Thursday, April 18, 2024

ਵਿਦਿਆਰਥਣਾਂ ਨੂੰ ਸਿਹਤ ਸੰਭਾਲ ਤੇ ਸੁਰੱਖਿਆ ਸਬੰਧੀ ਕਾਨੂੰਨਾਂ ਦੀ ਦਿੱਤੀ ਜਾਣਕਾਰੀ

ਸਮਰਾਲਾ, 14 ਫਰਵਰੀ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਗੋਸਲਾਂ ਵਿਖੇ ਗੀਤਾਂਜਲੀ PPN1402201809ਵਰਸੇਟਾਈਲ ਇੰਟਰਪ੍ਰਾਈਜ਼ਿਜ਼ ਪ੍ਰਾਈਵੇਟ ਲਿਮ: ਦੇ ਸਹਿਯੋਗ ਲੜਕੀਆਂ ਦੀ ਸਿਹਤ ਅਤੇ ਸਫਾਈ ਸਬੰਧੀ ਪਿ੍ਰੰਸੀਪਲ ਸੰਜੀਵ ਕੁਮਾਰ ਸੱਦੀ ਦੀ ਰਹਿਨੁਮਾਈ ਹੇਠ ਇੱਕ ਰੋਜ਼ਾ ਗਿਆਨ ਵਰਧਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਵਿੱਚ ਕਰਵਾਏ ਇੱਕ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜਨਾਨਾ ਰੋਗਾਂ ਦੇ ਮਾਹਰ ਡਾ. ਭਾਵਨਾ ਨੇ ਲੜਕੀਆਂ ਦੀ ਸਿਹਤ ਸਬੰਧੀ ਮਹੱਤਵਪੂਰਨ ਜਾਣਕਾਰੀ ਵਿਦਿਆਰਥਣਾਂ ਅਤੇ ਉਨ੍ਹਾਂ ਦੀਆਂ ਮਾਵਾਂ ਨਾਲ ਸਾਂਝੀ ਕੀਤੀ। ਇਸ ਮੌਕੇ ਇਸ ਉਦਯੋਗਿਕ ਘਰਾਣੇ ਵੱਲੋਂ ਪ੍ਰਿੰਸੀਪਲ ਸੱਦੀ ਦੀ ਪ੍ਰੇਰਣਾ ਸਦਕਾ ਸਕੂਲ ਵਿਦਿਆਰਥਣਾਂ ਲਈ ਕਰੀਬ ਸਵਾ ਲੱਖ ਦੀ ਕੀਮਤ ਦੇ ਓਪਨ ਜਿਮਨੇਜ਼ੀਅਮ ਅਤੇ ਝੂਲੇ ਸਕੂਲ ਵਿੱਚ ਸਥਾਪਤ ਕੀਤੇ ਗਏ।
ਇਸ ਮੌਕੇ ਸਪੈਸ਼ਲ ਵਿਮਨ ਸੈਲ ਕਰਾਈਮ ਬਰਾਂਚ ਲੁਧਿਆਣਾ ਤੋਂ ਮਿਸ ਗਗਨ ਨੇ ਅਤੇ ਪ੍ਰਿੰ: ਸੰਜੀਵ ਸੱਦੀ ਨੇ ਔਰਤਾਂ ਦੀ ਸੁਰੱਖਿਆ ਸਬੰਧੀ ਕਾਨੂੰਨਾਂ ਤੋਂ ਜਾਣੂ ਕਰਵਾਇਆ, ਜਿਸ ਨੂੰ ਵਿਦਿਆਰਥਣਾਂ ਨੇ ਬੜੀ ਹੀ ਸੰਜੀਦਗੀ ਨਾਲ ਸੁਣਿਆ।ਇਸ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਸਰਪੰਚ ਹਰਦੇਵ ਸਿੰਘ ਦੀ ਅਗਵਾਈ ਵਿੱਚ ਸਮੂਹ ਗਰਾਮ ਪੰਚਾਇਤ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸੇਵਾ ਮੁਕਤ ਲੈਕ: ਅਵਤਾਰ ਸਿੰਘ ਬੈਨੀਪਾਲ, ਅਮਰੀਕ ਸਿੰਘ ਪੰਚ, ਪ੍ਰੇਮ ਸਿੰਘ ਪੰਚ, ਭੁਪਿੰਦਰ ਸਿੰਘ, ਸਤੀਸ਼ ਕੁਮਾਰ ਪੰਚ, ਮੇਜਰ ਸਿੰਘ ਨੰਬਰਦਾਰ, ਮਨਜੀਤ ਕੌਰ ਨੰਬਰਦਾਰ ਅਤੇ ਸਮੂਹ ਸਟਾਫ ਮੈਂਬਰ ਹਾਜਰ ਸਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply