Monday, July 8, 2024

ਵਿਸ਼ਵ ਦੇ ਤੇਲ ਅਤੇ ਗੈਸ ਮਾਹਿਰਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ

ਨਵੀਂ ਦਿੱਲੀ 5 ਜਨਵਰੀ (ਪ.ਪ)- ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਸ਼ਵ ਦੇ ਤੇਲ ਅਤੇ ਗੈਸ ਮਾਹਿਰਾਂ ਦੇ ਨਾਲ ਗੱਲਬਾਤ ਕੀਤੀ। ਇਹ ਗੱਲਬਾਤ ਲਗਭੱਗ ਦੋ ਘੰਟੇ ਤੱਕ ਚੱਲੀ । ਗੱਲਬਾਤ ਦੌਰਾਨ ਕੇਂਦਰੀ ਮੰਤਰੀ ਸ਼੍ਰੀ ਅਰੁਣ ਜੇਟਲੀ ,ਸ਼੍ਰੀ ਪੀਯੁਸ਼ ਗੋਇਲ , ਅਤੇ ਸ਼੍ਰੀ ਧਰਮੇਂਦਰ ਪ੍ਰਧਾਨ ,ਨੀਤੀ ਆਯੋਗ ਦੇ ਚੇਅਰਮੈਨ ਸ਼੍ਰੀ ਅਰਵਿੰਦ ਪਨਗੜੀਆ ਸਮੇਤ ਸਰਕਾਰ ਅਤੇ ਨੀਤੀ ਆਯੋਗ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ।ਗੱਲਬਾਤ ਦੌਰਾਨ ਭਾਰਤ ਦੀ ਊਰਜਾ ਸਮਰੱਥਾ ਵਿੱਚ ਗੈਸ ਦਾ ਹਿੱਸਾ ਵਧਾਉਣ ,ਤੇਲ ਅਤੇ ਗੈਸ ਦੀ ਖੋਜ ਵਿੱਚ ਤਾਜਾ ਨਿਵੇਸ਼, ਨਿਆਮਿਕ ਢਾਂਚੇ, ਤੇਲ ਅਤੇ ਗੈਸ ਖੇਤਰਾਂ ਵਿੱਚ ਅੰਤਰ ਰਾਸ਼ਟਰੀ ਭੂਮਿਕਾ, ਸ਼ੇਲ ਗੈਸ ਅਤੇ ਕੋਲ ਬੈਡ ਮਿਥੇਨ ਜਿਹੇ ਉੱਭਰਦੇ ਖੇਤਰਾਂ ਅਤੇ ‘ਮੇਕ ਇਨ ਇੰਡੀਆ’ ਦੇ ਦਾਇਰੇ ਵਿੱਚ ਤੇਲ ਅਤੇ ਗੈਸ ਖੇਤਰ ਨੂੰ ਲਿਆਉਣ ਦੇ ਸਬੰਧ ਵਿੱਚ ਸੰਭਾਵਨਾਵਾਂ ਤੇ ਚਰਚਾ ਕੀਤੀ ਗਈ।
ਪ੍ਰਧਾਨ ਮੰਤਰੀ ਨੇ ਆਪਣੇ ਵਿਜ਼ਨ ਦਾ ਵਰਣਨ ਕਰਦੇ ਹੋਏ ਇਸ ਗੱਲ ਤੇ ਜੋਰ ਦਿੱਤਾ ਕਿ ਤੇਲ ਅਤੇ ਗੈਸ ਖੇਤਰ ਦੀ ਭੂਮਿਕਾ ਵਧਾਈ ਜਾਵੇ,ੀ ਨਵੇਸ਼ ਕੀਤਾ ਜਾਵੇ, ਤਕਨੀਕੀ ਪੱਧਰ ਉੱਚਾ ਚੁੱਕਿਆ ਜਾਵੇ ਅਤੇ ਮਾਨਵ ਸੰਸਾਧਨ ਦਾ ਵਿਕਾਸ ਕੀਤਾ ਜਾਵੇ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply