੀ ਧਰਮੇਂਦਰ ਪ੍ਰਧਾਨ ,ਨੀਤੀ ਆਯੋਗ ਦੇ ਚੇਅਰਮੈਨ ਸ਼੍ਰੀ ਅਰਵਿੰਦ ਪਨਗੜੀਆ ਸਮੇਤ ਸਰਕਾਰ ਅਤੇ ਨੀਤੀ ਆਯੋਗ ਦੇ ਉੱਚ ਅਧਿਕਾਰੀ …

Read More »

ਸੰਤ ਗਿਆਨੀ ਹਰਨਾਮ ਸਿੰਘ ਤੇ ਮਜੀਠੀਆ ਵੱਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ

ਚੌਂਕ ਮਹਿਤਾ, 5 ਜਨਵਰੀ (ਜੋਗਿੰਦਰ ਸਿੰਘ ਮਾਣਾ)- ਸਾਬਕਾ ਸਰਕਲ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਸੁਖਵਿੰਦਰ ਸਿੰਘ ਮਹਿਤਾ ਦੇ ਭਰਾ ਰਾਜਵਿੰਦਰ ਸਿੰਘ ਰਾਜੂ ਜੋ ਸੁਪਰਵਾਈਜਰ ਮਹਿਤਾ ਮੰਡੀ ਵਜੋਂ ਤਾਇਨਾਤ ਸਨ, ਸੰਖੇਪ ਬਿਮਾਰੀ ਦੇ ਚੱਲਦਿਆਂ ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ।ਉਨਾ੍ਹਂ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋਣ ਲਈ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ …

Read More »

ਅਣਪਛਾਤੇ ਹਥਿਆਰਬੰਦ ਵਿਅਕਤੀਆਂ ਅਤੇ ਪੁਲਿਸ ਵਿਚਾਲੇ ਜੋਰਦਾਰ ਫਾਇਰੰਗ

ਗੱਡੀ ‘ਤੇ ਲੱਗਾ ਯੂਥ ਅਕਾਲੀ ਦਲ ਦਾ ਸਟਿੱਕਰ- ਹਨੇਰੇ ਕਾਰਣ ਦੋਸ਼ੀ ਗੱਡੀ ਛੱਡ ਕੇ ਭੱਜੇ ਚੌਂਕ ਮਹਿਤਾ, 5 ਜਨਵਰੀ (ਜੋਗਿੰਦਰ ਸਿੰਘ ਮਾਣਾ)- ਸੋਮਵਾਰ ਰਾਤ ਕਰੀਬ 10 ਵਜੇ ਐਸ.ਐਚ.ਓ ਮਹਿਤਾ ਅਮਨਦੀਪ ਸਿੰਘ ਦੀ ਅਗਵਾਈ ਵਿਚ ਮਹਿਤਾ ਸ਼੍ਰੀ ਹਰਗੋਬਿੰਦਪੁਰ ਰੋਡ ਤੇ ਸਥਿਤ ਖੱਬੇ ਮੋੜ੍ਹ ਉਪਰ ਸਬ ਇੰਸਪੈਕਟਰ ਸੁਰਿੰਦਰ ਸਿੰਘ, ਏ.ਐਸ.ਆਈ ਦਵਿੰਦਰ ਸਿੰਘ, ਏ.ਐਸ.ਆਈ ਗੁਰਮਿੰਦਰ ਸਿੰਘ ਢਿਲੋ, ਹੌਲਦਾਰ ਜਗਤਾਰ ਸਿੰਘ, ਹੌਲਦਾਰ ਹਰਪ੍ਰੀਤ ਸਿੰਘ, …

Read More »

ਆਟੋ ਚਾਲਕਾਂ ਨੂੰ ਪੜ੍ਹਾਇਆ ਟਰੈਫਿਕ ਨਿਯਮਾਂ ਦਾ ਪਾਠ

ਜ਼ਹਿਰੀਲਾ ਧੂਆਂ ਛੱਡਦੇ ਆਟੋ ਫੈਲਾਅ ਰਹੇ ਨੇ ਸਾਹ ਦੀਆਂ ਬਿਮਾਰੀਆਂ ਅੰਮ੍ਰਿਤਸਰ, 5 ਜਨਵਰੀ (ਗੁਰਚਰਨ ਸਿੰਘ)- ਏ.ਸ਼ੀ.ਪੀ ਟਰੈਫਿਕ ਬਾਲ ਕ੍ਰਿਸ਼ਨ ਸਿੰਗਲਾ ਦੇ ਦਿਸ਼ਾ ਨਿਰਦਸ਼ਾ ਅਨੁਸਾਰ ਅੱਜ ਜੋਨ ਨੰ; ਇੱਕ ਦੇ ਟਰੈਫਿਕ ਇੰਚਾਰਜ਼ ਕੁਲਬੀਰ ਸਿੰਘ ਦੀ ਅਗਵਾਈ ਵਿਚ ਟਰੈਫਿਕ ਪੁਲਸ ਵੱਲੋ ਚੌਕ ਹੁਸੈਨਪੁਰਾ ਵਿਖੇ ਨਾਕਾ ਲਾ ਕੇ ਆਟੋ ਚਾਲਕਾਂ ਨੂੰ ਟਰੈਫਿਕ ਨਿਯਮਾਂ ਦਾ ਪਾਠ ਪੜ੍ਹਾਉਦਿਆਂ ਹੋਇਆ ਨਿਯਮਾਂ ਦੀ ਉਲਘਣਾ ਕਰਨ ਵਾਲੇ ਤਕਰੀਬਨ …

Read More »

ਧੰਨ ਧੰਨ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋ ਕਰਵਾਏ ਜਾਣਗੇ ਗਰੀਬ ਬੱਚਿਆਂ ਦੇ ਆਨੰਦ ਕਾਰਜ਼

ਅੰਮ੍ਰਿਤਸਰ, 5 ਜਨਵਰੀ (ਗੁਰਚਰਨ ਸਿੰਘ)- ਧੰਨ ਧੰਨ ਬਾਬਾ ਦੀਪ ਸਿੰੰਘ ਵੈਲਫੇਅਰ ਸੁਸਾਇਟੀ ਵੱਲੌ 21 ਫਰਵਰੀ ਦਿਨ ਐਤਵਾਰ ਨੂੰ ਪੰਜ ਗਰੀਬ ਘਰ ਦੇ ਲੌੜਵੰਦ ਬੱਚਿਆਂ ਦੇ ਵਿਆਹ ਕੀਤੇ ਜਾਣਗੇ ।ਇਹ ਜਾਣਕਾਰੀ ਸੁਸਾਇਟੀ ਦੇ ਪ੍ਰਧਾਨ ਬਲਜਿੰਦਰ ਸਿੰਘ ਨੇ ਆਪਣੇ ਗ੍ਰਹਿ ਵਿਖੇ ਇੱਕ ਮੀਟਿੰਗ ਦੌਰਾਨ ਦਿੱਤੀ ।ਉਹਨਾਂ ਨੇ ਕਿਹਾ ਕਿ ਵਿਆਹਾਂ ਦੇ ਇਸ ਪ੍ਰੋਗਰਾਮ ‘ਤੇ ਚਾਹ ਪਾਣੀ ਆਦਿ ਦਾ ਸਾਰਾ ਖਰਚਾ ਸੁਸਾਇਟੀ ਵੱਲੋ …

Read More »

ਸ਼ਾਇਰ ਬਲਵਿੰਦਰ ਸੰਧੂ ਨਾਲ ਰੂੁਬੁਰੂ

ਅੰਮ੍ਰਿਤਸਰ, 5 ਜਨਵਰੀ (ਜਗਦੀਪ ਸਿੰਘ ਸੱਗੂ)- ਪਟਿਆਲਾ ਵਾਸੀ ਪ੍ਰਸਿਧ ਸ਼ਾਇਰ ਬਲਵਿੰਦਰ ਸੰਧੂ ਦਾ ਵਿਰਸਾ ਵਿਹਾਰ ਵਿਖੇ ਰੂੁਬੁਰੂ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਮੁਖ ਤੌਰ ਤੇ ਸ਼ਾਇਰ ਮਲਵਿੰਦਰ ਅਤੇ ਸ਼ਾਇਰਾ ਅਤਿੰਦਰ ਸੰਧੂ ਸ਼ਾਮਲ ਹੋਏ ।ਇਸ ਪ੍ਰੋਗਰਾਮ ਵਿੱਚ ਬਲਵਿੰਦਰ ਸੰਧੂ ਤੋਂ ਉਹਨਾਂ ਦੀਆਂ ਰਚਨਾਵਾਂ ਸੁਣੀਆਂ ਗਈਆਂ ਅਤੇ ਨਾਲ ਹੀ ਉਹਨਾਂ ਤੋਂ ਉਹਨਾਂ ਦੀ ਜਿੰਦਗੀ ਅਤੇ ਕਵਿਤਾ ਸਬੰਧੀ ਬਹੁਤ ਸਾਰੇ ਸਵਾਲ ਜਵਾਬ ਵੀ ਕੀਤੇ ਗਏ …

Read More »