ਅੰਮ੍ਰਿਤਸਰ, 6 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੀ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਨੋਡਲ ਏਜੰਸੀ) ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਵਿੱਚ ਈਕੋ-ਕਲੱਬ ਸਥਾਪਤ ਕਰਨ ਲਈ 12,10,000/- ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਕਾਲਜ ਵਿਕਾਸ ਕੌਂਸਲ ਦੇ ਡੀਨ ਪ੍ਰੋ. ਸਰੋਜ ਅਰੋੜਾ ਨੇ ਦੱਸਿਆ ਕਿ ਵਾਤਾਵਰਨ ਸਿੱਖਿਆ …
Read More »Monthly Archives: March 2024
ਯੂਨੀਵਰਸਿਟੀ ਵਿਖੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਟਰੈਕ ਸਾਈਕਲਿੰਗ ਸ਼ੁਰੂ
ਅੰਮ੍ਰਿਤਸਰ, 6 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਆਲ ਇੰਡੀਆ ਇੰਟਰ-ਯੂਨੀਵਰਸਿਟੀ ਟ੍ਰੈਕ ਸਾਈਕਲਿੰਗ ਚੈਂਪੀਅਨਸ਼ਿਪ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੇਲੋਡਰੋਮ ਵਿਖੇ ਸ਼ੁਰੂ ਹੋਈ, ਜਿਸ ਵਿੱਚ 60 ਯੂਨੀਵਰਸਿਟੀਆਂ ਦੇ 300 ਤੋਂ ਵੱਧ ਪ੍ਰਤਿਭਾਸ਼ਾਲੀ ਸਾਈਕਲਿਸਟ ਭਾਗ ਲੈ ਰਹੇ ਹਨ। ਖੇਡ ਵਿਭਾਗ ਦੇ ਇੰਚਾਰਜ਼ ਡਾ ਕੰਵਰ ਮਨਦੀਪ ਸਿੰਘ ਨੇ ਅੱਜ ਵੱਖ-ਵੱਖ ਮੁਕਾਬਲੇ ਕਰਵਾਏ ਗਏ।ਜਿਨ੍ਹਾਂ ਵਿੱਚ ਪੁਰਸ਼ ਵਰਗ ਵਿਚ 4 ਕਿਲੋਮੀਟਰ ਵਿਅਕਤੀਗਤ ਪਰਸਿਉਟ ਫਾਈਨਲ ਵਿੱਚ …
Read More »ਵਾਈਸ ਚਾਂਸਲਰ ਵਲੋਂ `ਡਾਇਨਾਮਿਕਸ ਆਫ਼ ਡਰੱਗ ਐਡਿਕਸ਼ਨ ਐਂਡ ਅਬਿਊਜ਼ ਇਨ ਇੰਡੀਆ` ਪੁਸਤਕ ਰਲੀਜ਼
ਅੰਮ੍ਰਿਤਸਰ, 6 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਵੱਲੋਂ ਰੂਟਲਜ ਯੂ.ਕੇ ਦੁਆਰਾ ਪ੍ਰਕਾਸ਼ਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਆਫ਼ ਐਮੀਨੈਂਸ ਪ੍ਰੋ. ਆਰ.ਐਸ ਘੁੰਮਣ, ਡਾ. ਜਤਿੰਦਰ ਸਿੰਘ ਅਤੇ ਡਾ. ਗੁਰਿੰਦਰ ਕੌਰ ਵੱਲੋਂ ਲਿਖੀ ਪੁਸਤਕ `ਡਾਇਨਾਮਿਕਸ ਆਫ਼ ਡਰੱਗ ਐਡਿਕਸ਼ਨ ਐਂਡ ਅਬਿਊਜ਼ ਇਨ ਇੰਡੀਆ` ਅੱਜ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਦੇ …
Read More »ਡੀ.ਏ.ਵੀ ਪਬਲਿਕ ਸਕੂਲ ਵਿਖੇ ਪਲੇਅਪੈਨ, ਨਰਸਰੀ ਤੇ ਦੂਸਰੀ ਜਮਾਤ ਦਾ ਸਲਾਨਾ ਸਮਾਗਮ `ਰੀਜ਼ਨਜ਼ ਟੂ ਸਮਾਈਲ` ਪੇਸ਼
ਅੰਮ੍ਰਿਤਸਰ, 6 ਮਾਰਚ (ਜਗਦੀਪ ਸਿੰਘ) – ਪਦਮ ਸ਼੍ਰੀ ਅਲੰਕ੍ਰਿਤ ਆਰੀਆ ਰਤਨ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਦੇ ਆਸ਼ੀਰਵਾਦ ਨਾਲ ਡਾ. ਸ਼੍ਰੀਮਤੀ ਨੀਲਮ ਕਾਮਰਾ ਖੇਤਰੀ ਅਧਿਕਾਰੀ ਪੰਜਾਬ ਜ਼ੋਨ-ਏ ਅਤੇ ਡਾ. ਪੁਸ਼ਪਿੰਦਰ ਵਾਲੀਆ ਸਕੂਲ ਦੇ ਪ੍ਰਬੰਧਕ ਤੇ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਦੀ ਯੋਗ ਅਗਵਾਈ ਹੇਠ ਪਿਛਲੇ ਦਿਨੀਂ ਊਰਵੀ ਆਡੀਟੋਰੀਅਮ ਵਿੱਚ ਪਲੇਅਪੈਨ, ਨਰਸਰੀ ਅਤੇ ਦੂਸਰੀ ਜਮਾਤ ਦਾ ਸਲਾਨਾ …
Read More »ਦੁਕਾਨਦਾਰਾਂ ਤੇ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਕੱਟੇ ਚਲਾਣ
ਅੰਮ੍ਰਿਤਸਰ, 6 ਮਾਰਚ (ਸੁਖਬੀਰ ਸਿੰਘ) – ਸਿਵਲ ਸਰਜਨ ਅੰਮ੍ਰਿਤਸਰ ਡਾ. ਵਿਜੇ ਕੁਮਾਰ .ਦੇ ਦਿਸ਼ਾ-ਨਿਰਦੇਸ਼ਾਂ ਅਨੂਸਾਰ ਸਿਹਤ ਵਿਭਾਗ ਵਲੋਂ ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਸੰਬਧੀ ਅੱਜ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਤੋਂ ਜਿਲਾ੍ਹ ਨੋਡਲ ਅਫਸਰ ਐਨ.ਟੀ.ਸੀ.ਪੀ ਕਮ ਡੀ.ਡੀ.ਐਚ.ਓ ਡਾ. ਜਗਨਜੋਤ ਕੌਰ ਦੀ ਅਗਵਾਈ ਹੇਠ ਗਠਿਤ ਕੀਤੀ ਇੱਕ ਸਪੈਸ਼ਲ ਟੀਮ ਵਲੋਂ ਮੌਕੇ ਤੇ ਕਾਰਵਾਈ ਕਰਦਿਆਂ ਹੋਇਆ ਸ਼ਹਿਰ ਦੇ ਵੱਖ-ਵੱਖ ਇਲਕਿਆਂ …
Read More »ਸਮਾਜ ਸੇਵੀ ਕੇਸਰ ਸਿੰਘ ਵਲੋਂ ਸਕੂਲੀ ਕਮਰਿਆਂ ਲਈ ਨਕਦ ਰਾਸ਼ੀ ਭੇਟ
ਭੀਖੀ, 6 ਮਾਰਚ (ਕਮਲ ਜ਼ਿੰਦਲ) – ਸਰਕਾਰੀ ਹਾਈ ਸਕੂਲ ਪਿੰਡ ਧਲੇਵਾਂ ਵਿਖੇ ਪਿਛਲੇ ਕਾਫੀ ਸਮੇਂ ਤੋਂ ਸਕੂਲੀ ਕਮਰਿਆਂ ਦੀ ਹਾਲਤ ਬਹੁਤ ਖਸਤਾ ਬਣੀ ਹੋਈ ਸੀ।ਜਿਸ ਨੂੰ ਦੇਖਦਿਆਂ ਸਕੂਲ ਸਟਾਫ ਵਲੋਂ ਨਵੇਂ ਕਮਰਿਆਂ ਦੀ ਉਸਾਰੀ ਦਾ ਕੰਮ ਚਾਲੂ ਕਰਵਾਇਆ ਗਿਆ।ਇਸ ਉਸਾਰੀ ਲਈ ਸਮਾਜ ਸੇਵੀ ਕੇਸਰ ਸਿੰਘ ਧਲੇਵਾਂ (ਹਾਂਗਕਾਂਗ) ਵਾਲਿਆਂ ਵਲੋਂ 30 ਹਜ਼ਾਰ ਰੁਪਏ ਨਗਦ ਰਾਸ਼ੀ ਭੇਟ ਕੀਤੀ ਗਈ ਅਤੇ ਉਹਨਾਂ ਵਲੋਂ …
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ‘ਚ ਫੂਡ ਫੈਸਟ ਦਾ ਆਯੋਜਨ
ਅੰਮ੍ਰਿਤਸਰ, 6 ਮਾਰਚ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਦੇ ਪੀ.ਜੀ ਵਿਭਾਗ ਹੋਮ ਸਾਇੰਸ ਐਂਡ ਫੈਸ਼ਨ ਡਿਜ਼ਾਇਨ ਅਤੇ ਬੀ.ਵਾਕ ਬਿਊਟੀ ਐਂਡ ਫਿਟਨੈਸ ਦੀਆਂ ਵਿਦਿਆਰਥਣਾਂ ਵੱਲੋਂ ਇੱਕ ਫੂਡ ਫੈਸਟ ਕਰਵਾਇਆ ਗਿਆ।ਜਿਸ ਵਿੱਚ ਫੈਕਲਟੀ ਦੇ ਮਾਰਗਦਰਸ਼ਨ ਰਾਹੀਂ ਵਿਦਿਆਰਥਣਾਂ ਨੇ ਆਪਣੀ ਰਸੋਈ ਦੀ ਕਲਾਕਾਰੀ ਪੇਸ਼ ਕਰਦੇ ਹੋਏ ਕੋਨ ਪੀਜ਼ਾ, ਮੋਮੋਜ਼, ਫੈਂ੍ਰਕੀ, ਚਟਪਟੀ ਟੋਕਰੀ, ਵੈਫਾਲ ਅਤੇ ਫਰੂਟ ਕ੍ਰੀਮ ਵਰਗੇ ਵੱਖ-ਵੱਖ ਖਾਦ-ਪਦਾਰਥ ਬਣਾ …
Read More »ਬਿਨ੍ਹਾਂ ਮਕਸਦ ਤੋਂ ਸੇਵਾ ਕਰੋ ਤਾਂ ਫਲ ਮਿਲੇਗਾ – ਬਾਬਾ ਬਾਲਕ ਦਾਸ
ਭੀਖੀ, 5 ਮਾਰਚ (ਕਮਲ ਜ਼ਿੰਦਲ) – ਸਥਾਨਕ ਡੇਰਾ ਬਾਬਾ ਗੁੱਦੜ ਸ਼ਾਹ ਜੀ ਦੇ ਗੱਦੀ ਨਸ਼ੀਨ ਬਾਬਾ ਬਾਲਕ ਦਾਸ ਵਲੋਂ ਸੰਗਤ ਦੇ ਸਹਿਯੋਗ ਸਦਕਾ ਡੇਰੇ ਦੇ ਮੁੱਖ ਪ੍ਰਵੇਸ਼ ਦੁਆਰ ਦੇ ਨਵੀਨੀਕਰਨ ਦੀ ਸੇਵਾ ਸ਼ੁਰੂ ਕਰਨ ਮੌਕੇ ਡੇਰੇ ਅੱਗੇ ਬਣੇ ਸਟੇਡੀਅਮ ਵਿੱਚ ਪਿੱਪਲ ਦੇ ਦਰੱਖਤ ਦਾ ਪੌਦਾ ਲਗਾਇਆ ਗਿਆ।ਉਹਨਾਂ ਕਿਹਾ ਕਿ ਮਨੁੱਖ ਨੂੰ ਸੇਵਾ ਬਿਨ੍ਹਾਂ ਕਿਸੇ ਭਾਵਨਾ ਤੋਂ ਕਰਨੀ ਚਾਹੀਦੀ ਹੈ, ਜਿਸ …
Read More »ਪੰਜਾਬ ਬਜ਼ਟ ਸਿਹਤ, ਸਿੱਖਿਆ, ਖੇਤੀ ਸਮੇਤ ਵਪਾਰ ਲਈ ਉਸਾਰੂ ਤੇ ਰਚਨਾਤਮਕ – ਜਸਕਰਨ ਬੰਦੇਸ਼ਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ) – ਪੰਜਾਬ ਟਰੇਡਰਜ਼ ਕਮਿਸ਼ਨ ਦੇ ਸੰਵਿਧਾਨਿਕ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਬੁਲਾਰਾ ਜਸਕਰਨ ਬੰਦੇਸ਼ਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ `ਚ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਵਲੋਂ ਪੰਜਾਬ ਸਰਕਾਰ ਦਾ ਬਜਟ ਪੇਸ਼ ਕੀਤੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਬਜ਼ਟ ਪੰਜਾਬ ਦੇ ਇਤਿਹਾਸ `ਚ ਪਹਿਲੀ ਵਾਰ 2 ਲੱਖ …
Read More »ਚੀਫ਼ ਖ਼ਾਲਸਾ ਦੀਵਾਨ ਵਲੋਂ ਅਤਿ ਆਧੁਨਿਕ ਬੈਡਮਿੰਟਨ ਹਾਲ, ਬਾਸਕਿਟ ਬਾਲ ਹੋਰ ਖੇਡ ਮੈਦਾਨ ਬਣਾਉਣ ਦੀ ਤਿਆਰੀ
ਅੰਮ੍ਰਿਤਸਰ, 5 ਮਾਰਚ (ਜਗਦੀਪ ਸਿੰਘ) – ਸਕੂਲਾਂ ਦੇ ਵਿਦਿਆਰਥੀਆਂ ਦਾ ਖੇਡਾਂ ਵਿਚ ਰੁਝਾਨ ਵਧਾਉਣ ਅਤੇ ਖੇਡਾਂ ਦੇ ਮਿਆਰ ਨੂੰ ਉਪਰ ਚੁੱਕਣ ਹਿੱਤ ਅੱਜ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਦੀ ਅਗਵਾਈ ਹੇਠ ਦੀਵਾਨ ਦੇ ਮੁੱਖ ਦਫ਼ਤਰ ਵਿਖੇ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਦੀਵਾਨ ਅਹੁੱਦੇਦਾਰਾਂ ਦੇ ਨਾਲ-ਨਾਲ ਖੇਡਾਂ ਦੇ ਵਿਕਾਸ …
Read More »