Saturday, December 21, 2024

Monthly Archives: October 2023

ਸਮਾਜਿਕ ਕੁਰੀਤੀਆਂ ਤੋਂ ਜਾਗਰੂਕਤਾ ਲਈ ਸਕਿੱਟਾਂ ਨਾਲ ਹਸਾਇਆ ਤੇ ਸਮਝਾਇਆ

ਸਰਕਾਰੀ, ਕਾਂਸਟੀਚੁਐਂਟ ਕਾਲਜਾਂ ਅਤੇ ਐਸੋਸੀਏਟਸ ਇੰਸਟੀਚਿਊਟ ਯੁਵਕ ਮੇਲੇ ਦਾ ਦੂਜਾ ਦਿਨ ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਸਰਕਾਰੀ, ਕਾਂਸਟੀਚੁਐਂਟ ਕਾਲਜਾਂ ਅਤੇ ਐਸੋਸੀਏਟਸ ਇੰਸਟੀਚਿਊਟ ਦੇ ਚੱਲ ਰਹੇ ਦੂਜੇ ਯੁਵਕ ਮੇਲੇ ਦੇ ਦੂਜੇ ਦਿਨ ਵਿਦਿਆਰਥੀ ਕਲਾਕਾਰਾਂ ਨੇ ਸਕਿੱਟਾਂ ਰਾਹੀਂ ਜਿਥੇ ਦਰਸ਼ਕਾਂ ਨੂੰ ਹਸਾ ਹਸਾ ਕੇੇ ਉਨ੍ਹਾਂ ਦੀਆਂ ਵੱਖੀਆਂ ਦੂਹਰੀਆਂ ਕਰਾ ਦਿੱਤੀਆਂ ਉਥੇ ਉਨ੍ਹਾਂ …

Read More »

ਯੂਨੀਵਰਸਿਟੀ ਨਾਨ-ਟੀਚਿਗ ਚੋਣਾਂ ਲਈ ‘ਡੈਮੋਕਰੇਟਿਕ ਇੰਪਲਾਈਜ਼ ਫਰੰਟ’ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ

ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀਆਂ ਹਰ ਸਾਲ ਵਾਂਗ ਹੁੰਦੀਆਂ ਚੋਣਾਂ ਇਸ ਸਾਲ 19 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ।ਸਾਲ 2023-24 ਦੀ ਕਾਰਜਕਾਰਨੀ ਦੀ ਚੋਣ ਲਈ ਪ੍ਰੋ. (ਡਾ.) ਦਲਬੀਰ ਸਿੰਘ ਸੋਗੀ, ਫੂਡ ਸਾਇੰਸ ਅਤੇ ਟੈਕਨਾਲੋਜ਼ੀ ਵਿਭਾਗ ਨੂੰ ਰਿਟਰਨਿੰਗ ਅਫਸਰ ਲਗਾਇਆ ਗਿਆ ਹੈ।ਅੱਜ ਡੈਮੋਕਰੇਟਿਕ ਇੰਪਲਾਈਜ਼ ਫਰੰਟ ਦੀ ਟੀਮ ਵਲੋਂ ਵੱਡੀ ਗਿਣਤੀ ‘ਚ …

Read More »

ਸਾਹਿਤ ਸਿਰਜਣ ਮੁਕਾਬਲਿਆਂ ‘ਚ ਸਰਕਾਰੀ ਸਕੂਲ ਤਕੀਪੁਰ ਦੇ ਵਿਦਿਆਰਥੀਆਂ ਦੀ ਝੰਡੀ

ਸੰਗਰੂਰ, 6 ਅਕਤੂਬਰ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਭਾਸ਼ਾ ਵਿਭਾਗ ਦੁਆਰਾ ਜਿਲਾ ਸੰਗਰੂਰ ਦੇ ਸਾਹਿਤ ਸਿਰਜਣ ਮੁਕਾਬਲੇ ਜਿਲਾ ਭਾਸ਼ਾ ਅਫਸਰ ਡਾ. ਰਣਜੋਤ ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ।ਜਿਸ ਵਿਚ ਸੰਗਰੂਰ ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ ਅਤੇ ਸਰਕਾਰੀ ਹਾਈ ਸਕੂਲ ਤਕੀਪੁਰ ਦੇ ਵਿਦਿਆਰਥੀਆਂ ਨੇ ਭਾਸ਼ਾ ਵਿਭਾਗ ਤੋਂ ਨਗਦ ਇਨਾਮ ਜਿੱਤੇ।ਗਾਈਡ ਅਧਿਆਪਕ ਗਗਨਦੀਪ ਸਿੰਘ ਭੰਗੂ (ਪੰਜਾਬੀ ਮਾਸਟਰ) ਨੇ …

Read More »

ਸਿਹਤ ਵਿਭਾਗ ਵਲੋਂ ਕੁਸ਼ਟ ਆਸ਼ਰਮ ਵਿਖੇ ਜਾਗਰੂਕਤਾ ਸੈਮੀਨਾਰ ਅਤੇ ਸੈਲਫ਼ ਕੇਅਰ ਕਿੱਟ ਸਮਾਰੋਹ

ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਸਿੰਘ) – ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਰਹਿਨੁਮਾਈ ਹੇਠ ਸਿਹਤ ਵਿਭਾਗ ਤਰਨ ਤਾਰਨ ਦੀ ਟੀਮ ਵਲੋਂ ਕੁਸ਼ਟ ਆਸ਼ਰਮ ਤਰਨਤਾਰਨ ਵਿਖੇ ਗਾਂਧੀ ਜੈਅੰਤੀ ਨੂੰ ਮੁੱਖ ਰੱਖਦੇ ਹੋਏ ਜਾਗਰੂਕਤਾ ਸੈਮੀਨਾਰ ਅਤੇ ਸੈਲਫ ਕੇਅਰ ਕਿੱਟ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਦੌਰਾਨ ਜਿਲ੍ਹਾ ਐਪੀਡੀਮੋਲੋਜਿਸਟ ਡਾ. ਸਿਮਰਨ ਕੌਰ …

Read More »

ਨਗਰ ਨਿਗਮ ਅਸਿਸਟੈਂਟ ਕਮਿਸ਼ਨਰ ਬਣਨ ‘ਤੇ ਵਿਸ਼ਾਲ ਵਧਾਵਨ ਦਾ ਸਨਮਾਨ

ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਿਖੇ ਪਿਛਲੇ ਲੰਬੇ ਸਮੇਂ ਤੋਂ ਆਪਣੀਆ ਸੇਵਾਵਾਂ ਨਿਭਾਅ ਰਹੇ ਵਿਸ਼ਾਲ ਵਧਾਵਨ ਨੂੰ ਨਿਗਮ ਦਾ ਅਸਿਸਟੈਂਟ ਕਮਿਸ਼ਨਰ ਬਣਨ ‘ਤੇ ਹਰਜਿੰਦਰ ਸਿੰਘ ਰਾਜਾ ਜਿਲ੍ਹਾ ਸਕੱਤਰ ਓ.ਬੀ.ਸੀ ਮੋਰਚਾ ਅੰਮ੍ਰਿਤਸਰ ਭਾਜਪਾ ਵਲੋਂ ਸਿਰੋਪਾਓ ਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਭਾਜਪਾ ਆਗੂ ਰਾਜਾ ਨੇ ਕਿਹਾ ਕਿ ਵਿਸ਼ਾਲ ਵਧਾਵਨ ਵੱਖ ਵੱਖ ਅਹੁੱਦਿਆਂ ‘ਤੇ ਰਹਿ ਕੇ …

Read More »

ਵਿਧਾਇਕ ਗੁਪਤਾ ਵਲੋਂ ਵਾਰਡ ਨੰ: 59 ‘ਚ ਟਿਊਬਵੈਲ ਦਾ ਉਦਘਾਟਨ

ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਕੇਂਦਰੀ ਦੇ ਇਲਾਕਾ ਵਾਸੀਆਂ ਨੂੰ ਬਿਜਲੀ ਪਾਣੀ ਅਤੇ ਸੀਵਰੇਜ ਆਦਿ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪਹਿਲ ਦੇ ਆਧਾਰ ’ਤੇ ਉਨਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਕੇਂਦਰੀ ਦੇ ਵਿਧਾਇਕ ਡਾ. ਅਜੈ ਗੁਪਤਾ ਨੇ ਵਾਰਡ ਨੰ: 59 ਅਧੀਨ ਪੈਂਦੇ ਇਲਾਕੇ ਗਲੀ ਤਿਵਾੜੀ …

Read More »

ਪਰਾਲੀ ਸਾੜ੍ਹਨ ਵਾਲੇ ਕਿਸਾਨਾਂ ਨੂੰ 5.50 ਲੱਖ ਤੋਂ ਵੱਧ ਦਾ ਜ਼ੁਰਮਾਨਾ – ਡਿਪਟੀ ਕਮਿਸ਼ਨਰ

36 ਕਿਸਾਨਾਂ ਦਾ ਕੀਤਾ ਗਿਆ ਲਾਲ ਇੰਦਰਾਜ਼ ਅੰਮ੍ਰਿਤਸਰ 6 ਅਕਤੂਬਰ (ਸੁਖਬੀਰ ਸਿੰਘ) – ਜਿਲ੍ਹੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ 223 ਕਿਸਾਨਾਂ ਨੂੰ 5,57,500/- ਰੁਪਏ ਦਾ ਜ਼ੁਰਮਾਨਾ ਕੀਤਾ ਜਾ ਚੁੱਕਾ ਹੈ ਅਤੇ ਟੀਮਾਂ ਲਗਾਤਾਰ ਅੱਗ ਲੱਗਣ ਵਾਲੇ ਖੇਤਾਂ ਤੱਕ ਪਹੁੰਚ ਰਹੀਆਂ ਹਨ। ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਦੱਸਿਆ ਕਿ ਹੁਣ ਤੱਕ ਸਾਡੀਆਂ ਟੀਮਾਂ ਨੂੰ ਬੀਤੇ ਦਿਨ ਤੱਕ 429 …

Read More »

ਸਬ ਡਵੀਜ਼ਨ ਸਾਂਝ ਕੇਂਦਰ ਪੂਰਬੀ ਅੰਮ੍ਰਿਤਸਰ ਵਲੋਂ ਵਿੱਦਿਆਰਥੀਆਂ ਨੂੰ ਵੰਡੀ ਸਟੇਸ਼ਨਰੀ

ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਸਿੰਘ) – ਸੀਨੀਅਰ ਪੁਲਿਸ ਅਫਸਰਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਇੰਸਪੈਕਟਰ ਤੇਜਿੰਦਰ ਸਿੰਘ ਇੰਚਾਰਜ਼ ਸਬ ਡਵੀਜ਼ਨ ਸਾਂਝ ਕੇਂਦਰ ਪੂਰਬੀ ਏ.ਐਸ.ਆਈ ਜਸਵੰਤ ਸਿੰਘ ਸਮੇਤ ਸਾਂਝ ਟੀਮ ਵਲੋਂ ਸਿਟੀਜ਼ਨ ਫ਼ੋਰਮ ਵਿੱਦਿਆ ਮੰਦਿਰ ਸਕੂਲ ਮਕਬੂਲਪੁਰਾ ਮਹਿਤਾ ਰੋਡ ਅੰਮ੍ਰਿਤਸਰ ਵਿਖੇ ਸੈਮੀਨਾਰ ਕੀਤਾ ਗਿਆ।ਜਿਥੇ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ।ਇਸ ਸਮੇਂ ਸ੍ਰੀਮਤੀ ਸੀਮਾ ਅਰੋੜਾ ਮੁੱਖ ਅਧਿਆਪਕਾ ਸਮੇਤ ਹੋਰ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਜਿੱਤੀ ਓਵਰਆਲ ਚੈਂਪੀਅਨਸ਼ਿਪ ਟਰਾਫ਼ੀ

ਅੰਮ੍ਰਿਤਸਰ, 5 ਅਕਤੂਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਆਨੰਦਪੁਰ ਸਾਹਿਬ ਰੋਪੜ ਵਿਖੇ ਰਾਜ ਪੱਧਰ `ਤੇ ਆਯੋਜਿਤ ਰੈਡ ਕਰਾਸ ਪ੍ਰਤੀਯੋਗਿਤਾ ਵਿੱਚ ਓਵਰਆਲ ਟਰਾਫੀ ਹਾਸਲ ਕੀਤੀ ਹੈ।ਪ੍ਰਤੀਯੋਗਿਤਾ ਦਾ ਆਯੋਜਨ ਮਾਨਵਤਾ ਦੇ ਪ੍ਰਤੀ ਭਾਈ ਘਨੱਈਆ ਜੀ ਦੀ ਸਮਰਪਣ ਭਾਵਨਾ ਨੂੰ ਸਮਰਪਿਤ ਸੀ।ਵਿਦਿਆਰਥਣਾਂ ਨੇ ਸਾਰੀਆਂ 10 ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈ ਕੇ …

Read More »

GNDU ‘B’ Zone Zonal Youth Festival concluded

S.S.M College and S.G.A.D College wins overall trophies in ‘A’ and ‘B’ divisions Amritsar, October 5 (Punjab Post Bureau) – ‘B’ Zone Zonal Youth Festival of Gurdaspur, Pathankot and Tarn Taran district colleges of the Guru Nanak Dev University concluded in Dasmesh Auditorium of the University. In ‘A’ Division S.S.M. College, Dinanagar bagged the first position, S.D Arya Mahila College Dinanagar secured the …

Read More »