Wednesday, August 6, 2025
Breaking News

ਚੁੱਕਣਾ

ਚੁੱਕਣਾ ਵਿੱਚ ਜੋ ਆ ਜਾਂਦੇ ਨੇ,
ਆਪਣਾ ਆਪ ਗਵਾ ਜਾਂਦੇ ਨੇ।

ਇਕੋ ਘਰ ਦੇ ਵਿਚ ਸੀ ਰਹਿੰਦੇ,
ਘਰ ਵੀ ਲੀਰਾਂ ਕਰਾ ਜਾਂਦੇ ਨੇ।

ਹੱਸਦੇ ਖੇਡਦੇ ਚਿਹਰਿਆਂ ਤਾਈਂ
ਖੌਰੇ ਕਿਧਰੇ ਉਡਾਅ ਜਾਂਦੇ ਨੇ।

`ਨਿਮਾਣਾ` ਸਦਾ ਬਚਦਾ ਰਹਿੰਦਾ,
ਫਿਰ ਵੀ ਤੀਲੀ ਲਾ ਜਾਂਦੇ ਨੇ।
Sukhbir Khurmania

 

 

 

 

 
ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 9855512677

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply